ਵੱਡੇ ਅਤੇ ਅਹਿਮ ਮਿਸ਼ਨ ਵੱਲ ਵਧਣ ਲੱਗੇ ਪੰਜਾਬ ਵਾਸੀ
Published : Jul 6, 2018, 5:04 pm IST
Updated : Jul 6, 2018, 5:04 pm IST
SHARE ARTICLE
cm captain amrinder singh
cm captain amrinder singh

ਪੰਜਾਬ ਦੇ ਲੋਕ ਹੁਣ ਇਕ ਵੱਡੇ ਮਿਸ਼ਨ ਵੱਲ ਚੱਲ ਪਏ ਜਾਪਦੇ ਨੇ, ਜਿਸ ਨਾਲ ਪੰਜਾਬ ਦੀ ਨਕਸ਼ ਨੁਹਾਰ ਬਦਲ ਜਾਵੇਗੀ। ਅਸਲ ਵਿਚ ਅਸੀਂ ਨਰੋਏ, ਸਿਹਤਮੰਦ ਅਤੇ ਨਸ਼ਾ ਰਹਿਤ ...

ਚੰਡੀਗੜ੍ਹ : ਪੰਜਾਬ ਦੇ ਲੋਕ ਹੁਣ ਇਕ ਵੱਡੇ ਮਿਸ਼ਨ ਵੱਲ ਚੱਲ ਪਏ ਜਾਪਦੇ ਨੇ, ਜਿਸ ਨਾਲ ਪੰਜਾਬ ਦੀ ਨਕਸ਼ ਨੁਹਾਰ ਬਦਲ ਜਾਵੇਗੀ। ਅਸਲ ਵਿਚ ਅਸੀਂ ਨਰੋਏ, ਸਿਹਤਮੰਦ ਅਤੇ ਨਸ਼ਾ ਰਹਿਤ ਪੰਜਾਬ ਸਿਰਜਣਾ ਕਰਨ ਦੇ ਮਿਸ਼ਨ ਦੀ ਗੱਲ ਕਰ ਰਹੇ ਹਾਂ, ਜਿਸ ਨੂੰ ਲੈ ਕੇ ਪੰਜਾਬ ਦੇ ਲੋਕ ਹੁਣ ਕਾਫ਼ੀ ਜ਼ਿਆਦਾ ਜਾਗਰੂਕ ਅਤੇ ਸਰਗਰਮ ਨਜ਼ਰ ਆ ਰਹੇ ਹਨ।

drug punjabdrug punjabਪੰਜਾਬ ਵਿਚ ਨਸ਼ਿਆਂ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਨ੍ਹਾਂ ਮੌਤਾਂ ਨੇ ਪੰਜਾਬ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਸਰਕਾਰ ਨੂੰ ਵੀ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿਤਾ ਹੈ, ਜਿਸ ਦੇ ਨਤੀਜੇ ਵਜੋਂ ਜਿੱਥੇ ਲੋਕਾਂ ਨੇ ਖ਼ੁਦ ਹੀ ਨਸ਼ਾ ਤਸਕਰਾਂ ਵਿਰੁਧ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿਤੀ ਹੈ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੋਕਾਂ ਦਾ ਸਾਥ ਦਿੰਦਿਆਂ ਨਸ਼ਾ ਤਸਕਰਾਂ 'ਤੇ ਹੋਰ ਸਖ਼ਤੀ ਨਾਲ ਨਕੇਲ ਕਸਣੀ ਸ਼ੁਰੂ ਕਰ ਦਿਤੀ ਹੈ।

old womenold womenਭਾਵੇਂ ਕਿ ਪੰਜਾਬ ਵਿਚਲੇ ਨਸ਼ਿਆਂ ਬਾਰੇ ਕਾਫ਼ੀ ਸਮੇਂ ਤੋਂ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ, ਪਰ ਅਫ਼ਸੋਸ ਕਿ ਸਰਕਾਰਾਂ 'ਤੇ ਲੋਕਾਂ ਦੀ ਇਸ ਦਰਦ ਭਰੀ ਆਵਾਜ਼ ਦਾ ਕੋਈ ਅਸਰ ਨਹੀਂ ਹੋਇਆ। ਅਜਿਹੇ ਵਿਚ ਫਿਰ ਕੈਪਟਨ ਅਮਰਿੰਦਰ ਸਿੰਘ ਵਲੋਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ਾ ਖ਼ਤਮ ਕਰਨ ਦਾ ਅਹਿਦ ਲਿਆ ਗਿਆ, ਜਿਸ ਨੇ ਪੰਜਾਬ ਵਾਸੀਆਂ, ਖ਼ਾਸ ਕਰ ਨਸ਼ਿਆਂ ਰਾਹੀਂ ਅਪਣਿਆਂ ਨੂੰ ਗਵਾ ਚੁੱਕੇ ਪਰਵਾਰਾਂ ਵਿਚ ਇਕ ਉਮੀਦ ਦੀ ਕਿਰਨ ਜਗਾ ਦਿਤੀ ਸੀ।

drug drugਕਾਂਗਰਸ ਸਰਕਾਰ ਬਣਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਵਾਅਦੇ ਮੁਤਾਬਕ ਕੰਮ ਕਰਦਿਆਂ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਡੱਕਿਆ ਵੀ, ਪਰ ਇਕ ਸਾਲ ਦਾ ਸਮਾਂ ਲੰਘਦੇ ਹੀ ਸਰਕਾਰ ਦੀ ਇਹ ਨਸ਼ਾ ਵਿਰੋਧੀ ਮੁਹਿੰਮ ਮੱਠੀ ਪੈ ਗਈ। ਇਸ ਤੋਂ ਬਾਅਦ ਨਸ਼ਾ ਤਸਕਰਾਂ ਨੂੰ ਫਿਰ ਤੋਂ ਸਿਰ ਚੁਕਣ ਦਾ ਮੌਕਾ ਮਿਲ ਗਿਆ। ਇਸ ਦੌਰਾਨ ਨਸ਼ਿਆਂ ਕਾਰਨ ਕਈ ਨੌਜਵਾਨਾਂ ਦੀਆਂ ਇਕ ਤੋਂ ਬਾਅਦ ਇਕ ਹੋਈਆਂ ਮੌਤਾਂ ਨੇ ਕੈਪਟਨ ਸਰਕਾਰ ਨੂੰ ਫਿਰ ਤੋਂ ਕਟਹਿਰੇ ਵਿਚ ਲਿਆ ਖੜ੍ਹਾ ਕਰ ਦਿਤਾ। 

drug drugਜਨਤਾ ਵਿਚ ਵਧ ਰਹੇ ਰੋਸ ਨੂੰ ਭਾਂਪਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੀਤਾ ਹੋਇਆ ਅਪਣਾ ਅਹਿਦ ਯਾਦ ਆ ਗਿਆ। ਹੁਣ ਉਨ੍ਹਾਂ ਨੇ ਨਸ਼ੇ ਦੇ ਖ਼ਾਤਮੇ ਲਈ ਕੀਤੇ ਕਈ ਸਖ਼ਤ ਫ਼ੈਸਲਿਆਂ ਕਾਰਨ ਫਿਰ ਤੋਂ ਲੋਕਾਂ ਦੇ ਦਿਲਾਂ ਵਿਚ ਥਾਂ ਬਣਾ ਲਈ ਹੈ। ਕੈਪਟਨ ਅਮਰਿੰਦਰ ਨੇ ਜਿੱਥੇ ਖ਼ਤਰਨਾਕ ਨਸ਼ਿਆਂ ਦੇ ਜੰਜਾਲ ਨੂੰ ਖ਼ਤਮ ਕਰਨ ਲਈ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਦੇਣ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਹੈ, ਉਥੇ ਹੀ ਉਨ੍ਹਾਂ ਨੇ ਸਾਰੇ ਸਰਕਾਰੀ ਮੁਲਾਜ਼ਮਾਂ ਲਈ ਡੋਪ ਟੈਸਟ ਨੂੰ ਲਾਜ਼ਮੀ ਕਰਾਰ ਦੇਣ ਦਾ ਫ਼ੈਸਲਾ ਵੀ ਸੁਣਾਇਆ ਹੈ।

drug drugਭਾਵੇਂ ਕਿ ਇਹ ਐਲਾਨ ਮੁਲਾਜ਼ਮਾਂ ਲਈ ਕੀਤਾ ਗਿਆ ਸੀ ਪਰ ਕੁੱਝ ਸਿਆਸੀ ਲੀਡਰਾਂ ਨੇ ਵੀ ਅਪਣਾ ਡੋਪ ਟੈਸਟ ਕਰਵਾਉਣਾ ਸ਼ੁਰੂ ਕਰ ਦਿਤਾ ਹੈ ਜੋ ਕਿ ਬਹੁਤ ਵਧੀਆ ਕਦਮ ਕਿਹਾ ਜਾ ਸਕਦਾ ਹੈ। ਹੁਣ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਨੇ ਵੀ ਆਖ ਦਿਤਾ ਹੈ ਕਿ ਉਹ ਡੋਪ ਟੈਸਟ ਕਰਵਾਉਣ ਲਈ ਤਿਆਰ ਹਨ,ਬਾਕੀ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਇਹ ਟੈਸਟ ਕਰਵਾਉਣ ਵਿਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਭਾਵੇਂ ਕਿ ਕੈਪਟਨ ਸਾਬ੍ਹ ਦਾ ਇਹ ਕਦਮ ਸ਼ਲਾਘਾਯੋਗ ਹੈਪਰ ਇਸ ਨੇ ਕੁੱਝ ਸਿਆਸੀ ਲੀਡਰਾਂ ਦੀ ਨੀਂਦ ਵੀ ਹਰਾਮ ਕਰ ਦਿਤੀ ਹੈ।

punjabi man punjabi manਮੌਜੂਦਾ ਸਮੇਂ ਨਸ਼ਾ ਵਿਰੋਧੀ ਮੁਹਿੰਮ ਨੇ ਪੂਰਾ ਜ਼ੋਰ ਫੜ ਲਿਆ ਹੈ, ਲੋਕ ਜਾਗਰੂਕ ਹੋ ਕੇ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਹਵਾਲੇ ਕਰ ਰਹੇ ਹਨ। ਕਈ ਥਾਵਾਂ 'ਤੇ ਬਹੁਤ ਸਾਰੇ ਨੌਜਵਾਨ ਖ਼ੁਦ ਹੀ ਨਸ਼ੇ ਦਾ ਤਿਆਗ਼ ਕਰ ਕੇ ਨਸ਼ਾ ਛੁਡਾਊ ਕੇਂਦਰਾਂ ਵਿਚ ਪਹੁੰਚ ਰਹੇ ਹਨ। ਜੇਕਰ ਇਹ ਮੁਹਿੰਮ ਇਸੇ ਤਰ੍ਹਾਂ ਸਰਗਰਮ ਰਹੀ ਅਤੇ ਜਨਤਾ ਨੂੰ ਸਰਕਾਰ ਦਾ ਸਾਥ ਮਿਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਬਹੁਤ ਜਲਦ ਨਸ਼ਾ ਮੁਕਤ ਹੋ ਜਾਵੇਗਾ ਪਰ ਫਿਲਹਾਲ ਇਹ ਪੰਜਾਬੀ ਵਾਸੀਆਂ ਲਈ ਕਿਸੇ ਵੱਡੇ ਮਿਸ਼ਨ ਤੋਂ ਘੱਟ ਨਹੀਂ, ਜਿਸ ਨੂੰ ਸਰ ਕਰਨ ਲਈ ਉਨ੍ਹਾਂ ਕਦਮ ਵਧਾ ਦਿਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement