
Ludhiana Tempo Traveler Collided: ਡਰਾਈਵਰ ਸਮੇਤ 4 ਬੱਚੇ ਜ਼ਖਮੀ
Ludhiana Tempo Traveler Collided: ਲੁਧਿਆਣਾ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਟੈਂਪੂ ਟਰੈਵਲਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ। ਹਾਦਸੇ 'ਚ ਡਰਾਈਵਰ ਅਤੇ 4 ਬੱਚੇ ਜ਼ਖ਼ਮੀ ਹੋ ਗਏ। ਟਰੈਵਲਰ ਨੂੰ ਸੜਕ ਦੇ ਵਿਚਕਾਰ ਪਲਟਦਾ ਦੇਖ ਕੇ ਰਾਹਗੀਰਾਂ ਨੇ ਤੁਰੰਤ ਜ਼ਖ਼ਮੀਆਂ ਨੂੰ ਗੱਡੀ 'ਚੋਂ ਬਾਹਰ ਕੱਢਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਟਰੈਵਲਰ ਦੇ ਟਾਇਰ ਵੀ ਫਟ ਗਏ।
ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਤੋਂ ਕੁਝ ਸ਼ਰਧਾਲੂ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਉਦੋਂ ਅਚਾਨਕ ਡਰਾਈਵਰ ਟੈਂਪੂ ਟਰੈਵਲਰ ਦਾ ਸੰਤੁਲਨ ਗੁਆ ਬੈਠਾ, ਜਿਸ ਕਾਰਨ ਟੈਂਪੂ ਟਰੈਵਲਰ ਡਿਵਾਈਡਰ ਨਾਲ ਟਕਰਾ ਗਈ। ਤੇਜ਼ ਰਫ਼ਤਾਰ ਕਾਰਨ ਟੈਂਪੂ ਟਰੈਵਲਰ ਸੜਕ 'ਤੇ ਪਲਟ ਗਿਆ।
ਹਾਦਸੇ ਵਿੱਚ ਡਰਾਈਵਰ ਜਤਿੰਦਰ ਜ਼ਖ਼ਮੀ ਹੋ ਗਿਆ। ਜਦਕਿ 4 ਬੱਚੇ ਜ਼ਖਮੀ ਹਨ, ਜਿਨ੍ਹਾਂ ਦੇ ਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਕਰੀਬ 11.30 ਵਜੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਹਾਦਸੇ ਦਾ ਪਤਾ ਲੱਗਦਿਆਂ ਹੀ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੀ ਪਹੁੰਚ ਗਏ। ਉਹ ਹਸਪਤਾਲ ਵਿੱਚ ਜ਼ਖ਼ਮੀਆਂ ਨੂੰ ਮਿਲੇ। ਫ਼ਿਲਹਾਲ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।