ਜ਼ੀਰਾ 'ਚ ਦੇਰ ਰਾਤ ਹਾਦਸਾ, 4 ਲੋਕਾਂ ਦੀ ਮੌਤ
Published : Apr 30, 2019, 8:36 pm IST
Updated : Apr 30, 2019, 8:36 pm IST
SHARE ARTICLE
Road accident in Zira, 4 people died
Road accident in Zira, 4 people died

ਪਿੰਡ ਬੂਈਆਂ ਵਾਲਾ ਦੇ ਕਿਸਾਨ ਮਾਝਾ ਖੇਤਰ ਵਿੱਚ ਤੂੜੀ ਬਣਾਉਣ ਲਈ ਜਾ ਰਹੇ ਸਨ

ਜ਼ੀਰਾ : ਇੱਥੇ ਮੱਖੂ ਜ਼ੀਰਾ ਰੋਡ 'ਤੇ ਦੇਰ ਰਾਤ ਬਸਤੀ ਹਾਜੀਆਂ ਵਾਲੀ ਕੋਲ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਤਹਿਸੀਲ ਦੇ ਪਿੰਡ ਬੂਈਆਂ ਵਾਲਾ ਦੇ 4 ਵਿਅਕਤੀ ਮੌਤ ਦੇ ਮੂੰਹ 'ਚ ਚਲੇ ਗਏ, ਜਦੋਂ ਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਘਟਨਾ ਨੂੰ ਲੈ ਕੇ ਪਿੰਡ ਬੂਈਆਂ ਵਾਲਾ 'ਚ ਸੋਗ ਦੀ ਲਹਿਰ ਦੌੜ ਗਈ ਹੈ । ਪਿੰਡ ਦੇ ਵਸਨੀਕ ਮਸਤਾਨ ਸਿੰਘ ਨੇ ਦੱਸਿਆ ਕਿ ਪਿੰਡ 'ਚ ਹਰ ਵਿਅਕਤੀ ਦੀ ਇਸ ਘਟਨਾ ਨੂੰ ਲੈ ਕੇ ਅੱਖ ਨਮ ਹੋ ਗਈ।

Road accident in Zira, 4 people diedRoad accident in Zira, 4 people died

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਬੂਈਆਂ ਵਾਲਾ ਦੇ ਕਿਸਾਨ ਮਾਝਾ ਖੇਤਰ ਵਿੱਚ ਆਪਣੀ ਮਸ਼ੀਨ ਨੂੰ ਲੈ ਕੇ ਤੂੜੀ ਬਣਾਉਣ ਲਈ ਜਾ ਰਹੇ ਸਨ ਅਤੇ ਰਸਤੇ ਵਿੱਚ ਉਹ ਆਪਣੀ ਟਰਾਲੀ ਨੂੰ ਰੋਕ ਕੇ ਖੜ੍ਹੇ ਸਨ ਅਤੇ ਅਚਾਨਕ ਪਿੱਛੋਂ ਆ ਰਹੇ ਅਠਾਰਾਂ ਟਾਇਰਾਂ ਟਰਾਲਾ ਉਨ੍ਹਾਂ ਦੀ ਟਰਾਲੀ ਉੱਪਰ ਚੜ੍ਹ ਗਿਆ, ਜਿਸ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ।

Death of a person with collision of unknown vehicleAccident

ਜਾਣਕਾਰੀ ਮੁਤਾਬਕ ਹਰਭਿੰਦਰ ਸਿੰਘ ਦਾ ਪੁੱਤਰ ਅਜੀਤ ਸਿੰਘ, ਲਖਵਿੰਦਰ ਸਿੰਘ ਪੁੱਤਰ ਛਿੰਦਰ ਸਿੰਘ, ਹਰਜਿੰਦਰ ਸਿੰਘ ਪੁੱਤਰ ਦਲੀਪ ਸਿੰਘ, ਇਕਬਾਲ ਸਿੰਘ ਪੁੱਤਰ ਬੋਹੜ ਸਿੰਘ ਨਿਵਾਸੀ ਪਿੰਡ ਬੂਈਆਂ ਵਾਲਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਮੌਕੇ 'ਤੇ ਮਾਰੇ ਗਏ, ਜਦੋਂ ਕਿ ਜਸਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਸਖਤ ਰੂਪ ਵਿੱਚ ਜ਼ਖਮੀਂ ਹੋ ਗਿਆ। ਪੁਲਸ ਵੱਲੋਂ ਪੋਸਟਮਾਰਟਮ ਲਈ ਲਾਸ਼ਾਂ ਸਿਵਲ ਹਸਪਤਾਲ ਵਿੱਚ ਲਿਆਂਦੀਆਂ ਗਈਆਂ ਹਨ।  ਫਿਲਹਾਲ ਟਰਾਲਾ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement