ਮੋਹਾਲੀ : ਆਟੋ ਸਵਾਰ ਕੁੜੀ ਨੂੰ ਅਗਵਾਹ ਕਰਨ ਦੀ ਕੋਸ਼ਿਸ਼, ਕੁੜੀ ਨੇ ਛਾਲ ਮਾਰ ਕੇ ਬਚਾਈ ਜਾਨ
Published : Oct 24, 2018, 1:13 pm IST
Updated : Oct 24, 2018, 1:13 pm IST
SHARE ARTICLE
Attempt to kidnap auto ride girl
Attempt to kidnap auto ride girl

ਮੋਹਾਲੀ ਵਿਚ ਇਕ ਵਾਰ ਫਿਰ ਆਟੋ ਚਾਲਕ ਨੇ ਕੁੜੀ ਨੂੰ ਬਿਠਾ ਕੇ ਉਸ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁੜੀ ਨੇ ਹਿੰਮਤ...

ਮੋਹਾਲੀ (ਭਾਸ਼ਾ) : ਮੋਹਾਲੀ ਵਿਚ ਇਕ ਵਾਰ ਫਿਰ ਆਟੋ ਚਾਲਕ ਨੇ ਕੁੜੀ ਨੂੰ ਬਿਠਾ ਕੇ ਉਸ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁੜੀ ਨੇ ਹਿੰਮਤ ਦਿਖਾਉਂਦੇ ਹੋਏ ਚਲਦੇ ਆਟੋ ਤੋਂ ਛਲਾਂਗ ਲਗਾ ਕੇ ਅਪਣੀ ਜਾਨ ਬਚਾਈ।  ਉਥੇ ਹੀ ਆਟੋ ਚਾਲਕ ਮੌਕੇ ‘ਤੇ ਫਰਾਰ ਹੋ ਗਿਆ। ਇਸ ਤੋਂ ਬਾਅਦ ਉਥੇ ਮੌਕੇ ‘ਤੇ ਮੌਜੂਦ ਲੋਕਾਂ ਨੇ ਆਟੋ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। ਨਾਲ ਹੀ ਫੇਸ-5 ਸਟੇਟ ਸਾਇਬਰ ਸੇਲ ਦੇ ਕੋਲ ਆਟੋ ਚਾਲਕ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿਤਾ।

ਆਟੋ ਚਾਲਕ ਨੇ ਅਪਣਾ ਨਾਮ ਰਵੀ (ਉਮਰ ਕਰੀਬ 25 ਸਾਲ) ਦੱਸੀ ਹੈ। ਨਾਲ ਹੀ ਉਹ ਨਸ਼ੇ ਵਿਚ ਧੁੱਤ ਸੀ। ਉਥੇ ਹੀ ਪਤਾ ਲੱਗਿਆ ਕਿ ਫੜੇ ਗਏ ਦੋਸ਼ੀ ਨੇ ਕਬੂਲਿਆ ਹੈ ਕਿ ਸੈਕਟਰ-66, ਫੇਸ-11, ਪਿੰਡ ਸ਼ਾਹੀਮਾਜਰਾ ਅਤੇ ਸੈਕਟਰ-80 ਵਿਚ ਵੀ ਉਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਫਿਲਹਾਲ ਦੋਸ਼ੀ ਨੂੰ ਫੇਸ-11 ਦੀ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। ਥਾਣਾ ਫੇਸ-11 ਦੇ ਐਸਐਚਓ ਗੁਰਪ੍ਰੀਤ ਸਿੰਘ  ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਚੰਡੀਗੜ੍ਹ ਨਿਵਾਸੀ ਉਸ ਕੁੜੀ ਨੂੰ ਵੀ ਬੁਲਾਇਆ ਸੀ,

ਜਿਸ ਨੂੰ ਆਟੋ ਚਾਲਕ ਨੇ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੁੜੀ ਨੂੰ ਦੋਸ਼ੀ ਦੀ ਪਹਿਚਾਣ ਕਰਨ ਲਈ ਬੁਲਾਇਆ ਸੀ ਪਰ ਉਸ ਕੁੜੀ ਨੇ ਆਟੋ ਚਾਲਕ ਨੂੰ ਪਛਾਣਨ ਤੋਂ ਮਨ੍ਹਾ ਕਰ ਦਿਤਾ। ਪੁਲਿਸ ਆਟੋ ਚਾਲਕ ਤੋਂ ਪੁੱਛਗਿਛ ਕਰ ਰਹੀ ਹੈ। ਜਾਣਕਾਰੀ ਦੇ ਮੁਤਾਬਕ, ਫੇਸ-5 ਪੀਟੀਐਲ ਚੌਕ ਦੀਆਂ ਲਾਈਟਾਂ ‘ਤੇ ਇਕ ਹਰੇ ਪੀਲੇ ਰੰਗ ਦੇ ਆਟੋ ਤੋਂ ਕੁੜੀ ਨੇ ਛਲਾਂਗ ਲਗਾ ਦਿਤੀ। ਨਾਲ ਹੀ ਆਟੋ ਚਾਲਕ ਕਾਫ਼ੀ ਤੇਜ਼ ਰਫ਼ਤਾਰ ਨਾਲ ਉਥੋਂ ਫਰਾਰ ਹੋ ਗਿਆ।

ਮੌਕੇ  ਦੇ ਗਵਾਹਾਂ ਦੇ ਮੁਤਾਬਕ ਉਸ ਸਮੇਂ ਕੁੜੀ ਕਾਫ਼ੀ ਡਰੀ ਹੋਈ ਸੀ ਅਤੇ ਜਲਦੀ ਵਿਚ ਉਥੋਂ ਨਿਕਲ ਗਈ। ਹਾਲਾਂਕਿ ਉਥੇ ਖੜੇ ਕੁਝ ਬਾਈਕ ਸਵਾਰ ਜਵਾਨਾਂ ਨੇ ਆਟੋ ਦਾ ਪਿੱਛਾ ਕਰ ਕੇ ਉਸ ਨੂੰ ਫੇਸ-4 ਦੇ ਕੋਲ ਘੇਰ ਲਿਆ। ਉਥੇ ਮੌਜੂਦ ਐਸਟੀਐਫ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਤੋਂ ਪੁੱਛਗਿਛ ਕੀਤੀ ਗਈ।

21 ਸਿਤੰਬਰ ਨੂੰ ਵੀ ਚੰਡੀਗੜ ਦੀ ਨਿਵਾਸੀ ਇਕ ਕੁੜੀ ਨੇ ਫੇਸ-11 ਵਿਚ ਚੱਲ ਰਹੇ ਆਟੋ ਤੋਂ ਛਲਾਂਗ ਲਗਾਈ ਸੀ, ਜਿਸ ਨੂੰ ਗੰਭੀਰ ਹਾਲਤ ਵਿਚ ਚੰਡੀਗੜ੍ਹ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਸ ਸਮੇਂ ਕੁੜੀ ਦੇ ਵਲੋਂ ਸ਼ਿਕਾਇਤ ਦਿਤੀ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement