ਪੰਜਾਬ ਅਤੇ ਪੰਜਾਬੀਆਂ ਨਾਲ ਫ਼ਰੇਬ ਹੈ ਸ਼ਰਾਬ ਦੇ ਮੁੱਦੇ 'ਤੇ ਗਠਿਤ ਕੀਤੀ ਸਿੱਟ-ਹਰਪਾਲ ਸਿੰਘ ਚੀਮਾ
Published : Jun 6, 2020, 3:09 pm IST
Updated : Jun 6, 2020, 3:09 pm IST
SHARE ARTICLE
Harpal Singh Cheema
Harpal Singh Cheema

'ਆਪ' ਨੇ ਨਕਲੀ ਸ਼ਰਾਬ ਅਤੇ ਤਸਕਰੀ ਦੇ ਮੁੱਦੇ 'ਤੇ ਸਰਕਾਰੀਆ ਦੀ ਅਗਵਾਈ ਵਾਲੀ ਸਿੱਟ ਨਕਾਰੀ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਨਕਲੀ ਸ਼ਰਾਬ ਫ਼ੈਕਟਰੀਆਂ ਅਤੇ ਸ਼ਰਾਬ ਦੀ ਤਸਕਰੀ ਦੀ ਜਾਂਚ ਲਈ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ਹੇਠ ਗਠਿਤ ਕੀਤੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੂੰ 'ਸਰਕਾਰੀਆ ਕਲੀਨਚਿੱਟ ਸਿੱਟ' ਦੱਸ ਕੇ ਰੱਦ ਕਰ ਦਿੱਤਾ।

Punjab Government Harpal Singh CheemaHarpal Singh Cheema

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰੀਆ ਦੀ ਅਗਵਾਈ ਵਾਲੀ ਸਿੱਟ ਅਸਲ 'ਚ ਸਰਕਾਰੀ ਸਰਪ੍ਰਸਤੀ ਹੇਠ ਚੱਲ ਰਹੇ ਸ਼ਰਾਬ ਮਾਫ਼ੀਆ ਨੂੰ ਬਚਾਉਣ ਅਤੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ ਸੋਚੀ-ਸਮਝੀ ਸਾਜ਼ਿਸ਼ ਹੈ, ਪਰੰਤੂ ਆਮ ਆਦਮੀ ਪਾਰਟੀ ਪੰਜਾਬ ਅਤੇ ਪੰਜਾਬੀਆਂ ਨਾਲ ਕੀਤੇ ਜਾ ਰਹੇ ਅਜਿਹੇ ਸਾਰੇ ਧੋਖਿਆਂ ਬਾਰੇ ਲੋਕਾਂ ਨੂੰ ਸੁਚੇਤ ਅਤੇ ਜਾਗਰੂਕ ਕਰਨ ਲਈ ਘਰ-ਘਰ ਦਾ ਦਰਵਾਜ਼ਾ ਖੜਕਾਏਗੀ।

Aam Aadmi PartyAam Aadmi Party

ਹਰਪਾਲ ਸਿੰਘ ਚੀਮਾ ਨੇ ਸਵਾਲ ਉਠਾਇਆ ਕਿ ਅਰਬਾਂ ਰੁਪਏ ਦੇ ਇਸ ਸ਼ਰਾਬ ਮਾਫ਼ੀਆ ਮੂਹਰੇ ਮੰਤਰੀ ਕਿਹੜੇ ਬਾਗ਼ ਦੀ ਮੂਲ਼ੀ ਹੈ? ਜਿਸ ਸ਼ਰਾਬ ਮਾਫ਼ੀਆ ਨੂੰ ਸੂਬੇ ਦਾ ਮੁੱਖ ਮੰਤਰੀ (ਜਿਸ ਕੋਲ ਆਬਕਾਰੀ ਮਹਿਕਮਾ ਹੈ) ਖ਼ੁਦ ਚਲਾ ਰਿਹਾ ਹੋਵੇ, ਉਸ ਦੀ ਇੱਕ ਮੰਤਰੀ ਕਿਵੇਂ ਨਿਰਪੱਖ ਜਾਂਚ ਕਰ ਸਕੇਗਾ?

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਜਾਇਜ਼ ਸ਼ਰਾਬ ਦੇ ਮਾਮਲੇ 'ਚ ਖ਼ੁਦ ਪਾਕ-ਸਾਫ਼ ਹੁੰਦੇ ਤਾਂ ਆਮ ਆਦਮੀ ਪਾਰਟੀ ਦੀ ਮੰਗ ਅਨੁਸਾਰ ਬੇਝਿਜਕ ਹੋ ਕੇ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਜੱਜਾਂ ਦੀ ਅਗਵਾਈ ਵਾਲਾ ਨਿਆਇਕ ਜਾਂਚ ਕਮਿਸ਼ਨ ਗਠਿਤ ਕਰਦੇ, ਪਰੰਤੂ ਅਜਿਹਾ ਨਹੀਂ ਕੀਤਾ ਗਿਆ, ਕਿਉਂਕਿ ਮੁੱਖ ਮੰਤਰੀ ਖ਼ੁਦ ਸ਼ਰਾਬ ਮਾਫ਼ੀਆ ਦਾ ਹਿੱਸਾ ਹਨ।

Captain Amarinder SinghCaptain Amarinder Singh

ਹਰਪਾਲ ਸਿੰਘ ਚੀਮਾ ਨੇ ਬਾਦਲਾਂ 'ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸ਼ਰਾਬ ਮਾਫ਼ੀਆ ਦੇ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਇੱਕ ਵੀ ਸ਼ਬਦ ਕਿਉਂ ਨਹੀਂ ਬੋਲਦੇ? ਚੀਮਾ ਨੇ ਦੋਸ਼ ਲਗਾਇਆ ਕਿ ਕੈਪਟਨ ਅਤੇ ਬਾਦਲ ਰਲ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟ ਰਹੇ ਹਨ।

Harpal Singh CheemaHarpal Singh Cheema

ਹੁਣ ਤੱਕ ਗਠਿਤ ਹੋਈਆਂ ਸਾਰੀਆਂ ਸਿਟਾਂ ਅਤੇ ਜਾਂਚ ਕਮਿਸ਼ਨਾਂ ਰਾਹੀਂ ਕੈਪਟਨ ਅਤੇ ਬਾਦਲਾਂ ਨੇ ਇੱਕ-ਦੂਸਰੇ ਨੂੰ ਕਲੀਨ ਚਿਟਾਂ ਹੀ ਵੰਡੀਆਂ ਹਨ ਜਾਂ ਫਿਰ ਸਿੱਟ ਦੀ ਆੜ 'ਚ ਮਾਮਲਿਆਂ ਨੂੰ ਲਟਕਾ ਕੇ ਇੱਕ ਦੂਜੇ ਦਾ ਬਚਾਅ ਕੀਤਾ ਹੈ। ਹਰਪਾਲ ਸਿੰਘ ਚੀਮਾ ਨੇ ਸ਼ਰਾਬ ਤਸਕਰੀ ਸਮੇਤ ਹਰ ਤਰਾਂ ਦੇ ਮਾਫ਼ੀਆ ਨਾਲ ਨਜਿੱਠਣ ਲਈ ਪੰਜਾਬ ਪੁਲਸ ਦੀ ਭੂਮਿਕਾ 'ਤੇ ਅਫ਼ਸੋਸ ਜਤਾਉਂਦੇ ਹੋਏ ਕਿਹਾ ਕਿ ਕਾਂਗਰਸੀਆਂ ਅਤੇ ਬਾਦਲਾਂ ਨੇ ਪੰਜਾਬ ਪੁਲਸ ਦਾ ਸਿਆਸੀਕਰਨ ਕਰਕੇ ਸਮੁੱਚੀ ਕਾਨੂੰਨ ਵਿਵਸਥਾ ਹੀ ਬਰਬਾਦ ਕਰ ਦਿੱਤੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement