
ਅਪਣੇ ਪਿੰਡ ਦੇ ਸ਼ਰੀਕੇ ਵਿਚੋਂ ਸਾਥੀਆਂ ਨੂੰ ਗਿੱਦੜਬਾਹਾ ਵਿਖੇ ਨਵੇਂ ਲਿਆਂਦੇ ਮੋਟਰਸਾਈਕਲ ਦੀ ਪਾਰਟੀ ਦੇਣ ਤੋਂ ਬਾਅਦ ਅਪਣੇ ਸਾਥੀਆਂ ਨਾਲ ਵਾਪਸ ਆ ਰਿਹਾ ਸੀ।
ਲੰਬੀ (ਗੁਰਮੀਤ ਸਿੰਘ ਮੱਕੜ): ਲੰਬੀ ਹਲਕੇ ਦੇ ਪਿੰਡ ਥਰਾਜਵਾਲਾ ਤੋਂ ਭਾਰਤੀ ਫ਼ੌਜ ਦੇ ਨੌਜਵਾਨ ਵਲੋਂ ਸਾਥੀ ਨਾਲ ਤਕਰਾਰ ਹੋਣ ’ਤੇ ਸਾਥੀ ਵਲੋਂ ਕਿਰਪਾਨ ਨਾਲ ਵਾਰ ਕਰਨ ’ਤੇ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਆਕਾਸ਼ਦੀਪ ਸਿੰਘ (23) ਕੁੱਝ ਦਿਨ ਪਹਿਲਾਂ ਹੀ ਛੁੱਟੀ ’ਤੇ ਪਿੰਡ ਆਇਆ ਸੀ ਅਤੇ ਉਸ ਵਲੋਂ ਨਵਾਂ ਮੋਟਰਸਾਈਕਲ ਲਿਆ ਗਿਆ ਸੀ।
ਹੋਰ ਪੜ੍ਹੋ: ਚੱਕ ਦੇ ਇੰਡੀਆ: ਭਾਰਤੀ ਟੀਮ ਨੇ 5 ਮਿੰਟਾਂ ਦੇ ਅੰਦਰ ਕੀਤੇ 3 ਗੋਲ, ਭਾਰਤ ਬ੍ਰਿਟੇਨ ਤੋਂ 3-2 ਨਾਲ ਅੱਗੇ
ਅਪਣੇ ਪਿੰਡ ਦੇ ਸ਼ਰੀਕੇ ਵਿਚੋਂ ਸਾਥੀਆਂ ਨੂੰ ਗਿੱਦੜਬਾਹਾ ਵਿਖੇ ਨਵੇਂ ਲਿਆਂਦੇ ਮੋਟਰਸਾਈਕਲ ਦੀ ਪਾਰਟੀ ਦੇਣ ਤੋਂ ਬਾਅਦ ਅਪਣੇ ਸਾਥੀਆਂ ਨਾਲ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਫਿਰ ਰੁੱਕ ਗਏ, ਜਿਥੇ ਉਸ ਦੀ ਅਪਣੇ ਸਾਥੀ ਨਾਲ ਹੀ ਤਕਰਾਰ ਹੋ ਗਈ, ਜਿਸ ਤੋਂ ਬਾਅਦ ਉਸ ਦਾ ਮੋਟਰਸਾਈਕਲ ’ਤੇ ਜਾ ਕੇ ਪਿੰਡ ਥਰਾਜਵਾਲਾ ਤੋਂ ਕਿਰਪਾਨ ਲੈ ਆਇਆ ਅਤੇ ਉਸ ਦੇ ਸਰੀਰ ’ਤੇ ਵਾਰ ਕਰਨ ਤੋਂ ਬਾਅਦ ਕਿਰਪਾਨ ਉਸ ਦੇ ਪੇਟ ਵਿਚ ਮਾਰੀ, ਜਿਸ ਨਾਲ ਉਸ ਦੀ ਮੌਤ ਹੋ ਗਈ।