ਕੈਪਟਨ ਅਮਰਿੰਦਰ ਨੂੰ ਅਪਣੇ ਹੀ ਮੰਤਰੀਆਂ ਤੇ ਵਿਧਾਇਕਾਂ ਤੋਂ ਸੁਣਨੇ ਪਏ ਤਾਅਨੇ-ਮਿਹਣੇ
Published : Aug 6, 2019, 3:01 pm IST
Updated : Aug 6, 2019, 5:38 pm IST
SHARE ARTICLE
Captain Amrinder Singh
Captain Amrinder Singh

ਮੰਤਰੀਆਂ ਤੇ ਵਿਧਾਇਕਾਂ ਨੇ ਕੈਪਟਨ ਦੇ ਡਿਨਰ ਦਾ ਸਵਾਦ ਕੀਤਾ ਕਿਰਕਿਰਾ

ਚੰਡੀਗੜ੍ਹ- ਬੇਅਦਬੀ ਦੇ ਮਾਮਲੇ ਵਿਚ ਅਸਲ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਹੋਣ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪਣੇ ਹੀ ਮੰਤਰੀਆਂ ਅਤੇ ਵਿਧਾਇਕਾਂ ਦੇ ਤਾਅਨੇ-ਮਿਹਣੇ ਸੁਣਨੇ ਪੈ ਰਹੇ ਹਨ ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਉਨ੍ਹਾਂ ਦੇ ਵਿਚਾਰ ਸੁਣਨ ਲਈ ਰਾਤ ਦੇ ਖਾਣੇ 'ਤੇ ਸੱਦਿਆ ਸੀ

DinnerMinisters And MLA Greeted Captain's Dinner

ਪਰ ਕੈਪਟਨ ਸਾਬ੍ਹ ਦੇ ਡਿਨਰ ਦਾ ਸਵਾਦ ਉਦੋਂ ਕਿਰਕਿਰਾ ਹੋ ਗਿਆ ਜਦੋਂ ਬੇਅਦਬੀ ਦੇ ਮੁੱਦੇ 'ਤੇ ਮੰਤਰੀਆਂ ਤੇ ਵਿਧਾਇਕਾਂ ਨੇ ਉਨ੍ਹਾਂ ਦੀ ਜਮ ਕੇ ਕਲਾਸ ਲਗਾ ਦਿੱਤੀ। ਇਸ ਦੌਰਾਨ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੈਪਟਨ ਸਾਬ੍ਹ ਨੂੰ ਸਾਫ਼ ਸ਼ਬਦਾਂ ਵਿਚ ਬੋਲਦਿਆਂ ਆਖਿਆ

Tripat Rajinder Singh BajwaTripat Rajinder Singh Bajwa

ਕਿ ਬੇਅਦਬੀ ਦਾ ਮੁੱਦਾ ਲੋਕਾਂ ਦੇ ਦਿਲੋ ਦਿਮਾਗ਼ 'ਤੇ ਭਾਰੂ ਹੈ ਪਰ ਕਾਰਵਾਈ ਨਾ ਹੋਣ ਕਰਕੇ ਲੋਕਾਂ ਨੂੰ ਇੰਝ ਜਾਪ ਰਿਹਾ ਹੈ ਕਿ ਸਾਡੀ ਸਰਕਾਰ ਅਕਾਲੀਆਂ ਨਾਲ ਰਲੀ ਹੋਈ ਹੈ ਜੋ ਕਾਂਗਰਸ ਲਈ ਘਾਤਕ ਸਾਬਤ ਹੋ ਸਕਦੀ ਹੈ। ਉਨ੍ਹਾਂ ਨੇ ਬੇਅਦਬੀ ਮਾਮਲੇ ਵਿਚ ਵੱਖ-ਵੱਖ ਬੋਲੀਆਂ ਬੋਲ ਰਹੇ ਅਫ਼ਸਰਾਂ ਦਾ ਵੀ ਜ਼ਿਕਰ ਕੀਤਾ।

