Ludhiana Auto Accident News : ਲੁਧਿਆਣਾ ’ਚ ਆਟੋ ਨੇ ਪਰਿਵਾਰ ਨੂੰ ਕੂਚਲਿਆ, ਇੱਕ ਬੱਚੇ ਦੀ ਹੋਈ ਮੌਤ

By : BALJINDERK

Published : Mar 6, 2024, 3:32 pm IST
Updated : Mar 6, 2024, 4:03 pm IST
SHARE ARTICLE
 Over Speed Auto Kills Child
Over Speed Auto Kills Child

Ludhiana Auto Accident News : ਤੇਜ਼ ਰਫ਼ਤਾਰ ਆਟੋ ਨੇ ਕੂਚਲਿਆ, 3 ਬੱਚਿਆਂ ਸਣੇ 4 ਜ਼ਖ਼ਮੀ, ਹਸਪਤਾਲ ਛੱਡ ਕੇ ਚਲਾਕ ਹੋਇਆ ਫ਼ਰਾਰ 

Ludhiana auto Accident News :  ਪੰਜਾਬ ਦੇ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿੱਚ ਐਤਵਾਰ ਨੂੰ ਇੱਕ ਤੇਜ਼ ਰਫ਼ਤਾਰ ਆਟੋ ਨੇ ਪੈਦਲ ਜਾ ਰਹੇ ਇੱਕ ਪਰਿਵਾਰ ਨੂੰ ਕੂਚਲ ਦਿੱਤਾ। ਇਸ ਹਾਦਸੇ ’ਚ 3 ਬੱਚਿਆਂ ਸਮੇਤ 4 ਲੋਕ ਜ਼ਖ਼ਮੀ ਹੋ ਗਏ। ਆਟੋ ਚਾਲਕ ਨੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਜਿਥੇ ਚਾਲਕ ਆਟੋ ਛੱਡ ਕੇ ਫ਼ਰਾਰ ਹੋ ਗਿਆ। ਇਸ ਦੇ ਨਾਲ ਹੀ ਬੱਚੇ ਦੀ ਹਾਲਤ ਨਾਜ਼ੁਕ ਹੋਣ ’ਤੇ ਉਸ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਹੈ। ਜਿੱਥੇ ਮੰਗਲਵਾਰ ਨੂੰ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ।

ਇਹ ਵੀ ਪੜੋ:Ludhiana News: ਲੁਧਿਆਣਾ ਦੇ ਸੰਸਦ ਮੈਂਬਰ ਸਮੇਤ 4 ਕਾਂਗਰਸੀਆਂ ਨੂੰ ਮਿਲੀ ਜ਼ਮਾਨਤ


ਬਾਕੀ ਜ਼ਖ਼ਮੀਆਂ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਅਣਪਛਾਤੇ ਆਟੋ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਘਟਨਾ ਨਾਲ ਸਬੰਧਤ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ’ਚ ਆਟੋ ਤੇਜ਼ ਰਫ਼ਤਾਰ ’ਤੇ ਆ ਕੇ ਲੋਕਾਂ ਨੂੰ ਕੂਚਲਦਾ ਸਾਫ਼ ਦਿਖਾਈ ਦੇ ਰਿਹਾ ਹੈ।

