
ਪੰਜਾਬ ਸਰਕਾਰ ਨੇ ਮਹਿਲਾ ਰਾਜ ਸੂਚਨਾ ਕਮਿਸ਼ਨਰ ਡਾ. ਵਿਨੇ ਕਪੂਰ ਮਹਿਰਾ ਦੀਆਂ ਸੇਵਾਵਾਂ ਖ਼ਤਮ ਕਰ ਦਿਤੀਆਂ ਹਨ। ਵਧੀਕ ਮੁੱਖ ਗ੍ਰਹਿ ਸਕੱਤਰ ਐੱਨਐੱਸ ਕਲਸੀ ਵੱਲੋਂ ਜਾਰੀ ...
ਚੰਡੀਗੜ੍ਹ : ਪੰਜਾਬ ਸਰਕਾਰ ਨੇ ਮਹਿਲਾ ਰਾਜ ਸੂਚਨਾ ਕਮਿਸ਼ਨਰ ਡਾ. ਵਿਨੇ ਕਪੂਰ ਮਹਿਰਾ ਦੀਆਂ ਸੇਵਾਵਾਂ ਖ਼ਤਮ ਕਰ ਦਿਤੀਆਂ ਹਨ। ਵਧੀਕ ਮੁੱਖ ਗ੍ਰਹਿ ਸਕੱਤਰ ਐੱਨਐੱਸ ਕਲਸੀ ਵੱਲੋਂ ਜਾਰੀ ਕੀਤੇ ਹੁਕਮ ਵਿਚ ਦਸਿਆ ਗਿਆ ਹੈ ਕਿ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ - ਅੰਮ੍ਰਿਤਸਰ ਵਿਚ ਦਿਤੀ ਗਈ ਨੌਕਰੀ ਤੋਂ ਅਸਤੀਫ਼ਾ ਦੇਣ ਲਈ ਕਿਹਾ ਸੀ ਪਰ ਉਨ੍ਹਾਂ ਇੰਝ ਕਰਨ ਤੋਂ ਇਨਕਾਰ ਕਰ ਦਿਤਾ ਸੀ, ਜਿਸ ਕਰ ਕੇ ਉਨ੍ਹਾਂ ਦੀਆਂ ਸੇਵਾਵਾਂ ਬਰਖ਼ਾਸਤ ਕੀਤੀਆਂ ਜਾਂਦੀਆਂ ਹਨ।
Guru Nanak Dev Universityਸਾਲ 2016 ਵਿਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਦੌਰਾਨ ਡਾ. ਵਿਨੇ ਕਪੂਰ ਮਹਿਰਾ ਨੂੰ ਰਾਜ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਸੂਬਾ ਸਰਕਾਰ ਨੇ ਜਦੋਂ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਹੋਣ ਲਈ ਆਖਿਆ ਸੀ, ਤਦ ਉਨ੍ਹਾਂ ਇਕ ਸਾਲ ਦੀ ਛੁੱਟੀ ਲੈ ਲਈ ਸੀ ਪਰ 'ਨਿਯਮਾਂ ਅਨੁਸਾਰ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨੌਕਰੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਸਰਕਾਰ ਦੀ ਇਸ ਹਦਾਇਤ ਨੂੰ ਚੁਣੌਤੀ ਵੀ ਦਿਤੀ ਸੀ, ਜਿਸ ਵਿਚ ਉਨ੍ਹਾਂ ਨੂੰ ਰਾਹਤ ਨਹੀਂ ਮਿਲ ਸਕੀ ਸੀ।
Dr Vinay Kapoor Mehra With Badalਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਕਾਨੂੰਨ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਵਜੋਂ ਕੰਮ ਕਰ ਚੁੱਕੇ ਡਾ. ਵਿਨੇ ਕਪੂਰ ਮਹਿਰਾ ਨੇ ਅੰਗਰੇਜ਼ੀ ਭਾਸ਼ਾ ਵਿਚ ਇਕ ਪੁਸਤਕ 'ਪਰਸਪੈਕਟਿਵਜ਼ ਆਨ ਪਰਸਨਲ ਲਾਅਜ਼: ਸਟੇਟਸ ਆਫ਼ ਵੋਮੈਨ' (ਨਿਜੀ ਕਾਨੂੰਨਾਂ ਦੇ ਪਰਿਪੇਖ : ਔਰਤਾਂ ਦਾ ਰੁਤਬਾ) ਵੀ ਲਿਖੀ ਹੈ, ਜਿਸ ਵਿਚ ਦਸਿਆ ਗਿਆ ਹੈ ਕਿ ਸਾਰੇ ਧਰਮਾਂ ਨੇ ਔਰਤਾਂ ਲਈ ਵਿਤਕਰੇ ਵਾਲੇ ਕਾਨੂੰਨ ਬਣਾਏ ਹੋਏ ਹਨ। ਭਾਵੇਂ ਉਹ ਵਿਆਹ ਦਾ ਮਾਮਲਾ ਹੋਵੇ ਤੇ ਚਾਹੇ ਤਲਾਕ ਦਾ ਜਾਂ ਫਿਰ ਜਾਇਦਾਦ ਦੀ ਵੰਡ ਦਾ। ਉਨ੍ਹਾਂ ਦੀ ਇਹ ਪੁਸਤਕ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਰਿਲੀਜ਼ ਕੀਤੀ ਗਈ ਸੀ ਤੇ ਉਨ੍ਹਾਂ ਨੇ ਹੀ ਡਾ. ਵਿਨੇ ਕਪੂਰ ਮਹਿਰਾ ਨੂੰ ਰਾਜ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਸੀ।