
ਗੈਂਗਸਟਰ ਦਿਲਪ੍ਰੀਤ ਦੁਆਰਾ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰ ਕੇ ਫਿਰੌਤੀ ਮੰਗਣ ਦਾ ਮਾਮਲਾ ਅਜੇ ਚਰਚਾ...
ਲੁਧਿਆਣਾ (ਪੀਟੀਆਈ) : ਗੈਂਗਸਟਰ ਦਿਲਪ੍ਰੀਤ ਦੁਆਰਾ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰ ਕੇ ਫਿਰੌਤੀ ਮੰਗਣ ਦਾ ਮਾਮਲਾ ਅਜੇ ਚਰਚਾ ਵਿਚ ਹੀ ਸੀ ਕਿ ਲੁਧਿਆਣਾ ਪੁਲਿਸ ਨੇ ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ਾਗਿਰਦ ਦਰਸ਼ਨ ਸਿੰਘ ਲੱਖੇਵਾਲਿਆ ਨੂੰ ਅਗਵਾਹ ਕਰ ਕੇ 50 ਲੱਖ ਦੀ ਫਿਰੌਤੀ ਦੀ ਯੋਜਨਾ ‘ਤੇ ਪਾਣੀ ਫੇਰ ਦਿਤਾ ਹੈ। ਸ਼ਨੀਵਾਰ ਦੇਰ ਰਾਤ ਨੂੰ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਨਾਕਾਬੰਦੀ ‘ਤੇ ਰੁਕਣ ਦੀ ਜਗ੍ਹਾ ਲਲਤੋਂ ਪੁਲਿਸ ਚੌਕੀ ਇਨਚਾਰਜ ‘ਤੇ ਗੋਲੀ ਚਲਾ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਜਿਨ੍ਹਾਂ ਨੂੰ ਕਾਬੂ ਕਰਨ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਲੱਖੇਵਾਲਿਆ ਨੂੰ ਅਗਵਾਹ ਕਰ ਕੇ ਫਿਰੌਤੀ ਲੈਣ ਦਾ ਪਲਾਨ ਸੀ। ਪੁਲਿਸ ਵਲੋਂ ਗਿਰਫਤਾਰ ਕੀਤੇ ਗਏ ਗੈਂਗਸਟਰਾਂ ‘ਤੇ ਹੁਸ਼ਿਆਰਪੁਰ ਅਤੇ ਲੁਧਿਆਣਾ ਵਿਚ 10 ਮਾਮਲੇ ਦਰਜ ਹਨ। ਥਾਣਾ ਸਦਰ ਮੁਖੀ ਇੰਨਸਪੈਕਟਰ ਸੁਖਦੇਵ ਸਿੰਘ ਦੇ ਮੁਤਾਬਕ ਸ਼ਨਿਚਰਵਾਰ ਦੀ ਦੇਰ ਰਾਤ ਨੂੰ ਲਲਤੋਂ ਪੁਲਿਸ ਨੇ ਪਖੋਵਾਲ ਰੋਡ ‘ਤੇ ਨਾਕਾਬੰਦੀ ਕੀਤੀ ਸੀ। ਪੁਲਿਸ ਨੇ ਇਕ ਮੋਟਰਸਾਇਕਲ ‘ਤੇ ਸਵਾਰ ਦੋ ਜਵਾਨਾਂ ਨੂੰ ਰੋਕਿਆ, ਤਾਂ ਉਨ੍ਹਾਂ ਨੇ ਚੌਕੀ ਇਨਚਾਰਜ ਅਸ਼ਵਨੀ ਕੁਮਾਰ ‘ਤੇ ਫਾਇਰ ਕਰ ਦਿਤਾ।
ਇਸ ਵਿਚ ਅਸ਼ਵਨੀ ਕੁਮਾਰ ਬਚ ਗਏ, ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰ ਕੇ ਕੁਝ ਦੂਰੀ ‘ਤੇ ਉਨ੍ਹਾਂ ਨੂੰ ਦਬੋਚ ਲਿਆ। ਜਿਨ੍ਹਾਂ ਦੀ ਪਹਿਚਾਣ ਪਿੰਡ ਚਕਰ ਨਿਵਾਸੀ ਗੁਰਪ੍ਰੀਤ ਸਿੰਘ ਅਤੇ ਪਿੰਡ ਅਯਾਲੀ ਨਿਵਾਸੀ ਰਾਜਪਾਲ ਦੇ ਤੌਰ ‘ਤੇ ਹੋਈ ਹੈ। ਜਿਨ੍ਹਾਂ ਦੇ ਕੋਲੋਂ ਇਕ ਪਿਸਟਲ ਦੋ ਮੈਗਜ਼ੀਨ, 10 ਕਾਰਤੂਸ, 3 ਖੋਲ, 315 ਬੋਰ ਪਿਸਟਲ ਦੇ ਦੋ ਜਿੰਦਾ ਕਾਰਤੂਸ ਇਕ ਮੈਗਜੀਨ ਬਰਾਮਦ ਹੋਏ ਹਨ। ਇਹ ਹਥਿਆਰ ਯੂਪੀ ਤੋਂ ਮੰਗਾਏ ਗਏ ਸਨ। ਪੁਲਿਸ ਪੁੱਛਗਿਛ ਵਿਚ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਹ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਲਈ ਕੰਮ ਕਰਦੇ ਹਨ।
ਉਨ੍ਹਾਂ ਨੇ ਗਾਇਕ ਲੱਖੇਵਾਲਿਆ ਨੂੰ ਅਗਵਾਹ ਕਰ ਕੇ ਫਿਰੌਤੀ ਮੰਗਣ ਦੀ ਯੋਜਨਾ ਬਣਾਈ ਸੀ। ਇਸ ਯੋਜਨਾ ਨੂੰ ਪੂਰਾ ਕਰਨ ਲਈ ਉਹ ਇਕ ਗੱਡੀ ਲੁੱਟਣ ਦੀ ਫ਼ਿਰਾਕ ਵਿਚ ਸਨ। ਵੀਰਵਾਰ ਨੂੰ ਗਾਇਕ ਲੱਖੇਵਾਲਿਆ ਅਪਣੇ ਪਿੰਡ ਇਕ ਮਜ਼ਾਰ ‘ਤੇ ਮੱਥਾ ਟੇਕਣ ਆਉਂਦੇ ਹਨ, ਉਥੋਂ ਹੀ ਉਸ ਨੂੰ ਅਗਵਾ ਕੀਤਾ ਜਾਣਾ ਸੀ। ਉਥੇ ਹੀ ਗੈਂਗਸਟਰ ਗੁਰਪ੍ਰੀਤ ਸਿੰਘ ਨੇ ਅਪਣੇ ਪਿੰਡ ਚਕਰ ਦੇ ਸਾਬਕਾ ਸਰਪੰਚ ਨੂੰ ਮਾਰਨ ਦੀ ਯੋਜਨਾ ਵੀ ਬਣਾ ਰੱਖੀ ਸੀ, ਕਿਉਂਕਿ ਉਸ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।