
ਲੜਕੀ ਨਾਲ ਵੀ ਕੀਤੀ ਕੁੱਟਮਾਰ
ਜਲੰਧਰ ( ਸੋਮਾ ਹੰਸ) ਜਲੰਧਰ ਦੇ ਰਾਮਾ ਮੰਡੀ ਦੇ ਇੱਕ ਹੋਟਲ ਵਿੱਚ ਰਿੰਗ ਸੈਰੇਮਨੀ ( Ring Ceremony) ਵਾਲੇ ਦਿਨ ਜੰਮ ਕੇ ਹੰਗਾਮਾ ਹੋਇਆ। ਦਰਅਸਲ ਮੁੰਡੇ ਵਾਲਿਆਂ ਨੇ ਕੁੜੀ ਦੇ ਪਰਿਵਾਰ ਵੱਲੋਂ ਡਾਇਮੰਡ ਰਿੰਗ ( Diamond ring) ਹੋਰ ਗਹਿਣਿਆਂ ਦੀ ਮੰਗ ਕੀਤੀ ਸੀ ਪਰ ਕੁੜੀ ਵਾਲੇ ਦੇਣ ਵਿਚ ਅਸਮਰੱਥ ਸਨ।
ਹੋਰ ਵੀ ਪੜ੍ਹੋ: ਛੁੱਟੀਆਂ ਮਨਾਉਣ ਰਿਸ਼ੀਕੇਸ਼ ਗਏ ਦੋ ਸੈਲਾਨੀਆਂ ਦੀ ਗੰਗਾ 'ਚ ਡੁੱਬਣ ਨਾਲ ਹਈ ਮੌਤ
photo
ਮੁੰਡੇ ਵਾਲਿਆਂ ਨੇ ਡਾਇਮੰਡ ਰਿੰਗ ( Diamond ring) ਨਾ ਮਿਲਣ ਦੀ ਸੂਰਤ ਵਿਚ ਰਿਸ਼ਤਾ ਤੋੜ ਦਿੱਤਾ ਅਤੇ ਲੜਕੀ ਦੇ ਪਰਿਵਾਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਲੜਕਿਆਂ ਨੇ ਲੜਕੀ ਦੀ ਕੁੱਟਮਾਰ ਵੀ ਕੀਤੀ। ਕੁੜੀ ਵਾਲਿਆਂ ਦਾ ਦੋਸ਼ ਹੈ ਕਿ ਮੁੰਡੇ ਵਾਲਿਆਂ ਨੇ ਦੋ ਡਾਇਮੰਡ ਰਿੰਗਾਂ ( Diamond ring) ਮੰਗਣ ਦੇ ਨਾਲ-ਨਾਲ ਇਕ ਸੋਨੇ ਦਾ ਕੜਾ ਅਤੇ ਸੋਨੇ ਦੀਆਂ ਵਾਲੀਆਂ ਮੰਗੀਆਂ ਸਨ।
photo
ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ। ਪੁਲਿਸ ਨੇ ਲੜਕੀ ਦੇ ਪੱਖ ਦਾ ਬਿਆਨ ਦਰਜ ਕਰ ਲਿਆ ਹੈ। ਇਹ ਸਾਰੀ ਘਟਨਾ ਹੋਟਲ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਏ. ਐੱਸ. ਆਈ. ਗੁਰਦੀਪ ਚੰਦ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਮੁੰਡੇ ਦਾ ਰਾਮਾ ਮੰਡੀ ਦੀ ਰਹਿਣ ਵਾਲੀ ਕੁੜੀ ਨਾਲ ਰਿਸ਼ਤਾ ਹੋਣਾ ਤੈਅ ਹੋਇਆ ਸੀ। ਕੁੜੀ ਵਾਲਿਆਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੁੰਡੇ ਵਾਲਿਆਂ ਵੱਲੋਂ ਡਾਇਮੰਡ ਰਿੰਗ ( Diamond ring) ਸਮੇਤ ਹੋਰ ਗਹਿਣਿਆਂ ਦੀ ਮੰਗ ਕਰਨ ਦਾ ਦੋਸ਼ ਲਾਇਆ।
photo
ਉਨ੍ਹਾਂ ਮੁੰਡੇ ਵਾਲਿਆਂ ’ਤੇ ਕੁੜੀ ਨਾਲ ਕੁੱਟਮਾਰ ਕਰਨ ਦਾ ਵੀ ਦੋਸ਼ ਲਾਇਆ। ਦੂਜੇ ਪਾਸੇ ਮੁੰਡੇ ਵਾਲਿਆਂ ਵੱਲੋਂ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿਚ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੁੜੀ ਵਾਲਿਆਂ ਕਾਰਨ ਹੀ ਮਾਹੌਲ ਖ਼ਰਾਬ ਹੋਇਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
photo
ਹੋਰ ਵੀ ਪੜ੍ਹੋ: ਬਿੱਗ ਬੌਸ ਓਟੀਟੀ: ਘਰ ਤੋਂ ਬੇਘਰ ਹੋਏ ਅਕਸ਼ਰਾ ਸਿੰਘ ਅਤੇ ਮਿਲਿੰਦ ਗਾਬਾ