
ਸਾਬਕਾ ਮੁੱਖ ਮੰਤਰੀ ਨੇ ਬਟਾਲਾ ਘਟਨ ਦਾ ‘ਤੇ ਜਤਾਇਆ ਅਫ਼ਸੋਸ
ਬਟਾਲਾ: ਬਟਾਲਾ ‘ਚ ਜਿੱਥੇ ਪਟਾਕਾ ਫੈਕਟਰੀ ‘ਚ ਧਮਾਕੇ ਕਾਰਨ ਵੱਖ-ਵੱਖ ਸਿਆਸਤਦਾਨਾਂ ਵੱਲੋਂ ਅਫ਼ਸੋਸ ਜਤਾਇਆ ਜਾ ਰਿਹਾ ਹੈ ਉੱਥੇ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਅਫਸੋਸ ਜ਼ਾਹਰ ਕੀਤਾ ਗਿਆ। ਉਹਨਾਂ ਕਿਹਾ ਫੈਕਟਰੀ ਧਮਾਕੇ ‘ਚ ਹੋਈਆਂ ਮੌਤਾਂ ਕਾਰਨ ਜਿੱਥੇ ਗਰੀਬ ਪਰਿਵਾਰਾਂ ਨੂੰ ਵੱਡਾ ਝਟਕਾ ਲੱਗਿਆ ਹੈ ਉੱਥੇ ਹੀ ਉਹਨਾਂ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰਾਂ ਨੂੰ ਰਾਹਤ ਫੰਡ ਦੇਣ ਦੀ ਮੰਗ ਵੀ ਕੀਤੀ।
Prakash Singh Badal
ਇਸ ਮੌਕੇ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਕਿਸਤਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਧਾਰਮਿਕ ਅਸਥਾਨ ਦੇ ਦਰਸਨ ਕਰਨ ਦੀ ਕੋਈ ਟਿਕਟ ਨਹੀਂ ਹੁੰਦੀ। ਉੱਥੇ ਹੀ ਉਹਨਾਂ ਪਾਕਿਸਾਤਾਨ ਦਾ ਮਜ਼ਾਕ ਉਡਾਦੇ ਹੋਏ ਕਿਹਾ ਕਿ ਟੈਕਸ ਵਸੂਲ ਕਰਕੇ ਪਾਕਿਸਤਾਨ ਦੀ ਗਰੀਬੀ ਦੂਰ ਨਹੀਂ ਹੋ ਸਕਦੀ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਰੱਦ ਕੀਤੇ ਜਾਣ ‘ਤੇ ਮਲੋਟ ‘ਚ ਪਹੁੰਚੇ ਸੀ ਜਿੱਥੇ ਉਹਨਾਂ ਵਾਰ ਵਾਰ ਚੋਣਾਂ ਰੱਦ ਕੀਤੇ ਜਾਣ ਦੀ ਸਖ਼ਤ ਨਿੰਦਾ ਕੀਤੀ।
Prakash Singh Badal
ਬੀਤੇ ਦਿਨ ਬਟਾਲਾ ਦੀ ਪਟਾਕਾ ਫੈਕਟਰੀ ‘ਚ ਹੋਏ ਜ਼ਬਰਦਸਤ ਧਮਾਕੇ ਨੇ ਪੰਜਾਬ ਵਾਸੀਆਂ ਦੇ ਦਿਲ ਨੂੰ ਹਲੂਣ ਕੇ ਰੱਖ ਦਿੱਤਾ ਹੈ। ਇਸ ਹਾਦਸੇ ‘ਚ ਹੁਣ ਤੱਕ 23 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ਼ ਅੰਮ੍ਰਿਤਸਰ ਹਸਪਤਾਲ ਵਿਖੇ ਚੱਲ ਰਿਹਾ ਹੈ। ਇਹ ਧਮਾਕਾ ਸ਼ਾਮ 4 ਵਜੇ ਦੇ ਨੇੜੇ ਹੋਇਆ ਤੇ ਹਾਦਸੇ ‘ਚ ਮਰਨ ਵਾਲਿਆਂ ‘ਚ ਜ਼ਿਆਦਾਤਰ ਮਜ਼ਦੂਰ ਹਨ।
ਇਸ ਧਮਾਕੇ ਕਾਰਨ ਫੈਕਟਰੀ ਪੂਰੀ ਤਰਾਂ ਢਹਿ-ਢੇਰੀ ਹੋ ਗਈ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ। ਦੱਸਣਯੋਗ ਹੈ ਕਿ ਧਮਾਕਾ ਇਨਾਂ ਜ਼ਬਰਦਸਤ ਸੀ ਕਿ ਲਾਸ਼ਾਂ ਕਈ ਮੀਟਰ ਦੂਰ ਜਾ ਕੇ ਸੜਕ ਤੇ ਨਾਲੇ ‘ਚ ਡਿੱਗੀਆਂ। ਇਸ ਧਮਾਕੇ ਨਾਲ 500 ਮੀਟਰ ਤੱਕ ਦਾ ਇਲਾਕਾ ਦਹਿਲ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।