Punjab News: ਲੁਧਿਆਣਾ ਵਿਚ ਭਾਜਪਾ ਆਗੂ ਵਿਰੁਧ ਮਾਮਲਾ ਦਰਜ; ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ
Published : Mar 6, 2024, 5:35 pm IST
Updated : Mar 6, 2024, 5:35 pm IST
SHARE ARTICLE
Case registered against BJP leader in Ludhiana
Case registered against BJP leader in Ludhiana

ਨੌਜਵਾਨ ਨਾਲ ਕੀਤੀ ਕੁੱਟਮਾਰ

Punjab News: ਜ਼ਿਲ੍ਹਾ ਲੁਧਿਆਣਾ ਵਿਚ ਪੁਲਿਸ ਨੇ ਇਕ ਭਾਜਪਾ ਆਗੂ ਵਿਰੁਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਅਜੇ ਤਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਪੁਲਿਸ ਉਸ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ। ਭਾਜਪਾ ਆਗੂ ਜਤਿੰਦਰ ਗੋਰਾਇਣ 'ਤੇ ਈਸਾਈ ਧਰਮ ਵਿਰੁਧ ਗਲਤ ਸ਼ਬਦਾਵਲੀ ਵਰਤਣ ਦਾ ਇਲਜ਼ਾਮ ਹੈ।

ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਹ ਈਸਾਈ ਧਰਮ ਨਾਲ ਸਬੰਧਤ ਹੈ। ਉਸ ਨੇ ਰਾਜੂ ਕਲੋਨੀ ਵਿਚ 350 ਵਰਗ ਗਜ਼ ਦੀ ਥਾਂ ’ਤੇ ਚਰਚ ਬਣਾਇਆ ਹੈ। 1 ਮਾਰਚ ਨੂੰ ਉਹ ਅਤੇ ਰਾਹੁਲ ਕੁਮਾਰ ਚਰਚ ਵਿਚ ਮੌਜੂਦ ਸਨ। ਇਕ ਚਿੱਟੇ ਰੰਗ ਦੀ ਕਾਰ ਚਰਚ ਦੇ ਬਾਹਰ ਆ ਕੇ ਰੁਕੀ। ਉਸ ਕਾਰ ਵਿਚ ਮੁਲਜ਼ਮ ਜਤਿੰਦਰ ਗੋਰਾਇਣ ਅਪਣੇ ਸਾਥੀਆਂ ਨਾਲ ਮੌਜੂਦ ਸੀ।

ਇਲਜ਼ਾਮ ਹਨ ਮੁਲਜ਼ਮਾਂ ਨੇ ਈਸਾਈ ਧਰਮ ਬਾਰੇ ਗਲਤ ਸ਼ਬਦਾਵਲੀ ਵਰਤ ਕੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ। ਮੁਲਜ਼ਮ ਉਸ ਨੂੰ ਲੋਕੇਸ਼ ਨਾਂ ਦੇ ਵਿਅਕਤੀ ਦੇ ਘਰ ਖਿੱਚ ਕੇ ਲੈ ਗਏ। ਉਥੇ ਮੁਲਜ਼ਮਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਜਦੋਂ ਰਾਹੁਲ ਕੁਮਾਰ ਹਮਲਾਵਰਾਂ ਤੋਂ ਉਸ ਨੂੰ ਛੁਡਾਉਣ ਲਈ ਆਇਆ ਤਾਂ ਹਮਲਾਵਰਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਰੌਲਾ ਸੁਣ ਕੇ ਚਰਚ ਦੀਆਂ ਔਰਤਾਂ ਨੇ ਉਸ ਨੂੰ ਹਮਲਾਵਰਾਂ ਤੋਂ ਛੁਡਵਾਇਆ।

ਇਸ ਮਾਮਲੇ ਦੀ ਜਾਂਚ ਏਐਸਆਈ ਭਜਨ ਲਾਲ ਕਰ ਰਹੇ ਹਨ। ਪੁਲਿਸ ਨੇ ਇਕ ਡੀਵੀਆਰ ਵੀ ਬਰਾਮਦ ਕੀਤਾ ਹੈ। ਥਾਣਾ ਡਿਵੀਜ਼ਨ ਜਮਾਲਪੁਰ ਦੀ ਪੁਲਿਸ ਨੇ ਮੁਲਜ਼ਮ ਜਤਿੰਦਰ ਗੋਰਾਇਣ, ਲੋਕੇਸ਼, ਲੋਕੇਸ਼ ਦੇ ਭਰਾ, ਲੱਕੀ, ਧੀ, ਪਤਨੀ, ਮਾਂ, ਆਕਾਸ਼ ਸਮੇਤ 4 ਤੋਂ 5 ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ ਕਰ ਲਿਆ ਹੈ।

(For more Punjabi news apart from Case registered against BJP leader in Ludhiana Punjab News, stay tuned to Rozana Spokesman)

Tags: ludhiana

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM

Ferozpur Flood News : ਫ਼ਿਰੋਜ਼ਪੁਰ ਦਾ ਹੜ ਕਰਕੇ ਹੋਇਆ ਬੁਰਾ ਹਾਲ, ਲੋਕਾਂ ਦੀਆਂ ਫ਼ਸਲਾਂ ਹੋਈਆਂ ਖ਼ਰਾਬ

21 Aug 2025 3:26 PM

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM
Advertisement