Punjabi Bujarat with Answer: ਬੁੱਝੋ ਤਾਂ ਜਾਣੀਏ! ''ਜੇਕਰ ਨੱਕ 'ਤੇ ਮੈਂ ਚੜ੍ਹ ਜਾਵਾਂ ਤਾਂ ਕੰਨ ਪਕੜ ਕੇ ਖੂਬ ਪੜ੍ਹਾਵਾਂ''  
Published : Nov 6, 2023, 5:42 pm IST
Updated : Nov 6, 2023, 6:11 pm IST
SHARE ARTICLE
 Punjabi Bujarat with Answer
Punjabi Bujarat with Answer

ਬੁਝਾਰਤਾਂ ਨੂੰ ਅਸੀਂ ਬਚਪਨ ਤੋਂ ਆਪਣੇ ਬਜ਼ੁਰਗਾਂ ਦਾਦਾ-ਦਾਦੀ, ਨਾਨ-ਨਾਨੀ ਤੋਂ ਸੁਣਦੇ ਆਏ ਹਾਂ

ਚੰਡੀਗੜ੍ਹ - ਅੱਜ ਅਸੀਂ ਤੁਹਾਡੇ ਲਈ ਨਵੀਂ ਬੁਝਾਰਤ ਲੈ ਕੇ ਆਏ ਹਾਂ ਤਾਂ ਤੁਸੀਂ ਅੱਜ ਇਸ ਬੁਝਾਰਤ ਦਾ ਜਵਾਬ ਦੇਣਾ ਹੈ।

''ਜੇਕਰ ਨੱਕ ਤੇ ਮੈਂ ਚੜ੍ਹ ਜਾਵਾਂ
ਤੇ ਕੰਨ ਪਕੜ ਕੇ ਖੂਬ ਪੜ੍ਹਾਵਾਂ''

ਅਸੀਂ ਬੁਝਾਰਤ ਤਾਂ ਤੁਹਾਨੂੰ ਦੇ ਦਿੱਤੀ ਹੈ ਤੇ ਹੁਣ ਅਸੀਂ ਤੁਹਾਨੂੰ ਬੁਝਾਰਤ ਕੀ ਹੁੰਦੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹਾਂ।  ਅੱਜ ਦੀ ਭੱਜ ਦੌੜ ਵਾਲੀ ਅਤੇ ਇੰਟਰਨੈੱਟ ਨਾਲ ਭਰੀ  ਜ਼ਿੰਦਗੀ 'ਚ ਅਸੀਂ ਅਪਣੇ ਸੱਭਿਆਚਾਰ ਨੂੰ ਖ਼ਤਮ ਕਰ ਦਿੱਤਾ ਹੈ। ਸੱਭਿਆਚਾਰ ਵਿਚ ਕਈ ਚੀਜ਼ਾਂ ਆਉਂਦੀਆਂ ਹਨ ਜਿਵੇਂ ਕਢਾਈ ਕੱਢਣਾ, ਪੰਜਾਬੀ ਖੇਡਾਂ, ਫੁਲਕਾਰੀ ਕੱਢਣਾ ਤੇ ਬੁਝਾਰਤਾਂ ਆਦਿ। ਜੇ ਬੁਝਾਰਤਾਂ ਦੀ ਗੱਲ ਕਰੀਏ ਤਾਂ ਬੁਝਾਰਤਾਂ ਸਾਡੇ ਪੰਜਾਬੀ ਸੱਭਿਆਚਾਰ ਦੀ ਪਿਟਾਰੀ ਹਨ ਜਿਸ ਨੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ, ਇਸ ਵਿਚ ਪੁਰਾਣੇ ਕਿੱਸੇ ਕਹਾਣੀਆਂ, ਦੋਹੇ, ਮੁਹਾਵਰੇ, ਅਖਾਣ ਆਦਿ ਸਭ ਆ ਜਾਂਦੇ ਹਨ।

ਬੁਝਾਰਤਾਂ ਉਹ ਹੁੰਦੀਆਂ ਹਨ ਜਿੰਨਾਂ ਨੂੰ ਅਸੀਂ ਬਚਪਨ ਤੋਂ ਆਪਣੇ ਬਜ਼ੁਰਗਾਂ ਦਾਦਾ-ਦਾਦੀ, ਨਾਨ-ਨਾਨੀ ਤੋਂ ਸੁਣਦੇ ਆਏ ਹਾਂ ਪਰ ਹੁਣ ਅਪਣੇ ਬਜ਼ੁਰਗਾਂ ਕੋਲ ਬੈਠਦੇ ਹੀ ਨਹੀਂ। ਬੁਝਾਰਤਾਂ ਸਾਡੇ ਬਜ਼ੁਰਗ ਆਪ ਵੀ ਬਣਾ ਲੈਂਦੇ ਸਨ। ਸਿਆਣਿਆਂ ਦਾ ਕਹਿਣਾ ਹੈ ਕਿ ਬੁਝਾਰਤਾਂ ਨਾਲ ਸਾਡੇ ਦਿਮਾਗ ਦੀ ਕਸਰਤ ਹੋ ਜਾਂਦੀ ਹੈ ਤੇ ਸਾਨੂੰ ਸਾਡੇ ਬਜ਼ੁਰਗਾਂ ਕੋਲ ਬੈਠਣ ਦਾ ਵੀ ਸਮਾਂ ਮਿਲ ਜਾਂਦਾ ਸੀ। ਇਸ ਸਮੇਂ ਨੂੰ ਦੁਬਾਰਾ ਸ਼ੁਰੂ ਕਰਨ ਲਈ ਅੱਜ ਅਸੀਂ  ਬੁਝਾਰਤਾਂ ਦੇ ਸੱਭਿਆਚਾਰ ਨੂੰ ਪਹਿਲਾਂ ਵਾਂਗ ਹੀ ਜਿਉਂਦਾ ਰੱਖਣ ਲਈ ਤੁਹਾਡੇ ਲਈ ਅੱਜ ਇਹ ਬੁਝਾਰਤ ਲੈ ਕੇ ਆਏ ਸੀ। 

''ਜੇਕਰ ਨੱਕ 'ਤੇ ਮੈਂ ਚੜ੍ਹ ਜਾਵਾਂ
ਤਾਂ ਕੰਨ ਪਕੜ ਕੇ ਖੂਬ ਪੜ੍ਹਾਵਾਂ''

ਜੇ ਤੁਹਾਨੂੰ ਇਸ ਬੁਝਾਰਤ ਦਾ ਜਵਾਬ ਲੱਭਣ ਵਿਚ ਮੁਸ਼ਕਲ ਆ ਰਹੀ ਹੈ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਦਾ ਜਵਾਬ ਚਸ਼ਮੇ ਯਾਨੀ ਐਨਕ ਹੈ। 

Tags: . punjab

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement