ਪਟਾਕਾ ਫ਼ੈਕਟਰੀ ਧਮਾਕੇ ਮਗਰੋਂ ਇਸ ਪਰਵਾਰ 'ਤੇ ਡਿੱਗਾ ਦੁੱਖਾਂ ਦਾ ਪਹਾੜ
Published : Sep 6, 2019, 5:40 pm IST
Updated : Sep 6, 2019, 5:45 pm IST
SHARE ARTICLE
Batala firecracker factory explosion
Batala firecracker factory explosion

ਘਰ ਦੇ ਦੋ ਜੀਅ ਵੀ ਮਾਰੇ ਗਏ ਅਤੇ 7 ਲੱਖ ਦੇ ਗਹਿਣੇ-ਨਕਦੀ ਵੀ ਚੋਰੀ ਹੋਈ

ਬਟਾਲਾ : ਬੁਧਵਾਰ ਨੂੰ ਗੁਰਦਾਸਪੁਰ ਦੇ ਬਟਾਲਾ 'ਚ ਇਕ ਰਿਹਾਇਸ਼ੀ ਇਲਾਕੇ ਵਿਚ ਚੱਲ ਰਹੀ ਪਟਾਕਾ ਫ਼ੈਕਟਰੀ ਵਿਚ ਹੋਏ ਜ਼ਬਰਦਸਤ ਧਮਾਕੇ ਕਾਰਨ ਘੱਟੋ-ਘੱਟ 23 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਜ਼ਖ਼ਮੀ ਹਨ। ਇਨ੍ਹਾਂ ਦਾ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਇਹ ਧਮਾਕਾ ਸ਼ਾਮ 4 ਵਜੇ ਦੇ ਨੇੜੇ ਹੋਇਆ ਅਤੇ ਹਾਦਸੇ ਵਿਚ ਮਰਨ ਵਾਲਿਆਂ 'ਚ ਜ਼ਿਆਦਾਤਰ ਮਜ਼ਦੂਰ ਹਨ। ਇਸ ਧਮਾਕੇ ਕਾਰਨ ਫ਼ੈਕਟਰੀ ਪੂਰੀ ਤਰਾਂ ਢਹਿ-ਢੇਰੀ ਹੋ ਗਈ ਹੈ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ।

Batala firecracker factory explosion : Victim familyBatala firecracker factory explosionਇਸ ਮੌਕੇ 'ਸਪੋਕਸਮੈਨ ਟੀਵੀ' ਦੀ ਟੀਮ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਪੀੜਤ ਪਰਵਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਨਵਦੀਪ ਸਿੰਘ ਨੇ ਦੱਸਿਆ ਕਿ ਇਸ ਦੁਖਦਾਈ ਹਾਦਸੇ 'ਚ ਉਸ ਦੀ ਭਰਜਾਈ ਅਤੇ ਢਾਈ ਸਾਲਾ ਭਤੀਜੇ ਦੀ ਮੌਤ ਹੋਈ ਹੈ। ਹਾਦਸੇ ਸਮੇਂ ਉਹ ਦੋਵੇਂ ਫ਼ੈਕਟਰੀ ਅੱਗੇ ਬਣੀ ਸੜਕ ਤੋਂ ਲੰਘ ਰਹੇ ਸੀ। ਇਸੇ ਦੌਰਾਨ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਬਿਲਡਿੰਗ ਦੇ ਮਲਬੇ ਹੇਠ ਦੱਬੇ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਨਵਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਕਈ ਵਾਰ ਇਸ ਫ਼ੈਕਟਰੀ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਪਰ ਅਧਿਕਾਰੀਆਂ ਵੱਲੋਂ ਦਲੀਲ ਦਿੱਤੀ ਜਾਂਦੀ ਸੀ ਕਿ ਇਥੇ ਸਿਰਫ਼ ਦਫ਼ਤਰ ਚੱਲ ਰਿਹਾ ਹੈ। ਪਟਾਕੇ ਕਿਸੇ ਹੋਰ ਥਾਂ ਬਣਾਏ ਜਾਂਦੇ ਸਨ। 

Navdeep SinghNavdeep Singh

ਨਵਦੀਪ ਨੇ ਦੱਸਿਆ ਕਿ ਉਸ ਦਾ ਘਰ ਬਿਲਕੁਲ ਫ਼ੈਕਟਰੀ ਦੇ ਨਾਲ ਲੱਗਦਾ ਹੈ। ਧਮਾਕੇ ਕਾਰਨ ਉਨ੍ਹਾਂ ਦੇ ਘਰ ਦੀ ਇਮਾਰਤ ਪੂਰੀ ਤਰ੍ਹਾਂ ਹਿੱਲ ਚੁੱਕੀ ਹੈ। ਧਮਾਕੇ ਮਗਰੋਂ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦੀ ਭਰਜਾਈ ਅਤੇ ਬੱਚਾ ਮਲਬੇ 'ਚ ਦੱਬੇ ਗਏ ਹਨ ਤਾਂ ਸਾਰਾ ਪਰਵਾਰ ਉਨ੍ਹਾਂ ਨੂੰ ਲੈ ਕੇ ਹਸਪਤਾਲ ਚਲਿਆ ਗਿਆ। ਜਦੋਂ ਰਾਤ ਨੂੰ ਉਹ ਵਾਪਸ ਘਰ ਪਰਤੇ ਤਾਂ ਵੇਖਿਆ ਕਿ ਕਮਰਿਆਂ ਅੰਦਰ ਸਾਮਾਨ ਖਿਲਰਿਆ ਪਿਆ ਸੀ ਅਤੇ ਲਾਕਰ 'ਚ ਪਏ ਗਹਿਣੇ ਅਤੇ ਪੈਸੇ ਗ਼ਾਇਬ ਸਨ। ਉਨ੍ਹਾਂ ਦਾ ਕਰੀਬ 6-7 ਲੱਖ ਰੁਪਏ ਦਾ ਸਮਾਨ ਅਤੇ ਨਕਦੀ ਚੋਰੀ ਹੋਈ ਹੈ। 

Batala firecracker factory explosionBatala firecracker factory explosion

ਨਵਦੀਪ ਨੇ ਦੱਸਿਆ ਕਿ ਹੁਣ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਘਰ 'ਚੋਂ ਬਾਹਰ ਕੱਢ ਦਿੱਤਾ ਹੈ ਅਤੇ ਕਿਹਾ ਹੈ ਕਿ ਘਰ ਨੂੰ ਢਾਹਿਆ ਜਾਵੇਗਾ, ਕਿਉਂਕਿ ਇਸ ਦੀਆਂ ਨੀਹਾਂ ਕਮਜੋਰ ਹੋ ਗਈਆਂ ਹਨ ਅਤੇ ਕਦੇ ਵੀ ਡਿੱਗ ਸਕਦਾ ਹੈ। ਉਸ ਨੇ ਚੋਰੀ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਨਵਦੀਪ ਨੇ ਮੰਗ ਕੀਤੀ ਕਿ ਇਸ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। 

Navdeep SinghNavdeep Singh

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮ੍ਰਿਤਕਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੇ ਐਲਾਨ 'ਤੇ ਗੁੱਸਾ ਪ੍ਰਗਟਾਉਂਦਿਆਂ ਨਵਦੀਪ ਨੇ ਕਿਹਾ ਕਿ ਜੇ ਪੈਸੇ ਨਾਲ ਇਨਸਾਨੀ ਜ਼ਿੰਦਗੀ ਦੀ ਤੁਲਨਾ ਕੀਤੀ ਜਾਵੇ ਤਾਂ ਇਹ ਬੜੀ ਸ਼ਰਮ ਦੀ ਗੱਲ ਹੈ। ਸਰਕਾਰ ਦੀ ਨਜ਼ਰ 'ਚ ਕੁੱਤਾ ਤੇ ਮਨੁੱਖ ਇਕ ਬਰਾਬਰ ਹੈ। ਕੈਪਟਨ ਨੇ ਆਪਣੇ ਘਰੇ 2 ਲੱਖ ਦਾ ਕੁੱਤਾ ਰੱਖਿਆ ਹੋਵੇਗਾ। ਇਹ ਤਾਂ ਮੁਆਵਜ਼ੇ ਦੇ ਨਾਂ 'ਤੇ ਮਜ਼ਾਕ ਕੀਤਾ ਗਿਆ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement