
ਪਹਿਲਾਂ ਵੀ ਈਡੀ ਸਾਹਮਣੇ ਨਹੀਂ ਪੇਸ਼ ਹੋਏ ਸੀ ਰਣਇੰਦਰ ਸਿੰਘ
ਚੰਡੀਗੜ੍ਹ: ਫੇਮਾ ਕਾਨੂੰਨਾਂ ਉਲੰਘਣਾ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਅੱਜ ਈਡੀ ਸਾਹਮਣੇ ਪੇਸ਼ੀ ਲਈ ਨਹੀਂ ਜਾਣਗੇ। ਦੱਸ ਦਈਏ ਕਿ ਅੱਜ ਉਹਨਾਂ ਦੀ ਪੇਸ਼ੀ ਜਲੰਧਰ ਕੂਲ ਰੋਡ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਫ਼ਤਰ ਵਿਖੇ ਹੋਣੀ ਸੀ।
Raninder Singh and CM Captain Amarinder Singh
ਰਣਇੰਦਰ ਸਿੰਘ ਦੇ ਵਕੀਲ ਜੈਵੀਰ ਸ਼ੇਰਗਿੱਲ ਮੁਤਾਬਕ ਉਹ ਸਿਹਤ ਕਾਰਨਾਂ ਦੇ ਚਲਦਿਆਂ ਈਡੀ ਦਫ਼ਤਰ 'ਚ ਪੇਸ਼ ਨਹੀਂ ਹੋ ਸਕਣਗੇ। ਦੱਸ ਦਈਏ ਕਿ ਫੈਮਾ ਕਾਨੂੰਨ ਉਲੰਘਣਾ ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਈਡੀ ਵੱਲੋਂ 27 ਅਕਤੂਬਰ ਨੂੰ ਪੇਸ਼ੀ ਲਈ ਸੰਮਨ ਜਾਰੀ ਕੀਤਾ ਗਿਆ ਸੀ।
Enforcement Directorate
ਇਸ ਦੌਰਾਨ ਵੀ ਉਹ ਪੇਸ਼ੀ ਲਈ ਈਡੀ ਦਫ਼ਤਰ ਨਹੀਂ ਗਏ। ਉਹਨਾਂ ਦੇ ਵਕੀਲ ਜੈਵੀਰ ਸਿੰਘ ਨੇ ਦੱਸਿਆ ਸੀ ਕਿ ਰਣਇੰਦਰ ਸਿੰਘ ਓਲੰਪਿਕ 2021 ਖੇਡਾਂ ਦੇ ਮਾਮਲੇ ਵਿਚ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਕਾਰਨ ਈਡੀ ਸਾਹਮਣੇ ਪੇਸ਼ ਨਹੀਂ ਹੋ ਸਕੇ।