ਇਹ ਵੀ ਪੜੋ:NIA Raids News : ਐੱਨਆਈਏ ਵੱਲੋਂ ਪੰਜਾਬ ਸਮੇਤ ਸੱਤ ਸੂਬਿਆਂ ’ਚ ਮਾਰੇ ਛਾਪੇ  


ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਪਿੰਡ ਖਾਂਗਪੁਰਾ ਦੇ ਵਸਨੀਕ ਵਿਸ਼ਨੂੰ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਲੁਧਿਆਣਾ ਦੇ ਗਿਆਸਪੁਰਾ ਵਿੱਚ ਰਹਿ ਰਿਹਾ ਹੈ ਅਤੇ ਲੋਹੇ ਦੀ ਫੈਕਟਰੀ ਵਿੱਚ ਕੰਮ ਕਰਦਾ ਹੈ। ਉਨ੍ਹਾਂ ਦੇ ਦੋ ਬੇਟੇ ਅਤੇ ਇਕ ਬੇਟੀ ਹੈ। ਪਿਛਲੇ ਦੋ ਦਿਨਾਂ ਤੋਂ ਉਸ ਦੇ ਕਮਰੇ ਵਿੱਚ ਲਾਈਟ ਨਹੀਂ ਸੀ। ਇਸ ਕਾਰਨ ਉਹ ਐਤਵਾਰ ਸਵੇਰੇ 9.20 ਵਜੇ ਆਪਣੇ ਤਿੰਨ ਬੱਚਿਆਂ ਸਮੇਤ ਪੈਦਲ ਨਹਾਉਣ ਲਈ ਫੈਕਟਰੀ ਜਾ ਰਿਹਾ ਸੀ।

ਇਹ ਵੀ ਪੜੋ:Punjabi Police officers awarded in canada: ਕੈਨੇਡਾ ’ਚ ਪੰਜਾਬੀ ਪੁਲਿਸ ਅਧਿਕਾਰੀਆਂ ਨੂੰ ‘ਆਰਡਰ ਆਫ਼ ਮੈਰਿਟ’ ਨਾਲ ਨਿਵਾਜਿਆ


ਰਸਤੇ ਵਿੱਚ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਆਟੋ ਨੇ ਚਾਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਹ, ਉਸ ਦਾ 12 ਸਾਲਾ ਬੇਟਾ ਸਤਿਅਮ ਅਤੇ ਚਾਰ ਹੋਰ ਗੰਭੀਰ ਰੂਪ ’ਚ ਜ਼ਖ਼ਮੀ ਹੋ  ਗਏ। ਹਾਦਸੇ ਦੌਰਾਨ ਸੜਕ ’ਤੇ ਚੀਕ ਚਿਹਾੜਾ ਪੈ ਗਿਆ। ਇਸ ਦੇ ਨਾਲ ਹੀ ਆਟੋ ਚਾਲਕ ਨੇ ਲੋਕਾਂ ਦੀ ਮਦਦ ਨਾਲ ਸਾਰਿਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਿਥੇ ਸਤਿਅਮ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜੋ:Chandigarh MP Kiran Kher Cheating case : ਚੰਡੀਗੜ੍ਹ ਦੇ ਸਾਂਸਦ ਕਿਰਨ ਖੇਰ ਨਾਲ ਹੋਈ 6 ਕਰੋੜ ਦੀ ਧੋਖਾਧੜੀ


ਇਸ ਦੇ ਨਾਲ ਹੀ ਦੋ ਬੱਚਿਆਂ ਨੂੰ ਟਾਂਕੇ ਲੱਗੇ। ਮੰਗਲਵਾਰ ਨੂੰ ਸ਼ੇਰਪੁਰ ਚੌਂਕੀ ਪੁਲਿਸ ਨੇ ਸਤਿਅਮ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਥਾਣਾ ਡਵੀਜ਼ਨ ਨੰਬਰ 6 ਦੇ ਐੱਸ. ਐੱਚ. ਓ. ਵਿਕਰਮਜੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੇ ਆਧਾਰ ’ਤੇ ਆਟੋ ਚਾਲਕ ਦੀ ਪਛਾਣ ਕਰਕੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਨੇ ਮੁਲਜ਼ਮ ਦਾ ਆਟੋ ਜ਼ਬਤ ਕਰ ਲਿਆ ਹੈ।

ਇਹ ਵੀ ਪੜੋ:​Baba Dayaldas Murder case :ਫ਼ਿਰੋਜ਼ਪੁਰ ਵਿੱਚ ਬਾਬਾ ਦਿਆਲਦਾਸ ਕਤਲ ਕਾਂਡ ’ਚ ਐੱਸਪੀ ਗਗਨੇਸ਼ ਤੇ ਜੱਸੀ ਠੇਕੇਦਾਰ ਨੇ ਕੀਤਾ ਆਤਮ ਸਮਰਪਣ

(For more news apart from Auto ran over family in Ludhiana, one child died  News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement