
ਨਸ਼ੀਲੇ ਪਦਾਰਥ ਤੇ ਨਾਜਾਇਜ਼ ਹਥਿਆਰਾਂ ਦਾ ਧੰਦਾ ਕਰਨ ਵਾਲੇ ਕਾਬੂ
ਰੂਪਨਗਰ, 5 ਨਵੰਬਰ (ਹਰੀਸ਼ ਕਾਲੜਾ, ਕਮਲ ਭਾਰਜ) : ਰੂਪਨਗਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇੰਸਪੈਕਟਰ ਅਮਰਬੀਰ ਸਿੰਘ ਇੰਨਚਾਰਜ ਨਾਰਕੋਟਿਕ ਸੈਲ ਰੂਪਨਗਰ ਵਲੋਂ ਸਰਕਲ ਅਨੰਦਪੁਰ ਸਾਹਿਬ ਵਿਚ ਬੰਟੀ ਲੁਬਾਣਾ ਵਾਸੀ ਨਲਹੋਟੀ ਅਤੇ ਨੀਰਜ ਕੁਮਾਰ ਗੱਗੂ ਮੁਹੱਲਾ ਬੜੀ ਸਰਕਾਰ ਅਨੰਦਪੁਰ ਸਾਹਿਬ ਗ਼ੈਰ ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥ ਲਿਆ ਕੇ ਜ਼ਿਲ੍ਹਾ ਰੂਪਨਗਰ ਦੇ ਆਸ-ਪਾਸ ਵੇਚਣ ਦਾ ਧੰਦਾ ਕਰਦੇ ਹਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਅਨੰਦਪੁਰ ਸਾਹਿਬ 'ਚ ਬੁਲਟ ਮੋਟਰ ਸਾਇਕਲ ਨੰਬਰ ਪੀ.ਬੀ.-12ਬੀ.-1271 'ਤੇ ਘੁੰਮ ਰਹੇ ਸਨ। ਪੁਲਿਸ ਵਲੋਂ ਦੋਸ਼ੀ ਨੀਰਜ ਕੁਮਾਰ ਉਰਫ ਗੱਗੂ ਤੋਂ 2 ਪਿਸਟਲ 32 ਬੋਰ ਸਮੇਤ 6 ਜ਼ਿੰਦਾ ਰੌਂਦ ਅਤੇ 270 ਗ੍ਰਾਮ ਨਸ਼ੀਲਾ ਪਾਉਡਰ ਅਤੇ ਬੰਟੀ ਲੁਬਾਣਾ ਕੋਲੋਂੋ 2 ਪਿਸਟਲ 32 ਬੋਰ ਸਮੇਤ 6 ਜ਼ਿੰਦਾ ਰੌਂਦ ਅਤੇ 218 ਗ੍ਰਾਮ ਨਸ਼ੀਲਾ ਪਾਉਡਰ ਬਰਾਮਦ ਕੀਤਾ ਗਿਆ। ਦੋਸ਼ੀਆਂ ਨੀਰਜ ਅਤੇ ਬੰਟੀ ਲੁਬਾਣਾ ਦੀ ਨਿਸ਼ਾਨਦੇਹੀ 'ਤੇ ਹੋਰ ਦੋਸ਼ੀ ਅਕਸ਼ੇ, ਸੁਮਿਤ ਅਤੇ ਰਾਹੁਲ ਨੂੰ ਨਿਊ ਵੈਲੀ ਰੀਜਨ ਕਲੋਨੀ ਨੰਗਲ ਤੋਂ ਵਾਰਦਾਤ ਵਿਚ ਵਰਤੀ ਜਾਣ ਵਾਲੀ ਆਈ-20 ਕਾਰ ਨੰਬਰ ਪੀ.ਬੀ.-12-ਏ.ਸੀ.-5333 ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰੀ ਦੌਰਾਨ ਦੋਸ਼ੀ ਅਕਸ਼ੇ ਕੁਮਾਰ ਉਰਫ਼ ਅੱਬੂ ਕੋਲੋਂ ਇਕ ਪਿਸਟਲ 32 ਬੋਰ ਸਮੇਤ 3 ਰੌਂਦ ਜ਼ਿੰਦਾ ਬਾਮਦ ਕੀਤੇ ਗਏ। ਉਨ੍ਹਾਂ ਦਸਿਆ ਕਿ 7 ਪਿਸਟਲ, 21 ਜ਼ਿੰਦਾ ਰੌਂਦ 32 ਬੋਰ ਅਤੇ 606 ਗ੍ਰਾਮ ਨਸ਼ੀਲਾ ਪਦਾਰਥ ਫੜਿਆ ਗਿਆ ਹੈ।