
ਪੰਜਾਬ ਦੀ ਅਰਸ਼ਦੀਪ ਰਾਜਸਥਾਨ 'ਚ ਬਣੀ ਸਹਾਇਕ ਕੁਲੈਕਟਰ
ਬਠਿੰਡਾ : ਸਥਾਨਕ ਸ਼ਹਿਰ ਦੀ ਰਹਿਣ ਵਾਲੀ ਇੱਕ ਹੋਰ ਨੌਜਵਾਨ ਲੜਕੀ ਨੇ ਇਲਾਕੇ ਦਾ ਨਾਂ ਰੋਸ਼ਨ ਕਰਦਿਆਂ ਰਾਜਸਥਾਨ ਦੇ ਜੈਪੂਰ ਸ਼ਹਿਰ 'ਚ ਸਹਾਇਕ ਕੁਲੈਕਟਰ ਦਾ ਅਹੁਦਾ ਸੰਭਾਲ ਲਿਆ।
Bathinda
ਸ਼ਹਿਰ ਦੇ ਮਾਡਲ ਟਾਊਨ ਫ਼ੇਜ-2 ਵਿਚ ਰਹਿਣ ਵਾਲੇ ਸਾਬਕਾ ਅਧਿਆਪਕ ਪਰਮਜੀਤ ਸਿੰਘ ਬਰਾੜ ਦੀ ਹੋਣਹਾਰ ਧੀ ਅਰਸ਼ਦੀਪ ਕੌਰ ਬਰਾੜ ਨੇ ਦੋ ਸਾਲ ਪਹਿਲਾਂ ਰਾਜਸਥਾਨ ਸਿਵਲ ਸਰਵਿਸ 'ਚ 42ਵਾਂ ਰੈਂਕ ਹਾਸਲ ਕੀਤਾ ਸੀ।
Arshdeep kaur brar
ਜਦਕਿ ਹੁਣ ਕੁੱਝ ਦਿਨ ਪਹਿਲਾਂ ਖ਼ਤਮ ਹੋਈ ਟਰੈਨਿੰਗ ਵਿਚ ਟਾਪ ਪੁਜ਼ੀਸਨ ਪ੍ਰਾਪਤ ਕੀਤੀ ਹੈ। ਸਥਾਨਕ ਸੈਂਟ ਜੋਸਫ਼ ਕਾਨਵੈਂਟ ਸਕੂਲ 'ਚੋਂ ਸਿਖਿਆ ਪ੍ਰਾਪਤ ਕਰਨ ਵਾਲੀ ਅਰਸ਼ਦੀਪ ਨੇ ਬੀ.ਟੈਕ ਤੋਂ ਬਾਅਦ ਐਮ.ਬੀ.ਏ ਵੀ ਕੀਤੀ ਹੋਈ ਹੈ।
Jaipur
ਪਰਮਜੀਤ ਸਿੰਘ ਬਰਾੜ ਨੇ ਦਸਿਆ ਕਿ ਕੁੱਝ ਸਾਲ ਪਹਿਲਾਂ ਅਰਸ਼ਦੀਪ ਦੀ ਚੋਣ ਪੀਸੀਐਸ ਅਲਾਇਡ ਵਿਚ ਵੀ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਸਹਾਇਕ ਰਜਿਸਟਰਾਰ ਵਜੋਂ ਜੁਆਇੰਨਿਗ ਕੀਤੀ ਸੀ।
ਪ੍ਰੰਤੂ ਅੱਗੇ ਵਧਣ ਦੀ ਲਾਲਸਾ ਤੇ ਨਿਰੰਤਰ ਮਿਹਨਤ ਦੇ ਚਲਦਿਆਂ ਸਾਜਲ 2018 ਵਿਚ ਉਹ ਰਾਰਾਜਸਥਾਨ ਸਿਵਲ ਸਰਵਿਸਿਜ਼ ਲਈ ਚੁਣੀ ਗਈ ਸੀ। ਅਰਸ਼ਦੀਪ ਦੀ ਦੂਜੀ ਭੈਣ ਵੀ ਕੈਨੇਡਾ ਦੇ ਵਿਚ ਡਾਕਟਰ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