Lok Sabha Elections 2024: ਹੁਸ਼ਿਆਰਪੁਰ ਤੋਂ ਚੋਣ ਲੜਨਗੇ ਤਾਮਿਲਨਾਡੂ ਦੇ ਸਿੱਖ; ਬਹੁਜਨ ਦ੍ਰਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨੇ ਕੀਤਾ ਐਲਾਨ
Published : May 6, 2024, 10:41 am IST
Updated : May 6, 2024, 10:41 am IST
SHARE ARTICLE
Sikh from Tamil Nadu party to contest from Hoshiarpur
Sikh from Tamil Nadu party to contest from Hoshiarpur

ਤਾਮਿਲਨਾਡੂ ਵਿਚ ਵੀ ਪਹਿਲੀ ਵਾਰ ਚੋਣ ਮੈਦਾਨ ਵਿਚ ਹਨ 7 ​​ਤਾਮਿਲ ਮੂਲ ਦੇ ਸਿੱਖ

Lok Sabha Elections 2024: ਬਹੁਜਨ ਦ੍ਰਵਿੜ ਪਾਰਟੀ (ਬੀਡੀਪੀ) ਦੇ ਮੁਖੀ ਤਮਿਲ ਮੂਲ ਦੇ ਸਿੱਖ ਜੀਵਨ ਸਿੰਘ ਮੱਲਾ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਹੁਸ਼ਿਆਰਪੁਰ  ਰਾਖਵੇਂ ਹਲਕੇ ਤੋਂ ਚੋਣ ਲੜਨਗੇ। ਉਨ੍ਹਾਂ ਨੇ ਪਹਿਲਾਂ ਹੀ ਹੁਸ਼ਿਆਰਪੁਰ ਵਿਚ ਮੁੱਖ ਤੌਰ 'ਤੇ ਸਿੱਖ ਕਾਰਕੁਨਾਂ ਨਾਲ ਛੋਟੀਆਂ-ਛੋਟੀਆਂ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ ਅਤੇ ਕਿਹਾ ਹੈ ਕਿ ਉਹ ਦਲਿਤ ਕਾਰਕੁਨਾਂ ਦਾ ਸਮਰਥਨ ਹਾਸਲ ਕਰ ਰਹੇ ਹਨ। ਇਨ੍ਹਾਂ ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ ਤਾਮਿਲਨਾਡੂ ਵਿਚ 7 ​​ਤਾਮਿਲ ਮੂਲ ਦੇ ਸਿੱਖ ਚੋਣ ਮੈਦਾਨ ਵਿਚ ਹਨ, ਸਾਰੇ ਉਮੀਦਵਾਰ ਬੀਡੀਪੀ ਪਾਰਟੀ ਵਲੋਂ ਚੋਣ ਲੜਨਗੇ।

ਜੀਵਨ ਸਿੰਘ (ਪਹਿਲਾਂ ਜੀਵਨ ਕੁਮਾਰ ਮੱਲਾ) ਇਕ ਦਲਿਤ ਭਾਈਚਾਰੇ ਨਾਲ ਸਬੰਧਤ ਹਨ, ਉਨ੍ਹਾਂ ਨੇ ਜਨਵਰੀ 2023 ਵਿਚ ਸਿੱਖ ਧਰਮ ਅਪਣਾਇਆ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ 1996 ਵਿਚ ਇਸ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਪੇਰੀਆਰ ਅਤੇ ਕਾਂਸ਼ੀ ਰਾਮ ਬੀਡੀਪੀ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ, "ਪੰਜਾਬ ਤੋਂ ਮੇਰਾ ਮੁਕਾਬਲਾ ਤੁਰੰਤ ਚੋਣ ਨਤੀਜਿਆਂ ਤੋਂ ਪਰੇ ਹੈ, ਅਤੇ ਇਸ ਦਾ ਮਜ਼ਬੂਤ ​​​​ਰਾਜਨੀਤਿਕ ਅਤੇ ਸੱਭਿਆਚਾਰਕ ਸੰਦੇਸ਼ ਹੈ ਕਿਉਂਕਿ ਅਸੀਂ ਗੁਰੂ ਨਾਨਕ ਦੇ ਵਿਚਾਰਾਂ ਨੂੰ ਫੈਲਾਉਣ ਲਈ ਬਹੁਤ ਉਤਸੁਕ ਹਾਂ"।

ਉਨ੍ਹਾਂ ਕਿਹਾ, “ਪਹਿਲੇ ਪਾਤਸ਼ਾਹ ਨੇ ਅਪਣਾ ਸੰਦੇਸ਼ ਦੱਖਣ ਵਿਚ ਵੱਖ-ਵੱਖ ਥਾਵਾਂ 'ਤੇ ਪਹੁੰਚਾਇਆ, ਸਮਾਨਤਾਵਾਦ ਉਸ ਦੇ ਬੁਨਿਆਦੀ ਸਿਧਾਂਤਾਂ ਵਿਚੋਂ ਇਕ ਸੀ। ਅਸੀਂ ਵੀ ਇਸ ਨੂੰ ਫੈਲਾਉਣਾ ਚਾਹੁੰਦੇ ਹਾਂ”। ਉਨ੍ਹਾਂ ਨੇ ਦਸਿਆ ਕਿ ਤਾਮਿਲਨਾਡੂ ਦੀਆਂ 7 ਸੀਟਾਂ ਉਤੇ ਪਹਿਲਾਂ ਹੀ ਵੋਟਿੰਗ ਹੋ ਚੁੱਕੀ ਹੈ, ਜਿਥੇ ਪਾਰਟੀ ਦੇ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ। ਹੁਣ ਇਸ ਸੱਭ ਪੰਜਾਬ ਵਿਚ ਪ੍ਰਚਾਰ ਕਰਨਗੇ। ਤਾਮਿਲਨਾਡੂ ਵਿਚ ਮੈਦਾਨ ਵਿਚ ਉਤਾਰੇ ਗਏ ਸਾਰੇ ਸੱਤ ਉਮੀਦਵਾਰ ਐਸਸੀ, ਐਸਟੀ ਅਤੇ ਪਛੜੀਆਂ ਸ਼੍ਰੇਣੀਆਂ ਦੇ ਪਿਛੋਕੜ ਵਾਲੇ ਹਨ ਅਤੇ ਇਨ੍ਹਾਂ ਵਿਚੋਂ ਚਾਰ ਅੰਮ੍ਰਿਤਧਾਰੀ (ਬਪਤਿਸਮਾ) ਸਿੱਖ ਹਨ ਜਦਕਿ ਬਾਕੀਆਂ ਨੇ ਵੀ ਸਿੱਖੀ ਸਰੂਪ ਧਾਰਨ ਕਰਨਾ ਸ਼ੁਰੂ ਕਰ ਦਿਤਾ ਹੈ। ਇਹ ਸਾਰੇ ਸੱਤ ਤਾਮਿਲਨਾਡੂ ਦੇ ਲਗਭਗ 200 ਲੋਕਾਂ ਦੇ ਸਮੂਹ ਦਾ ਹਿੱਸਾ ਸਨ, ਜੋ 2021 ਵਿਚ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਏ ਸਨ। ਬਾਅਦ ਵਿਚ, 20 ਲੋਕਾਂ ਦੇ ਇਕ ਸਮੂਹ ਨੇ ਸਿੱਖ ਧਰਮ ਅਪਣਾ ਲਿਆ।

ਬੀਡੀਪੀ ਦੇ ਸੂਬਾ ਪ੍ਰਧਾਨ ਤੀਰਥ ਸਿੰਘ, ਜੋ 1981 ਵਿਚ ਕਾਂਸ਼ੀ ਰਾਮ ਦੇ ਅੰਦੋਲਨ ਦਾ ਹਿੱਸਾ ਸਨ ਅਤੇ 2003 ਤਕ ਬਸਪਾ ਵਿਚ ਸਨ, ਵੱਖ-ਵੱਖ ਗਰੁੱਪਾਂ ਅਤੇ ਕਾਰਕੁਨਾਂ ਨਾਲ ਤਾਲਮੇਲ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਜੀਵਨ ਸਿੰਘ ਨੇ ਦਸਿਆ, " ਮੈਂ ਸੱਭ ਤੋਂ ਪਹਿਲਾਂ ਓਸ਼ੋ ਦੇ ਪ੍ਰਵਚਨਾਂ ਤੋਂ ਸਿੱਖ ਗੁਰੂਆਂ ਬਾਰੇ ਜਾਣਿਆ ਅਤੇ ਉਨ੍ਹਾਂ ਰਾਹੀਂ ਭਗਤ ਕਬੀਰ ਦਾ ਅਧਿਐਨ ਵੀ ਕੀਤਾ। ਮੈਂ 2014 ਤੋਂ ਸਿੱਖ ਧਰਮ ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਬਾਅਦ ਵਿਚ ਮੈਨੂੰ ਪਤਾ ਲੱਗਿਆ ਕਿ ਗੁਰੂਆਂ ਅਤੇ ਭਗਤਾਂ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿਚ ਇਕੱਠੀਆਂ ਦਰਜ ਕੀਤੀਆਂ ਗਈਆਂ ਹਨ। ਮੈਨੂੰ ਗੁਰੂ ਗੋਬਿੰਦ ਸਿੰਘ ਬਾਰੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਮਰਹੂਮ ਕਾਂਸ਼ੀ ਰਾਮ ਤੋਂ 1998 ਵਿਚ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਪਤਾ ਲੱਗਿਆ”।

ਉਨ੍ਹਾਂ ਦਸਿਆ ਕਿ ਉਹ ਤਾਮਿਲਨਾਡੂ ਦੇ ਦੇਵੇਂਦਰ ਕੁਲਾ ਵੇਲਾਲਰ ਭਾਈਚਾਰੇ ਨਾਲ ਸਬੰਧਤ ਹਨ। ਉਹ ਸਾਰੇ ਛੋਟੇ ਅਤੇ ਸੀਮਾਂਤ ਕਿਸਾਨ ਹਨ, 60% ਲੋਕ ਬੇਜ਼ਮੀਨੇ ਖੇਤੀਬਾੜੀ ਕੁਲੀ ਹਨ"। ਜੀਵਨ ਸਿੰਘ ਨੇ ਐਤਵਾਰ ਨੂੰ ਪਟਿਆਲਾ ਵਿਖੇ ਸਾਬਕਾ ਸੰਸਦ ਮੈਂਬਰ ਅਤਿੰਦਰਪਾਲ ਸਿੰਘ ਨਾਲ ਮੁਲਾਕਾਤ ਕੀਤੀ ਸੀ।

 (For more Punjabi news apart from Sikh from Tamil Nadu party to contest from Hoshiarpur, stay tuned to Rozana Spokesman)

Tags: hoshiarpur

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement