
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਰਨਪ੍ਰੀਤ ਆਪਣੇ ਪਿਤਾ ਦੇ ਮੋਢੇ ਨਾਲ ਮੋਢਾ ਲਗਾ ਕੇ ਖੇਤੀ ਦਾ ਕੰਮ ਕਰਦਾ ਸੀ
ਨਾਭਾ: ਜ਼ਿਲ੍ਹਾ ਪਟਿਆਲਾ ਦੇ ਬਲਾਕ ਨਾਭਾ ਦੇ ਪਿੰਡ ਰਾਮਗੜ੍ਹ ਵਿਖੇ ਉਸ ਸਮੇਂ ਸੋਗ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਿੰਡ ਵਿਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਨਮ ਦਿਨ ਤੋਂ ਅਗਲੇ ਦਿਨ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰਨਪ੍ਰੀਤ ਸਿੰਘ (20) ਦਾ ਜਨਮ ਦਿਨ ਸੀ। ਇਸ ਦੌਰਾਨ ਉਹ ਆਪਣੀ ਰਿਸ਼ਤੇਦਾਰੀ ਵਿਚ ਜਨਮ ਦਿਨ ਮਨਾ ਕੇ ਵਾਪਸ ਘਰ ਪਰਤਿਆ ਤਾਂ ਰਾਤ ਨੂੰ ਹੀ ਖੇਤ ਦੀ ਮੋਟਰ ਬੰਦ ਕਰਨ ਚਲਾ ਗਿਆ।
ਵਾਪਸ ਪਰਤਣ ਸਮੇਂ ਉਸ ਦੀ ਕਾਰ ਖਤਾਨਾਂ ਵਿਚ ਜਾ ਡਿੱਗੀ ਅਤੇ ਕਰਨਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਰਨਪ੍ਰੀਤ ਆਪਣੇ ਪਿਤਾ ਦੇ ਮੋਢੇ ਨਾਲ ਮੋਢਾ ਲਗਾ ਕੇ ਖੇਤੀ ਦਾ ਕੰਮ ਕਰਦਾ ਸੀ ਅਤੇ ਨਾਲ-ਨਾਲ ਬੀਏ ਫਾਈਨਲ ਦੀ ਪੜ੍ਹਾਈ ਕਰ ਰਿਹਾ ਸੀ।
ਨਾਭਾ ਦੇ ਐਸਐਚਓ ਪ੍ਰਿਯਾਂਸ਼ੂ ਸਿੰਘ ਨੇ ਦੱਸਿਆ ਕਿ ਸਾਨੂੰ ਤਾਂ ਇਸ ਘਟਨਾ ਦੀ ਸਵੇਰੇ ਹੀ ਜਾਣਕਾਰੀ ਮਿਲੀ। ਪਰਿਵਾਰਕ ਮੈਂਬਰਾ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ’ਤੇ ਸ਼ੱਕ ਨਹੀਂ ਹੈ। ਇਸ ਸਬੰਧੀ ਧਾਰਾ 174 ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।