Ludhiana News: ਲੁਧਿਆਣਾ ਦੇ ਵਪਾਰੀ ਦੀ ਸ਼ੱਕੀ ਹਾਲਾਤ 'ਚ ਮੌਤ, ਲਟਕਦੀ ਮਿਲੀ ਲਾਸ਼
Published : Mar 6, 2024, 8:02 am IST
Updated : Mar 6, 2024, 8:05 am IST
SHARE ARTICLE
Ludhiana businessman died under suspicious circumstances News in punjabi
Ludhiana businessman died under suspicious circumstances News in punjabi

Ludhiana News: ਮ੍ਰਿਤਕ ਦੇ ਭਰਾ ਨੇ ਪਤਨੀ ਅਤੇ ਬੱਚਿਆਂ 'ਤੇ ਕੁੱਟਮਾਰ ਕਰਨ ਦਾ ਲਗਾਇਆ ਦੋਸ਼

Ludhiana businessman died under suspicious circumstances News in punjabi: ਲੁਧਿਆਣਾ ਵਿਚ ਮੰਗਲਵਾਰ ਦੇਰ ਸ਼ਾਮ ਇੱਕ ਕੱਪੜਾ ਕਾਰੋਬਾਰੀ ਦੀ ਲਾਸ਼ ਸ਼ੱਕੀ ਹਾਲਾਤ ਵਿਚ ਲਟਕਦੀ ਮਿਲੀ। ਉਸ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਮ੍ਰਿਤਕ ਦਾ ਨਾਂ ਨਰੇਸ਼ ਹੈ। ਚੌੜਾ ਬਾਜ਼ਾਰ ਵਿੱਚ ਉਸ ਦੀ ਕੱਪੜਿਆਂ ਦੀ ਦੁਕਾਨ ਹੈ।

ਇਹ ਵੀ ਪੜ੍ਹੋ: Food Recipes: ਘਰ ਵਿਚ ਬੱਚਿਆਂ ਨੂੰ ਬਣਾ ਕੇ ਖਵਾਉ ਲਖਨਵੀ ਪੁਲਾਅ 

ਜਾਣਕਾਰੀ ਦਿੰਦਿਆਂ ਵਿਕਰਮ ਵਿੱਕੀ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਉਸ ਨੇ ਆਪਣੇ ਭਰਾ ਨਰੇਸ਼ ਨੂੰ ਆਪਣਾ ਹਿੱਸਾ ਦੇ ਕੇ ਵੱਖ ਕਰ ਦਿਤਾ ਸੀ। ਨਰੇਸ਼ ਦੀ ਪਤਨੀ, ਬੱਚੇ ਅਤੇ ਸਾਲਾ ਉਸ 'ਤੇ ਪਰਿਵਾਰ ਤੋਂ ਵੱਖ ਹੋਣ ਲਈ ਲਗਾਤਾਰ ਦਬਾਅ ਪਾਉਂਦੇ ਸਨ। ਨਰੇਸ਼ ਅਲੱਗ ਰਹਿੰਦਾ ਸੀ। ਵਿਕਰਮ ਦਾ ਦੋਸ਼ ਹੈ ਕਿ ਨਰੇਸ਼ ਦੀ ਪਤਨੀ, ਸਾਲਾ ਅਤੇ ਬੱਚੇ ਉਸ ਦੀ ਕੁੱਟਮਾਰ ਕਰਦੇ ਸਨ।

ਇਹ ਵੀ ਪੜ੍ਹੋ: Lucknow Cylinder Blast : ਸਿਲੰਡਰ ਫਟਣ ਨਾਲ ਇਕੋ ਪ੍ਰਵਾਰ ਦੇ ਜ਼ਿੰਦਾ ਸੜੇ 5 ਮੈਂਬਰ, 4 ਜ਼ਖ਼ਮੀ

ਆਪਣੇ ਪਰਿਵਾਰ ਤੋਂ ਡਰਦਾ ਉਹ ਆਪਣੀ ਭੈਣ ਨੂੰ ਆਪਣਾ ਦੁੱਖ ਦੱਸਦਾ ਸੀ। ਜੇਕਰ ਉਹ ਫੋਨ 'ਤੇ ਗੱਲ ਕਰਦਾ ਤਾਂ ਵੀ ਉਸ ਦੀ ਪਤਨੀ ਉਸ ਦੇ ਫੋਨ 'ਤੇ ਰਿਕਾਰਡਿੰਗ ਲਗਾ ਦਿੰਦੀ। ਵਿਕਰਮ ਨੇ ਦੱਸਿਆ ਕਿ ਨਰੇਸ਼ ਨੂੰ ਉਸ ਦੇ ਪਰਿਵਾਰਕ ਮੈਂਬਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦੇ ਸਨ। ਉਸ ਦੀ ਮੌਤ ਤੋਂ ਦੋ ਦਿਨ ਪਹਿਲਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਚੌੜਾ ਬਾਜ਼ਾਰ ਸਥਿਤ ਉਸ ਦੀ ਦੁਕਾਨ 'ਤੇ ਉਸ ਨੂੰ ਧਮਕੀਆਂ ਦਿੱਤੀਆਂ ਸਨ। ਵਿਕਰਮ ਮੁਤਾਬਕ ਉਸ ਨੂੰ ਫੋਰਟਿਸ ਹਸਪਤਾਲ ਤੋਂ ਨਰੇਸ਼ ਦੇ ਸਾਲਾ ਪਵਨ ਦਾ ਫੋਨ ਆਇਆ, ਜਿਸ ਨੇ ਉਸ ਨੂੰ ਨਰੇਸ਼ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਉਸ ਨੇ ਜਮਾਲਪੁਰ ਥਾਣੇ ਵਿੱਚ ਪਰਿਵਾਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਥਾਣਾ ਜਮਾਲਪੁਰ ਦੇ ਐਸਐਚਓ ਜਸਪਾਲ ਸਿੰਘ ਅਨੁਸਾਰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਹੈ। ਅੱਜ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਜਾਵੇਗੀ।

(For more news apart from Ludhiana businessman died under suspicious circumstances News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement