ਵਾਲ-ਵਾਲ ਬਚੇ ਰੇਲਵੇ ਟਰੈਕ ਦੀ ਚੈਕਿੰਗ ਲਈ ਜਾ ਰਹੇ ਰੇਲਵੇ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ
Published : Nov 6, 2020, 2:57 pm IST
Updated : Nov 6, 2020, 3:00 pm IST
SHARE ARTICLE
Police Officials
Police Officials

ਰੇਲਵੇ ਮੋਟਰ ਟਰਾਲੀ ਰਾਹੀਂ ਰੇਲਵੇ ਟਰੈਕ ਦੀ ਚੈਕਿੰਗ ਲਈ ਜਾ ਰਹੇ ਅਧਿਕਾਰੀ ਟਰਾਲੀ ਪਲਟਣ ਕਾਰਨ ਗੰਭੀਰ ਜ਼ਖਮੀ

ਬਰਨਾਲਾ: ਸਥਾਨਕ ਰੇਲਵੇ ਸਟੇਸ਼ਨ 'ਤੇ ਰੇਲਵੇ ਟਰੈਕ ਦੀ ਚੈਕਿੰਗ ਲਈ ਜਾ ਰਹੇ ਪੁਲਿਸ ਅਤੇ ਰੇਲਵੇ ਵਿਭਾਗ ਦੇ ਅਧਿਕਾਰੀ ਰੇਲਵੇ ਮੋਟਰ ਟਰਾਲੀ ਪਲਟਣ ਕਾਰਨ ਜ਼ਖਮੀ ਹੋ ਗਏ। ਇਸ ਹਾਦਸੇ ਦੌਰਾਨ ਐਸਐਸਪੀ ਸੰਦੀਪ ਗੋਇਲ ਅਤੇ ਐਸਪੀ ਜਗਵਿੰਦਰ ਸਿੰਘ ਚੀਮਾ ਗੰਭੀਰ ਜ਼ਖਮੀ ਹੋਏ। ਹਾਲਾਂਕਿ ਰੇਲਵੇ ਅਤੇ ਪੁਲਿਸ ਵਿਭਾਗ ਦੇ ਹੋਰ ਅਧਿਕਾਰੀ ਹਾਦਸੇ ਦਾ ਸ਼ਿਕਾਰ ਹੋਣੋ ਬਚ ਗਏ।

Railway TrackRailway Track

ਦਰਅਸਲ ਐਸਐਸਪੀ ਅਤੇ ਐਸਪੀ ਰੇਲਵੇ ਅਧਿਕਾਰੀਆਂ ਸਮੇਤ ਕਿਸਾਨਾਂ ਵਲੋਂ ਰੇਲਵੇ ਟਰੈਕਾਂ 'ਤੇ ਦਿੱਤੇ ਜਾ ਰਹੇ ਧਰਨੇ ਹਟਾਉਣ ਤੋਂ ਬਾਅਦ ਰੇਲਵੇ ਟਰੈਕ ਦੀ ਚੈਕਿੰਗ ਕਰ ਰਹੇ ਸੀ। ਇਸ ਦੌਰਾਨ ਅਚਾਨਟ ਟਰਾਲੀ ਦਾ ਟਾਇਰ ਨਿਕਲ ਗਿਆ ਤੇ ਟਰਾਲੀ ਪਲਟ ਗਈ। ਇਸ ਦੌਰਾਨ ਐਸਐਸਪੀ ਤੇ ਐਸਪੀ ਗੰਭੀਰ ਜ਼ਖਮੀ ਹੋ ਗਏ, ਜਿਸ ਉਪਰੰਤ ਉਹਨਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। 

Punjab PolicePolice

ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਪੀ(ਐਚ) ਹਰਵੰਤ ਕੌਰ, ਡੀਐਸਪੀ ਲਖਵੀਰ ਸਿੰਘ ਟਿਵਾਣਾ, ਥਾਣਾ ਸਦਰ ਦੇ ਐਸਐਚਓ ਬਲਜੀਤ ਸਿੰਘ ਢਿੱਲੋਂ, ਸਬ ਇੰਸਪੈਕਟਰ ਇਕਬਾਲ ਸਿੰਘ ਪੁਲਿਸ ਪਾਰਟੀ ਸਮੇਤ ਹਸਪਤਾਲ ਪਹੁੰਚ ਗਏ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement