
ਮੋਰਿੰਡਾ-ਚੂੰਨੀ ਕਲਾਂ ਰੋਡ ‘ਤੇ ਪੈਂਦੇ ਪਿੰਡ ਗਡਾਂਗਾ ਨੇੜੇ ਵਾਪਰੇ ਇਕ ਹਾਦਸੇ ਵਿਚ ਸ਼੍ਰੋਮਣੀ ਅਕਾਲੀ ਦਲ
ਮੋਰਿੰਡਾ : ਮੋਰਿੰਡਾ-ਚੂੰਨੀ ਕਲਾਂ ਰੋਡ ‘ਤੇ ਪੈਂਦੇ ਪਿੰਡ ਗਡਾਂਗਾ ਨੇੜੇ ਵਾਪਰੇ ਇਕ ਹਾਦਸੇ ਵਿਚ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮੋਰਿੰਡਾ ਦੇ ਪ੍ਰਧਾਨ ਮੇਜਰ ਹਰਜੀਤ ਸਿੰਘ ਕੰਗ, ਪਤਨੀ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਅਕਾਲੀ ਦਲ ਸ਼ਹਿਰੀ ਮੋਰਿੰਡਾ ਸਮੇਤ ਉਨ੍ਹਾਂ ਦੀ ਨੂੰਹ ਅਤੇ ਪੋਤੀ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮੋਰਿੰਡਾ ਦੇ ਪ੍ਰਧਾਨ ਮੇਜਰ ਹਰਜੀਤ ਸਿੰਘ ਕੰਗ ਉਸ ਦੀ ਪਤਨੀ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਅਕਾਲੀ ਦਲ ਸ਼ਰਿਰੀ ਮੋਰਿੰਡਾ ਅਪਣੀ ਨੂੰਹ ਅਤੇ ਪੋਤੀ ਨਾਲ ਅਪਣੀ ਬੋਰਡ ਫਿਸਤਾ ਗੱਡੀ ਵਿਚ ਸਵਾਰ ਹੋ ਕੇ ਜਦੋਂ ਪਿੰਡ ਗਡਾਂਗਾ ਨੇਰੇ ਪਹੁੰਚੇ ਤਾਂ ਹਾਦਸਾ ਵਾਪਰ ਗਿਆ ਅਤੇ ਸੜਕ ਨੇੜੇ ਬਣੇ ਡੂੰਘੇ ਖਤਾਨਾਂ ਵਿਚ ਖੜੇ ਪਾਣੀ ਵਿਚ ਜਾ ਡਿੱਗੀ।
Accident
ਜਿਸ ਨੂੰ ਸਥਾਨਕ ਲੋਕਾਂ ਨੇ ਬਾਹਰ ਕੱਢਿਆ, ਜਿਨ੍ਹਾਂ ਵਿਚੋਂ ਮੇਜਰ ਹਰਜੀਤ ਸਿੰਘ ਕੰਗ, ਪਤਨੀ ਕੁਲਦੀਪ ਕੌਰ ਅਤੇ ਨੂੰਹ ਨਵਨੀਤ ਕੌਰ ਪਤਨੀ ਤੇਜਪਾਲ ਸਿੰਘ ਵਾਸੀ ਮੋਰਿੰਡਾ ਨੂੰ ਸਰਕਾਰੀ ਹਸਪਤਾਲ ਫਤਿਹਗੜ੍ਹ ਸਾਹਿਬ ਅਤੇ ਪੋਤੀ ਇਬਾਦਤ ਪੁੱਤਰੀ ਤੇਜਪਾਲ ਸਿੰਘ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਚਾਰਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
Harjeet Singh Kang
ਇਸ ਮੌਕੇ ਘਟਨਾ ਸਥਾਨ ‘ਤੇ ਮੌਜੂਦ ਦੁਕਾਨਦਾਰ ਜੁਝਾਰ ਸਿੰਘ ਨੇ ਦੱਸਿਆ ਕਿ ਬੋਰਡ ਫਿਸਤਾ ਗੱਡੀ ਚੂੰਨੀ ਕਲਾਂ ਵੱਲੋਂ ਆ ਰਹੀ ਸੀ ਤੇ ਅਚਾਨਕ ਖਤਾਨਾਂ ਵਿਚ ਖੜ੍ਹੇ ਪਾਣੀ ਵਿਚ ਜਾ ਡਿੱਗੀ ਜਿਸ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ ਤੇ ਕਾਰ ਦੇ ਸ਼ੀਸ਼ੇ ਤੋੜ ਕੇ ਚਾਰਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਐਸਐਚਓ ਘੜੂੰਆਂ ਅਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋਈ ਹੈ ਪ੍ਰੰਤੂ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਆ, ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Car Accident
ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮੋਰਿੰਡਾ ਦੇ ਪ੍ਰਧਾਨ ਮੇਜਰ ਹਰਜੀਤ ਸਿੰਘ ਕੰਗ, ਪਤਨੀ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਅਕਾਲੀ ਦਲ ਸ਼ਹਿਰੀ ਮੋਰਿੰਡਾ ਅਤੇ ਪਰਵਾਰ ਦੇ 2 ਹੋਰ ਮੈਂਬਰਾਂ ਦੀ ਮੌਤ ਦੀ ਸੂਚਨਾ ਦਾ ਪਤਾ ਚਲਦਿਆਂ ਹੀ ਮੋਰਿੰਡਾ ਸ਼ਹਿਰ ਦੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।