
ਅਲੋਪ ਹੋ ਰਹੇ ਗੁੱਡੀਆਂ-ਪਟੋਲਿਆਂ 'ਤੇ ਆਧਾਰਤ ਪੰਜਾਬ ਕਲਾ ਭਵਨ ਸੈਕਟਰ 16 'ਚ ਪ੍ਰੋਫੈਸਰ ਦਵਿੰਦਰ ਕੌਰ ਦੀ ਖ਼ੂਬਸੂਰਤ ਕਲਾ ਦੀ ਪ੍ਰਦਰਸ਼ਨੀ ਸ਼ੁਰੂ ਹੋ ਗਈ।
ਚੰਡੀਗੜ੍ਹ (ਸਰਬਜੀਤ ਢਿਲੋ) : ਪੁਰਾਤਨ ਪੰਜਾਬ ਦੇ ਅਲੋਪ ਹੋ ਰਹੇ ਸਭਿਆਚਾਰ ਅਤੇ ਪੰਜਾਬੀ ਵਿਰਸੇ ਗੁੱਡੀਆਂ-ਪਟੋਲਿਆਂ 'ਤੇ ਆਧਾਰਤ ਪੰਜਾਬ ਕਲਾ ਭਵਨ ਸੈਕਟਰ 16 'ਚ ਪ੍ਰੋਫੈਸਰ ਦਵਿੰਦਰ ਕੌਰ ਦੀਆਂ ਖ਼ੂਬਸੂਰਤ ਕਲਾ ਕ੍ਰਿਤਾਂ ਦੀ 3 ਰੋਜ਼ਾ ਪ੍ਰਦਰਸ਼ਨੀ 19 ਜੁਲਾਈ ਨੂੰ ਸ਼ੁਰੂ ਹੋ ਗਈ। ਜਿਸ ਦਾ ਉਦਘਾਟਨ ਡਾ. ਸੁਰਜੀਤ ਪਾਤਰ ਪ੍ਰਧਾਨ ਪੰਜਾਬ ਕਲਾ ਪ੍ਰੀਸ਼ਦ ਵਲੋਂ ਕੀਤਾ ਗਿਆ।
Punjab Kala Bhawan
ਡਾ. ਪਾਤਰ ਨੇ ਬਾਲ ਅਵਸਥਾ ਦੌਰਾਨ ਮਾਂ-ਧੀ ਦੇ ਪਰੋਏ ਆਪਸੀ ਬੰਧਨਾਂ ਤੇ ਆਪਸੀ ਪਿਆਰ ਨੂੰ ਉਭਾਰਦੀਆਂ ਕਲਾ ਕ੍ਰਿਤਾਂ ਨੂੰ ਪੇਸ਼ ਕੀਤਾ ਹੈ, ਜਿਸ ਨਾਲ ਹਰੇਕ ਬਾਲੜੀ ਖੇਡਦੀ ਹੋਈ ਮੁਟਿਆਰ ਹੁੰਦੀ ਸੀ ਅਤੇ ਜਵਾਨ ਧੀ ਦਾ ਹਮੇਸ਼ਾਂ ਸੁਪਨੇ ਵਾਂਗ ਪ੍ਰਛਾਵਾਂ ਬਣ ਕੇ ਨਾਲ ਨਾਲ ਚਲਦੀਆਂ । ਜਦੋਂ ਉਹ ਵਿਆਹੀਆਂ ਵਰੀਆਂ ਸਨ।
ਇਸ ਮੌਕੇ ਡਾ. ਦਵਿੰਦਰ ਕੌਰ ਢੱਡ ਨੇ ਕਿਹਾ ਕਿ ਇਸ ਨੂੰ ਬਨਾਉਣ ਦੀ ਪ੍ਰੇਰਨਾ ਪੰਜਾਬੀ ਲੋਕ ਕਲਾਵਾਂ ਦੇ ਮਾਹਰ ਪ੍ਰੋ: ਕਿਰਪਾਲ ਕਜਾਕ ਨੇ ਹਮੇਸ਼ਾਂ ਉਨ੍ਹਾਂ ਨੂੰ ਪ੍ਰੇਰਤ ਕੀਤਾ।
Surjit patar inaugurates handicrafts exhibition
ਉਨ੍ਹਾਂ ਕਿਹਾ ਉਸ ਵਲੋਂ ਇਨ੍ਹਾਂ ਕਲਾ ਕ੍ਰਿਤਾਂ ਦੀ ਪੇਂਡੂ ਤੇ ਵਿਰਾਸਤੀ ਮੇਲਿਆਂ ਤੋਂ ਇਲਾਵਾ ਉਤਰੀ ਖੇਤਰੀ ਸਭਿਆਚਾਰਕ ਜ਼ੋਨ ਦੇ ਸਮਾਗਮਾਂ ਵਿਚ ਹਮੇਸ਼ਾਂ ਪ੍ਰਦਰਸ਼ਨੀ ਲਾਈ ਜਾਂਦੀ ਰਹੀ ਜਿਸ ਵਿਚ ਸੋਹਣੀ ਮਹੀਵਾਲ, ਸੱਸੀ ਪੁਨੂੰ, ਜੱਟ ਜੱਟੀਆਂ, ਨਿਹੰਗ ਸਿੰਘ ਸਿੰਘਣਆਂ, ਤ੍ਰਿਝਣਾਂ 'ਚ ਚਰਖਾ ਕਤਦੀਆਂ ਮੁਟਿਆਰਾਂ ਮੇਰੇ ਗੁੱਡੀਆਂ ਪਟੋਲਿਆਂ 'ਚ ਮਕਬੂਲ ਹੋਈਆਂ। ਇਸ ਮੌਕੇ ਕਲਾ ਪ੍ਰੀਸ਼ਦ ਦੇ ਪ੍ਰਧਾਨ ਸੁਰਜੀਤ ਪਾਤਰ ਨੇ ਕਲਾਕਾਰ ਦੀਆਂ ਕ੍ਰਿਤਾਂ ਦੀ ਭਰਵੀਂ ਸ਼ਲਾਘਾ ਕੀਤੀ। ਇਹ ਕਲਾ ਪ੍ਰਦਰਸ਼ਨੀ 19 ਤੋਂ 21 ਜੁਲਾਈ ਤਕ ਖੁੱਲ੍ਹੀ ਰਹੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