Sukhjinder Singh RandhawaSukhjinder Singh Randhawa

ਬਾਜਵਾ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਜੇਕਰ ਸੀਬੀਆਈ ਜਾਂਚ ਵਾਪਸ ਲੈਣ ਦਾ ਫ਼ੈਸਲਾ ਹੋਇਆ ਸੀ ਤਾਂ ਉਸ ਦਾ ਨੋਟੀਫਿਕੇਸ਼ਨ ਕਿੱਥੇ ਹੈ।  ਮੁੱਖ ਮੰਤਰੀ ਨੇ ਤਾਂ ਭਾਵੇਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਸੁਖਜਿੰਦਰ ਰੰਧਾਵਾ ਵਿਚੋਂ ਉਠ ਕੇ ਆਖਣ ਲੱਗੇ ਕਿ ਅਦਾਲਤ ਵਿਚ ਜਦੋਂ ਸੀਬੀਆਈ ਤੋਂ ਕੇਸ ਵਾਪਸ ਲੈਣ ਦਾ ਮੁੱਦਾ ਉਠਿਆ ਤਾਂ ਜੱਜ ਵੱਲੋਂ ਤਿੰਨ ਵਾਰ ਸਰਕਾਰ ਤੋਂ ਸੀਬੀਆਈ ਤੋਂ ਇਹ ਕੇਸ ਵਾਪਸ ਲੈਣ ਦੀ ਕਾਪੀ ਮੰਗੀ ਗਈ

CBICBI

ਪਰ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਪੇਸ਼ ਨਹੀਂ ਕੀਤਾ ਜਾ ਸਕਿਆ। ਜਿਸ ਕਾਰਨ ਚਰਚਾ ਇਹ ਹੈ ਕਿ ਮੁੱਖ ਮੰਤਰੀ ਨੇ ਸਦਨ ਵਿਚ ਐਲਾਨ ਕਰਨ ਤੋਂ ਬਾਅਦ ਵੀ ਨੋਟੀਫਿਕੇਸ਼ਨ ਜਾਰੀ ਹੀ ਨਹੀਂ ਕਰਵਾਇਆ। ਇੰਨਾ ਕਹਿਣ ਦੀ ਦੇਰ ਸੀ ਕਿ ਵਿਧਾਇਕ ਕੁਲਜੀਤ ਸਿੰਘ ਨਾਗਰਾ ਉਠ ਕੇ ਬੋਲਣ ਲੱਗ ਪਏ ਕਿ ਇਹ ਵਿਧਾਨ ਸਭਾ ਦੀ ਮਰਿਆਦਾ ਦੀ ਮਾਣਹਾਨੀ ਦਾ ਮਾਮਲਾ ਹੈ। 

 kuljit singh nagrakuljit singh nagra

ਜਦੋਂ ਮੁੱਖ ਮੰਤਰੀ ਨੇ ਖ਼ੁਦ ਐਲਾਨ ਕੀਤਾ ਸੀ ਤਾਂ ਫਿਰ ਕਿਉਂ ਨਹੀਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ? ਬੇਅਦਬੀ ਮਾਮਲੇ ਵਿਚ ਮੁੱਖ ਮੰਤਰੀ ਦੀ ਢਿੱਲ ਮੱਠ 'ਤੇ ਬੋਲਣ ਵਿਚ ਸਭ ਤੋਂ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਵੀ ਪਿੱਛੇ ਨਹੀਂ ਰਹੇ। ਉਨ੍ਹਾਂ ਇੱਥੋਂ ਤਕ ਆਖ ਦਿੱਤਾ ਕਿ ਮੈਂ ਜਿੱਥੇ ਵੀ ਜਾਂਦਾ ਹਾਂ ਹਰ ਥਾਂ ਇਹੋ ਸੁਣਨ ਨੂੰ ਮਿਲਦ ਹੈ ਕਿ ਅਸੀਂ ਅਕਾਲੀਆਂ ਨਾਲ ਰਲੇ ਹੋਏ ਹਾਂ।

braham mahindraBraham Mahindra

ਉਨ੍ਹਾਂ ਆਖਿਆ ਕਿ ਇਸ ਧਾਰਨਾ ਨੂੰ ਖ਼ਤਮ ਕਰਨ ਦੀ ਲੋੜ ਹੈ। ਅਕਾਲੀਆਂ ਪ੍ਰਤੀ ਨਰਮ ਰਵੱਈਏ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਆਖਿਆ ਕਿ ਮੈਂ ਜਦੋਂ ਵੀ ਬਾਦਲ ਪਿੰਡ ਜਾਂਦਾ ਹਾਂ ਤਾਂ ਅਧਿਕਾਰੀ ਅਤੇ ਲੋਕ ਇੰਝ ਸਮਝਦੇ ਹਨ ਜਿਵੇਂ ਕੋਈ ਮਿਉਂਸਪਲ ਕਮੇਟੀ ਦਾ ਮੈਂਬਰ ਹੋਵਾਂ ਪਰ ਜਦੋਂ ਸੁਖਬੀਰ ਬਾਦਲ ਸਰਕਾਰ ਵੱਲੋਂ ਦਿੱਤੀਆਂ ਗੱਡੀਆਂ ਦਾ ਲਾਮ ਲਸ਼ਕਰ ਲੈ ਕੇ ਉਥੇ ਜਾਂਦੇ ਹਨ ਤਾਂ ਲੋਕਾਂ ਨੂੰ ਇਹ ਪ੍ਰਭਾਵ ਮਿਲਦਾ ਹੈ

sukbir Singh badalSukbir Singh badal

ਕਿ ਜਿਵੇਂ ਕੋਈ ਮੁੱਖ ਮੰਤਰੀ ਆਇਆ ਹੋਵੇ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਰਕਾਰ ਦੀ ਬਖ਼ਸ਼ਿਸ਼ ਦਾ ਹੀ ਨਤੀਜਾ ਹੈ। ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਬੋਲ ਤਾਂ ਬਿਜਲੀ ਵਰਗੇ ਸਨ। ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਇੱਥੋਂ ਤਕ ਆਖ ਦਿੱਤਾ ਕਿ ਉਨ੍ਹਾਂ ਨੂੰ ਅਕਾਲੀਆਂ ਤੇ ਬਾਦਲਾਂ ਦੇ ਜਾਨ ਮਾਲ ਦਾ ਇੰਨਾ ਫ਼ਿਕਰ ਕਿਉਂ ਹੈ ਜੋ ਉਹ ਸਰਕਾਰੀ ਖ਼ਜ਼ਾਨੇ ਤੋਂ ਉਨ੍ਹਾਂ 'ਤੇ ਇੰਨੇ ਸਾਧਨ ਲੁਟਾਉਣ ਵਿਚ ਲੱਗੇ ਹੋਏ ਹਨ।

Balbir Singh SidhuBalbir Singh Sidhu

ਇਸੇ ਦੌਰਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਦੋਸ਼ ਲਗਾਉਂਦਿਆਂ ਆਖ ਦਿੱਤਾ ਕਿ ਸੂਬੇ ਵਿਚ ਸਰਕਾਰ ਨੂੰ ਅਫ਼ਸਰਸ਼ਾਹੀ ਚਲਾ ਰਹੀ ਹੈ। ਵਿਧਾਇਕ ਪ੍ਰਗਟ ਸਿੰਘ ਨੇ ਵੀ ਬ੍ਰਹਮ ਮਹਿੰਦਰਾ ਵਾਲੀ ਗੱਲ ਦੁਹਰਾਉਂਦਿਆਂ ਆਖਿਆ ਕਿ ਲੋਕ ਸਾਨੂੰ ਅਤੇ ਅਕਾਲੀਆਂ ਨੂੰ ਇਕੋ ਸਮਝ ਰਹੇ ਹਨ। ਜਿਸ ਦਾ ਖ਼ਮਿਆਜ਼ਾ ਸਾਨੂੰ ਸਿਆਸੀ ਤੌਰ 'ਤੇ ਭੁਗਤਣਾ ਪਵੇਗਾ।

fateh jang singh bajwafateh jang singh bajwa

ਫਤਿਹਜੰਗ ਸਿੰਘ ਬਾਜਵਾ ਨੇ ਗਰਮੀ ਦਿਖਾਉਂਦਿਆਂ ਮੁੱਖ ਮੰਤਰੀ ਇਹ ਆਖ ਦਿੱਤਾ ਕਿ ਉਹ ਸਰਕਾਰ ਵਿਚ ਅਫ਼ਸਰਸ਼ਾਹੀ ਦੀਆਂ ਵੱਖੋ-ਵੱਖਰੀਆਂ ਬੋਲੀਆਂ ਬੰਦ ਕਰਵਾਉਣ ਅਤੇ ਪਿਛਲੀ ਸਰਕਾਰ ਵੇਲੇ ਲੁੱਟ ਮਚਾਉਣ ਵਾਲਿਆਂ ਨੂੰ ਟੰਗਣ, ਨੌਜਵਾਨ ਵਿਧਾਇਕ ਬਾਵਾ ਹੈਨਰੀ ਨੇ ਟਰਾਂਸਪੋਰਟ ਵਿਭਾਗ 'ਤੇ ਦੋਸ਼ ਲਗਾਉਂਦਿਆ ਇੱਥੋਂ ਤਕ ਆਖ ਦਿੱਤਾ ਕਿ ਉਹ ਸ਼ਰ੍ਹੇਆਮ ਬਾਦਲਾਂ ਦੀ ਮਦਦ ਕਰ ਰਿਹਾ ਹੈ ਪਰ ਬਾਵਾ ਹੈਨਰੀ ਦੇ ਬਿਆਨ 'ਤੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਭੜਕ ਗਈ।

Razia SultanaRazia Sultana

ਇਸ ਮਾਮਲੇ ਨੂੰ ਲੈ ਕੇ ਦੋਵਾਂ ਵਿਚਕਾਰ ਤਿੱਖੀ ਝੜਪ ਵੀ ਹੋਈ। ਵਿਧਾਇਕ ਰਾਜਾ ਵੜਿੰਗ ਨੇ ਵੀ ਮੁੱਖ ਮੰਤਰੀ ਨੂੰ ਬੇਅਦਬੀ ਦੇ ਮੁੱਦੇ 'ਤੇ ਸਵਾਲ ਕਰਦਿਆਂ ਆਖਿਆ ਤੁਸੀਂ ਕੋਟਕਪੂਰਾ ਤੇ ਬਹਿਬਲ ਕਲਾਂ ਲਈ ਜੋ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। ਉਸ ਦੇ ਮੈਂਬਰ ਵੀ ਵੱਖ-ਵੱਖ ਬੋਲੀਆਂ ਬੋਲ ਰਹੇ ਹਨ।

Punjab Vidhan Sabha Live: Raja Warring Raja Warring

ਕੀ ਇਹ ਅਨੁਸਾਸ਼ਨਹੀਣਤਾ ਨਹੀਂ, ਰਾਜਾ ਵੜਿੰਗ ਨੇ ਟਰਾਂਸਪੋਰਟ ਵਿਭਾਗ 'ਤੇ ਬਾਦਲਾਂ ਦੇ ਗ਼ਲਬੇ ਦਾ ਮੁੱਦਾ ਵੀ ਉਠਾਇਆ। ਵਿਧਾਇਕ ਕੁਸ਼ਲਦੀਪ ਢਿੱਲੋਂ  ਨੇ ਵੀ ਅਪਣਾ ਦੁੱਖੜਾ ਸੁਣਾਉਂਦਿਆਂ ਆਖਿਆ ਕਿ ਅਫ਼ਸਰਸ਼ਾਹੀ ਅਕਾਲੀਆਂ ਦੀ ਗੱਲ ਸੁਣਦੀ  ਹੈ ਸਾਡੀ ਨਹੀਂ। ਉਨ੍ਹਾਂ ਮੁੱਖ ਮੰਤਰੀ ਨੂੰ ਵੀ ਕਿਹਾ ਕਿ ਉਹ ਅਫ਼ਸਰਸ਼ਾਹੀ ਤੋਂ ਸਲਾਹਾਂ ਲੈਣ ਦੀ ਬਜਾਏ ਅਪਣੇ ਪਾਰਟੀ ਆਗੂਆਂ ਤੋਂ ਰਾਇ ਲੈਣ।

Captain Amrinder SinghCaptain Amrinder Singh

ਦਰਅਸਲ ਕੈਪਟਨ ਅਮਰਿੰਦਰ ਸਿੰਘ ਡਿਨਰ ਦੌਰਾਨ ਅਪਣੇ ਮੰਤਰੀਆਂ ਤੇ ਵਿਧਾਇਕਾਂ ਨਾਲ ਇਹ ਗੱਲਬਾਤ ਕਰਨ ਲੱਗੇ ਸਨ ਕਿ ਪਾਕਿਸਤਾਨ ਵੱਲੋਂ ਸਿੱਖਾਂ ਨੂੰ ਖ਼ੁਸ਼ ਕਰਨ ਪਿੱਛੇ ਆਈਐਸਆਈ ਦੀ ਇਕ ਸਾਜਿਸ਼ ਹੈ ਜਿਸ ਤੋਂ ਸੁਚੇਤ ਰਹਿਣਾ ਹੋਵੇਗਾ ਪਰ ਮੰਤਰੀਆਂ ਨੇ 'ਛੱਡੋ ਇਸ ਗੱਲ ਨੂੰ' ਕਹਿ ਕੇ ਨਾਲ ਹੀ ਬੇਅਦਬੀ ਦੇ ਮੁੱਦੇ 'ਤੇ ਮੁੱਖ ਮੰਤਰੀ ਵਿਰੁੱਧ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ।

Beadbi KandBeadbi Kand

ਫਿਲਹਾਲ ਇਸ ਸਮੇਂ ਬੇਅਦਬੀ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ 'ਤੇ ਇਕ ਵਾਰ ਫਿਰ ਤੋਂ ਕਾਫ਼ੀ ਦਬਾਅ ਬਣਿਆ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿਚ ਅੱਗੇ ਕੀ ਕਾਰਵਾਈ ਕਰਦੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM
Advertisement