
ਸਵੇਰੇ ਤੋਂ ਸ਼ਾਮ ਤੱਕ ਸਾਰਾ ਪਿੰਡ ਸਿਰ 'ਤੇ ਘੜੇ, ਹੱਥਾਂ 'ਚ ਬਾਲਟੀਆਂ ਲੈ ਕੇ 1 ਕਿਲੋਮੀਟਰ ਦੂਰ ਨਹਿਰ 'ਚੋਂ ਪੀਣ ਵਾਲੇ ਪਾਣੀ ਲਈ ਢੋਆ-ਢੁਆਈ ਕਰਦਾ ਹੈ।
ਸੰਗਰੂਰ (Sangrur) (ਟੋਨੀ ਸ਼ਰਮਾ): ਕੇਂਦਰ ਅਤੇ ਸੂਬਾ ਸਰਕਾਰਾਂ ਦੇਸ਼ ਦੇ ਹਰੇਕ ਪਿੰਡ ਨੂੰ ਹਾਈ ਟੈੱਕ ਬਣਾਉਣ ਦੀਆਂ ਗੱਲ ਕਰਦੀਆਂ ਹਨ ਪਰ ਜ਼ਰਾ ਸੋਚੋ, ਜਿਸ ਦੇਸ਼ 'ਚ ਪੀਣ ਵਾਲੇ ਸਾਫ਼ ਪਾਣੀ ਲਈ 1-1 ਕਿਲੋਮੀਟਰ ਦੂਰ ਜਾਣਾ ਪਵੇ, ਉਸ ਦੇਸ਼ ਦੇ ਪਿੰਡ ਕਿਵੇਂ ਹਾਈ ਟੈੱਕ ਹੋ ਸਕਦੇ ਹਨ। ਜ਼ਿਲ੍ਹਾ ਸੰਗਰੂਰ ਦੇ ਹਲਕਾ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਭੂਲਣ (Bhullan village in Sangrur) ਦਾ ਇਹੀ ਹਾਲ ਹੈ। 6000 ਦੀ ਅਬਾਦੀ ਵਾਲੇ ਇਸ ਪਿੰਡ ਵਿਚ ਸਵੇਰੇ ਤੋਂ ਸ਼ਾਮ ਤੱਕ ਔਰਤਾਂ ਅਤੇ ਬੱਚਿਆਂ ਸਮੇਤ ਸਾਰਾ ਪਿੰਡ ਸਿਰ 'ਤੇ ਘੜੇ, ਹੱਥਾਂ 'ਚ ਬਾਲਟੀਆਂ ਲੈ ਕੇ 1 ਕਿਲੋਮੀਟਰ ਦੂਰ ਨਹਿਰ 'ਚੋਂ ਪੀਣ ਵਾਲੇ ਪਾਣੀ (Water problem in Bhullan village) ਲਈ ਢੋਆ-ਢੁਆਈ ਕਰਦਾ ਹੈ।
Water problem in Bhullan village in Sangrur
ਹੋਰ ਪੜ੍ਹੋ: 19 ਸਾਲ ਦੀ ਉਮਰ 'ਚ ਟੋਕਿਓ ਉਲੰਪਿਕ ਦੇ ਦੰਗਲ 'ਚ ਉਤਰੇਗੀ ਹਰਿਆਣਾ ਦੀ ਪਹਿਲਵਾਨ ਅੰਸ਼ੂ ਮਲਿਕ
ਲੋਕ ਆਪਣੀ ਜਾਨ ਨੂੰ ਜ਼ੋਖ਼ਮ 'ਚ ਪਾ ਕੇ ਭਾਖੜਾ ਨਹਿਰ 'ਚੋਂ ਖਾਲੀ ਭਾਂਡਿਆਂ, ਪੀਪਿਆਂ, ਡਰੱਮਾਂ 'ਚ ਪਾਣੀ ਭਰਦੇ ਹਨ। ਔਰਤਾਂ ਦੇ ਨਾਲ-ਨਾਲ ਮਰਦ ਵੀ ਮੋਟਰਸਾਈਕਲ, ਰੇਹੜੀ ਅਤੇ ਸਾਈਕਲਾਂ ਉੱਤੇ ਪਾਣੀ ਲਿਜਾਂਦੇ ਨਜ਼ਰ ਆ ਜਾਣਗੇ। ਪਿਛਲੇ 40 ਸਾਲ ਤੋਂ ਇਹੀ ਹਾਲ ਹੈ। ਪਾਣੀ ਸ਼ੁੱਧ ਕਰਨ ਵਾਲਾ ਆਰ.ਓ. ਪਲਾਂਟ ਚਿੱਟਾ ਹਾਥੀ ਬਣਿਆ ਹੋਇਆ ਹੈ। ਇੱਥੋਂ ਦੇ ਲੋਕਾਂ ਨੇ ਅਕਾਲੀ ਅਤੇ ਕਾਂਗਰਸੀ ਦੋਹਾਂ ਸਰਕਾਰਾਂ ਅੱਗੇ ਫ਼ਰਿਆਦ ਅਤੇ ਤਰਲੇ-ਮਿੰਨਤਾਂ ਕੀਤੀਆਂ, ਪਰ ਕਿਸੇ ਨੇ ਪਿੰਡ ਦੀ ਸਾਰ ਨਾ ਲਈ।
Water problem in Bhullan village in Sangrur
ਹੋਰ ਪੜ੍ਹੋ: ਜਰਮਨੀ ਨੇ ਯਾਤਰਾ ਪਾਬੰਦੀਆਂ ਵਿਚ ਦਿੱਤੀ ਢਿੱਲ, ਭਾਰਤ ਸਮੇਤ ਹੋਰ ਦੇਸ਼ਾਂ ਦੇ ਲੋਕ ਕਰ ਸਕਣਗੇ ਯਾਤਰਾ
ਪਿੰਡ ਵਾਸੀਆਂ ਨੇ ਆਪਣਾ ਦੁਖੜਾ ਬਿਆਨ ਕਰਦਿਆਂ ਕਿਹਾ ਕਿ ਪਾਣੀ (Water crisis in Bhullan village) ਦਾ ਪੱਧਰ ਜ਼ਮੀਨ ਤੋਂ ਕਾਫ਼ੀ ਹੇਠਾਂ ਚਲਾ ਗਿਆ ਹੈ। ਮੋਟਰਾਂ ਅਤੇ ਨਲਕਿਆਂ ਰਾਹੀਂ ਜਿਹੜਾ ਪਾਣੀ ਆਉਂਦਾ ਹੈ, ਉਹ ਬਿਲਕੁਲ ਪੀਣ ਲਾਇਕ ਨਹੀਂ ਹੈ। ਜ਼ਹਿਰੀਲਾ ਪਾਣੀ ਨਾ ਤਾਂ ਭਾਂਡੇ ਧੋਣ ਦੇ ਕੰਮ ਆਉਂਦਾ ਹੈ ਅਤੇ ਨਾ ਹੀ ਨਹਾਉਣ ਜਾਂ ਕੱਪੜੇ ਧੌਣ ਲਈ ਵਰਤਿਆ ਜਾ ਸਕਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਹੁਣ ਉਦੋਂ ਹੀ ਵੋਟਾਂ ਪਾਉਣਗੇ ਜਦੋਂ ਉਹਨਾਂ ਦਾ ਪਾਣੀ ਦਾ ਮਸਲਾ ਹੱਲ ਹੋਵੇਗਾ, ਨਹੀਂ ਤਾਂ ਜਿਹੜੀ ਵੀ ਪਾਰਟੀ ਆਵੇਗੀ ਪਿੰਡ ਵਾਸੀ ਉਸ ਦਾ ਬਾਈਕਾਟ ਕਰਨਗੇ।
Water problem in Bhullan village in Sangrur
ਇਹ ਵੀ ਪੜ੍ਹੋ: ਮਾਨਸੂਨ : 10 ਜੁਲਾਈ ਤਕ ਉੱਤਰ ਭਾਰਤ ਦੇ ਬਾਕੀ ਹਿਸਿਆਂ ਵਿਚ ਪਹੁੰਚੇਗਾ : ਮੌਸਮ ਵਿਭਾਗ
ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਭਾਖੜਾ ਨਹਿਰ ਵਿਚੋਂ ਪਾਣੀ ਭਰਦੇ ਸਮੇਂ ਕਈ ਵਾਰ ਉਹਨਾਂ ਦੇ ਬੱਚੇ ਵੀ ਡੁੱਬ ਚੁੱਕੇ ਹਨ, ਜਿਨ੍ਹਾਂ ਦੀ ਜਾਨ ਬਹੁਤ ਮੁਸ਼ਕਿਲ ਨਾਲ ਬਚਾਈ ਗਈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਕਾਰਨ ਪਿੰਡ ਦੇ ਮੁੰਡਿਆਂ ਦੇ ਰਿਸ਼ਤੇ ਨਹੀਂ ਹੋ ਰਹੇ। ਉਹਨਾਂ ਦੱਸਿਆ ਕਿ ਪਾਣੀ ਦੇ ਨਾਲ-ਨਾਲ ਪਿੰਡ ਵਿਚ ਕੈਂਸਰ ਦੀ ਬਿਮਾਰੀ ਵੀ ਬਹੁਤ ਜ਼ਿਆਦਾ ਹੈ। ਇੱਥੋਂ ਦੇ ਜ਼ਿਆਦਾਤਰ ਲੋਕਾਂ ਦੀ ਮੌਤ ਕੈਂਸਰ ਕਾਰਨ ਹੀ ਹੋ ਰਹੀ ਹੈ।
Water problem in Bhullan village in Sangrur
ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਚਾਰ ਅਫ਼ਗਾਨੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਅਤੇ 17 ਕਿਲੋ ਹੈਰੋਇਨ ਦੀ ਬਰਾਮਦਗੀ ਕੀਤੀ
ਮੂਨਕ ਦੇ ਐਸਡੀਐਮ ਸਿਮਰਪ੍ਰੀਤ ਕੌਰ ਨੇ ਵਾਟਰ ਸਪਲਾਈ ਵਿਭਾਗ (Department of Water Supply) ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਅਤੇ ਕਿਹਾ ਕਿ ਵਿਭਾਗ ਵੱਲੋਂ ਟਿਊਬਵੈੱਲ ਲਗਵਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਟਿਊਬਵੈੱਲ ਦੀ ਮਨਜ਼ੂਰੀ ਦਾ ਮਾਮਲਾ ਫਾਈਲਾਂ 'ਚ ਟੇਬਲਾਂ ਉੱਪਰ ਪਿਆ ਹੈ। ਦੱਸ ਦਈਏ ਕਿ ਪਿੰਡ ਭੂਲਣ ਹਲਕਾ ਲਹਿਰਾਗਾਗਾ 'ਚ ਪੈਂਦਾ ਹੈ। ਲਹਿਰਾਗਾਹਾ ਤੋਂ ਬੀਬੀ ਰਜਿੰਦਰ ਕੌਰ ਭੱਠਲ (Bibi Rajinder Kaur Bhattal) 5 ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਦੌਰਾਨ ਉਹ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਸਨ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ (Parminder Singh Dhindsa) ਇੱਥੋਂ ਮੌਜੂਦਾ ਵਿਧਾਇਕ ਹਨ। 'ਆਪ' ਆਗੂ ਭਗਵੰਤ ਮਾਨ (Bhagwant Singh Lok Sabha constituency) ਦਾ ਸੰਸਦੀ ਖੇਤਰ ਹੈ। ਇਸ ਸਭ ਦੇ ਬਾਵਜੂਦ ਪਿੰਡ ਦੇ ਲੋਕ ਪੀਣ ਵਾਲੇ ਸਾਫ਼ ਪਾਣੀ ਲਈ ਤਰਸ ਰਹੇ ਹਨ, ਜੋ ਬਹੁਤ ਸ਼ਰਮ ਦੀ ਗੱਲ ਹੈ।