
ਦੇਸ 'ਚ ਸੰਯੁਕਤ ਰੂਪ ਵਿਚ ਪਹਿਲੇ ਸਥਾਨ 'ਤੇ ਰਹਿ ਕੇ ਕੀਤਾ ਬਠਿੰਡਾ ਦਾ ਨਾਮ ਰੋਸ਼ਨ
ਬਠਿੰਡਾ : ਕੇਂਦਰੀ ਸੈਕੰਡਰੀ ਸਿਖਿਆ ਬੋਰਡ (ਸੀਬੀਐਸਈ) ਵਲੋਂ ਅੱਜ ਜਾਰੀ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਮਾਨਿਆ ਜਿੰਦਲ ਨੇ ਸੰਯੁਕਤ ਰੂਪ 'ਚ ਪਹਿਲੇ ਸਥਾਨ 'ਤੇ ਰਹਿ ਕੇ ਬਠਿੰਡਾ ਦਾ ਨਾਂ ਕੌਮੀ ਪੱਧਰ 'ਤੇ ਰੋਸ਼ਨ ਕੀਤਾ ਹੈ। ਸਥਾਨਕ ਸੇਂਟ ਜੈਵੀਅਰ ਸਕੂਲ ਦੀ ਇਸ ਹੋਣਹਾਰ ਵਿਦਿਆਰਥਣ ਨੇ ਕੁੱਲ 500 ਵਿਚੋਂ 499 ਅੰਕ ਪ੍ਰਾਪਤ ਕੀਤੇ ਹਨ। ਮਾਨਿਆ ਨੇ ਭਰੋਸਾ ਜਤਾਇਆ ਕਿ ਉਹ ਬਾਹਰਵੀਂ ਵਿਚ ਵੀ ਇਸੇ ਤਰ੍ਹਾਂ ਅੱਗੇ ਵਧਦੀ ਹੋਈ ਡਾਕਟਰ ਬਣਨ ਦਾ ਅਪਣਾ ਸੁਪਨਾ ਪੂਰਾ ਕਰੇਗੀ।
CBSE class 10tth results declared
ਸਥਾਨਕ ਸ਼ਹਿਰ ਦੇ ਸਕਤੀ ਨਗਰ ਦੇ ਰਹਿਣ ਵਾਲੇ ਵਪਾਰੀ ਪਿਤਾ ਪਦਮ ਜਿੰਦਲ ਤੇ ਘਰੇਲੂ ਮਾਤਾ ਈਸ਼ਾ ਜਿੰਦਲ ਦੀ ਇਸ ਹੋਣਹਾਰ ਵਿਦਿਆਰਥਣ ਦੀ ਇਕ ਹੋਰ ਛੋਟੀ ਭੈਣ ਹੈ, ਜੋ ਸੱਤਵੀਂ ਕਲਾਸ ਵਿਚ ਪੜ ਰਹੀ ਹੈ। ਮਾਨਿਆ ਨੇ ਦਸਿਆ ਕਿ ਉਹ ਨਵੀਂ ਜਮਾਤ ਦਾ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਸਕੂਲ ਤੋਂ ਇਲਾਵਾ ਹਰ ਰੋਜ਼ ਕਰੀਬ 4-5 ਘੰਟੇ ਪੜ੍ਹਾਈ ਨੂੰ ਦਿੰਦੀ ਹੈ ਜਦੋਂਕਿ ਪੇਪਰਾਂ ਦੇ ਦਿਨਾਂ 'ਚ ਉਹ ਇਹ ਸਮਾਂ ਵਧਾ ਕੇ 8-9 ਘੰਟੇ ਕਰ ਦਿੰਦੀ ਹੈ।
CBSE
ਮਾਨਿਆ ਨੇ ਗਣਿਤ, ਅੰਗਰੇਜ਼ੀ, ਹਿੰਦੀ, ਸਮਾਜਿਕ ਵਿਗਿਆਨ ਵਿਚ 100 ਅੰਕ ਪ੍ਰਾਪਤ ਕੀਤੇ 100 ਅਤੇ ਸਾਇੰਸ ਵਿਚ ਹੀ ਉਸਦਾ ਇੱਕ ਘਟ ਕੇ 99 ਰਹੇ ਹਨ। ਉਸਦੀ ਮਾਤਾ ਈਸ਼ਾ ਜਿੰਦਲ ਨੇ ਅਪਣੀ ਬੱਚੀ ਦੀ ਪ੍ਰਾਪਤੀ 'ਤੇ ਮਾਣ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਪੂਰੀ ਮਿਹਨਤ ਤੇ ਦਿਲ ਲਗਾ ਕੇ ਕੰਮ ਕਰਦੀ ਰਹੀ ਹੈ। ਉਸਦੇ ਪਿਤਾ ਜੋਕਿ ਸ਼ੇਅਰ ਬਾਜ਼ਾਰ ਵਿਚ ਕੰਮ ਕਰਦੇ ਹਨ, ਨੇ ਕਿਹਾ, “ਇਹ ਸੱਚਮੁਚ ਸਾਡੇ ਲਈ ਮਾਣ ਦਾ ਪਲ ਹੈ ਕਿ ਮੇਰੀ ਧੀ ਕੌਮੀ ਪੱਧਰ 'ਤੇ ਸਭ ਤੋਂ ਅੱਗੇ ਹੈ।