Punjab news: ਸਰਬਜੀਤ ਸਿੰਘ ਖ਼ਾਲਸਾ ਨੂੰ ਕਿਸ ਦਾ ਆਇਆ ਵੱਡਾ ਆਫ਼ਰ?, ਕੀ ਬੋਲੇ ਸਰਬਜੀਤ ਸਿੰਘ 
Published : Jun 6, 2024, 1:59 pm IST
Updated : Jun 6, 2024, 1:59 pm IST
SHARE ARTICLE
Sarabjeet Singh
Sarabjeet Singh

ਸਰਬਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ

Punjab News: ਚੰਡੀਗੜ੍ਹ  : ਫ਼ਰੀਦਕੋਟ ਹਲਕੇ ਤੋਂ ਜਿੱਤ ਹਾਸਲ ਕਰਨ ਵਾਲੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਹਨਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਤੇ ਬਾਅਦ ਵਿਚ ਮੀਡੀਆ ਨਾਲ ਵੀ ਗੱਲਬਾਤ ਕੀਤੀ। ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਹੁਣ ਉਹ ਸੰਸਦ ਵਿਚ ਬੇਅਦਬੀਆਂ ਨੇ ਮੁੱਦੇ ਚੁੱਕਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੇਂਦਰ ਵਿਚ ਸੱਤਾ ਦੀ ਲੜਾਈ ਦੌਰਾਨ ਕਿਸ ਨੂੰ ਸਮਰਥਨ ਦੇਣਗੇ।

ਸਰਬਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਅਤੇ ਸਿੱਖ ਕੌਮ ਨੂੰ ਇੱਕ ਅਪੀਲ ਵੀ ਹੈ ਕਿ ਜਿੰਨੇ ਵੀ ਨੌਜਵਾਨ ਸਿੱਖ ਜਾਂ ਹੋਰ ਨੌਜਵਾਨ ਆਪਣੇ ਕੇਸ ਕਤਲ ਕਰਵਾਉਂਦੇ ਹਨ, ਉਹ ਅਜਿਹਾ ਨਾ ਕਰਨ, ਸਗੋਂ ਦੁਮਾਲੇ-ਦਸਤਾਰਾਂ ਸਜਾ ਕੇ ਗੁਰੂ ਦੇ ਲੜ ਲੱਗਣ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਸਿੱਖ ਨੌਜਵਾਨਾਂ ਨੂੰ ਕੋਈ ਯੋਗ ਲੀਡਰ ਨਹੀਂ ਮਿਲਿਆ ਸੀ, ਜਿਸ ਨੂੰ ਉਹ ਵੋਟਾਂ ਪਾਉਣ, ਪਰ ਹੁਣ ਸਾਨੂੰ ਅਗਵਾਈ ਦਾ ਮੌਕਾ ਦਿੱਤਾ ਹੈ, ਅਸੀਂ ਇਥੇ ਗੁਰੂ ਸਾਹਿਬ ਦਾ ਸ਼ੁਕਰ ਕਰਨ ਆਏ ਹਾਂ ਅਤੇ ਸੇਵਾ ਲਈ ਆਸ਼ੀਰਵਾਦ ਲੈਣ ਆਏ ਹਾਂ।

ਸਰਬਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਸਭ ਤੋਂ ਪਹਿਲੀ ਪਹਿਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਖਿਲਾਫ਼ ਕਾਨੂੰਨ ਬਣਵਾਉਣ ਨੂੰ ਲੈ ਕੇ ਹੋਵੇਗੀ ਤਾਂ ਕਿ ਬੇਅਦਬੀ ਕਰਨ ਵਾਲੇ 'ਤੇ 302 ਦਾ ਪਰਚਾ ਦਰਜ ਕਰਵਾ ਸਕੀਏ। ਇਸ ਤੋਂ ਇਲਾਵਾ ਨਸ਼ੇ ਅਤੇ ਬੰਦੀ ਸਿੰਘਾਂ ਦੇ ਮਸਲੇ ਵੀ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਬੰਦੀ ਸਿੰਘ 20-20 ਸਾਲ ਦੀ ਅਪਣੀ ਸਜ਼ਾ ਕੱਟ ਚੁੱਕੇ ਹਨ ਤੇ ਅੱਜ ਵੀ ਜੇਲ੍ਹਾਂ ਵਿਚ ਹਨ, ਉਹਨਾਂ ਨੇ ਦੁੱਗਣੀਆਂ ਸਜ਼ਾਵਾਂ ਕੱਟ ਲਈਆਂ ਹਨ, ਹੁਣ ਤਾਂ ਉਹਨਾਂ ਦੀ ਰਿਹਾਈ ਬਣਦੀ ਹੈ ਪਰ ਉਹਨਾਂ ਨਾਲ ਧੱਕਾ ਹੋ ਰਿਹਾ ਹੈ। 

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਉਹਨਾਂ ਕੋਲ ਬਹੁਤ ਜਣਿਆਂ ਨੇ ਪਹੁੰਚ ਕੀਤੀ ਹੈ, ਪਰ ਉਨ੍ਹਾਂ ਨੂੰ ਜਿਹੜੇ ਲੋਕਾਂ ਨੇ ਜਤਾਇਆ ਹੈ, ਉਹ ਪਹਿਲਾਂ ਉਹਨਾਂ ਦੀ ਸਲਾਹ ਲੈਣਗੇ। ਸਰਬਜੀਤ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਬਹੁਤ ਆਫ਼ਰਾਂ ਹਨ ਤੇ ਉਹ ਮੈਨੂੰ ਬਹੁਤ ਕੁੱਝ ਦੇ ਰਹੇ ਹਨ, ਪਰ ਮੈਂ ਪਹਿਲਾਂ ਵੀ ਕਈ ਆਫ਼ਰਾਂ ਠੁਕਰਾਈਆਂ ਹਨ ਪਰ ਮੈਨੂੰ ਸੰਗਤ ਜਿਵੇਂ ਕਹੇਗੀ, ਉਹ ਉਵੇਂ ਹੀ ਕਰਨਗੇ। 


 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement