ਆਧੁਨਿਕ ਡੇਅਰੀ ਫਾਰਮਿੰਗ ਬਣ ਸਕਦੀ ਹੈ ਮੌਜੂਦਾ ਖੇਤੀਬਾੜੀ ਦਾ ਢੁੱਕਵਾਂ ਬਦਲ: ਬਲਬੀਰ ਸਿੰਘ ਸਿੱਧੂ
Published : Jan 7, 2019, 7:00 pm IST
Updated : Jan 7, 2019, 7:00 pm IST
SHARE ARTICLE
Balbir Singh Sidhu
Balbir Singh Sidhu

ਆਧੁਨਿਕ ਅਤੇ ਵਿਗਿਆਨਿਕ ਢੰਗ ਨਾਲ ਕੀਤੀ ਗਈ ਡੇਅਰੀ ਫਾਰਮਿੰਗ ਮੌਜੂਦਾ ਖੇਤੀਬਾੜੀ ਦਾ ਢੁੱਕਵਾਂ ਬਦਲ ਸਾਬਿਤ...

ਚੰਡੀਗੜ੍ਹ : ਆਧੁਨਿਕ ਅਤੇ ਵਿਗਿਆਨਿਕ ਢੰਗ ਨਾਲ ਕੀਤੀ ਗਈ ਡੇਅਰੀ ਫਾਰਮਿੰਗ ਮੌਜੂਦਾ ਖੇਤੀਬਾੜੀ ਦਾ ਢੁੱਕਵਾਂ ਬਦਲ ਸਾਬਿਤ ਹੋ ਸਕਦੀ ਹੈ। ਪੰਜਾਬ ਸਰਕਾਰ ਦੁਆਰਾ ਪਸ਼ੂ ਪਾਲਣ ਤੇ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਸਥਾਪਿਤ ਕਰਨ ਲਈ ਵਿਭਾਗ ਦੇ ਪਸ਼ੂ ਫਾਰਮਾਂ ਅਤੇ ਸੀਮਨ ਬੈਕਾਂ ਦਾ ਆਧੁਨਿਕਰਣ ਗਿਆ ਹੈ ਜਿਸ ਦੇ ਹਾਂ-ਪੱਖੀ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕੀਤਾ।

ਪਸ਼ੂ ਪਾਲਣ ਮੰਤਰੀ ਨੇ ਕਿਹਾ ਅੱਜ ਦਾ ਯੁੱਗ ਵਿਗਿਆਨਕ ਤਕਨੀਕਾਂ ਨੂੰ ਬਰੀਕੀਆਂ ਨਾਲ ਸਮਝ ਕੇ ਲਾਗੂ ਕਰਨ ਦਾ ਯੁੱਗ ਹੈ ਜਿਸ ਲਈ ਪੰਜਾਬ ਸਰਕਾਰ ਸੂਬੇ ਵਿਚ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਨੂੰ ਆਧੁਨਿਕ ਡੇਅਰੀ ਫਾਰਮਿੰਗ ਦੀ ਸਿਖਾਈ 14 ਜਨਵਰੀ ਤੋਂ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਬੇਰੋਜ਼ਗਾਰ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਦੇ ਨਵੇਂ ਯੂਨਿਟ ਸਥਾਪਿਤ ਕਰਨ ਲਈ ਡੇਅਰੀ ਉਦੱਮਤਾ ਵਿਕਾਸ ਸਕੀਮ ਅਧੀਨ ਸਬਸਿਡੀ ਮੁਹੱਈਆ ਕਰਵਾ ਰਹੀ ਹੈ।

ਇਸ ਸਕੀਮ ਅਧੀਨ ਲਾਭਪਾਤਰੀ ਦੁਧਾਰੂ ਪਸ਼ੂਆਂ ਦੀ ਖਰੀਦ, ਕੱਟੀਆਂ-ਵੱਛੀਆਂ ਦੇ ਯੂਨਿਟ ਸਥਾਪਿਤ ਕਰਨਾ, ਦੁੱਧ ਚੁਆਈ ਮਸ਼ੀਨਾਂ ਤੇ ਡੇਅਰੀ ਲਈ ਹੋਰ ਸਾਜੋ-ਸਮਾਨ ਖਰੀਦ ਸਕਦਾ ਹੈ। ਜਿਸ ਲਈ ਜਰਨਲ ਕੈਟਾਗਰੀ ਨੂੰ 25 ਫੀਸਦੀ ਤੇ ਅਨੁਸੂਚਿਤ ਜਾਤੀਆਂ ਨੂੰ 33 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।
ਸ.ਬਲਬੀਰ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਹੁਣ ਤੱਕ 11.25 ਕਰੋੜ ਰੁਪਏ ਦੀ ਸਬਸਿਡੀ ਲਾਭਪਤਾਰੀਆਂ ਦੇ ਬੈਕਾਂ ਦੇ ਖਾਤਿਆਂ ਵਿਚ ਸਿੱਧੇ ਤੌਰ 'ਤੇ ਭੇਜੀ ਜਾ ਚੁੱਕੀ ਹੈ।

ਡੇਅਰੀ ਫਾਰਮਿੰਗ ਦੀ ਸਿਖਲਾਈ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ, ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਚਾਰ ਹਫ਼ਤੇ ਦੀ ਡੇਅਰੀ ਉਦਮ ਸਿਖਲਾਈ ਦਾ ਅਗਲਾ ਬੈਂਚ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਦਰ, ਬੀਜਾ(ਲੁਧਿਆਣਾ), ਚਤਾਮਲੀ(ਰੋਪੜ), ਗਿੱਲ(ਮੋਗਾ), ਅਬੁੱਲ ਖੁਰਾਣਾ(ਸ੍ਰੀ ਮੁਕਤਸਰ ਸਾਹਿਬ), ਸਰਦੂਲਗੜ(ਮਾਨਸਾ)  ਫਗਵਾੜਾ(ਕਪੂਰਥਲਾ) ਅਤੇ ਵੇਰਕਾ (ਅੰਮ੍ਰਿਤਸਰ) ਵਿਖੇ ਸੁਰੂ ਹੋਵੇਗਾ। ਸਿਖਿਆਰਥੀਆਂ ਦੀ ਚੋਣ ਲਈ 11 ਜਨਵਰੀ 2019 ਨੂੰ ਸਵੇਰੇ 10.00 ਵਜੇ ਉਕਤ ਸਿਖਲਾਈ ਕੇਂਦਰਾਂ ਤੇ ਕਾਊਂਸਲਿੰਗ ਕੀਤੀ ਜਾਵੇਗੀ।  

ਘੱਟੋ ਘੱਟ  10 ਵੀਂ ਤੱਕ ਵਿਦਿਅਕ ਯੋਗਤਾ ਰੱਖਦੇ ਹੋਏ ਨੌਜਵਾਨ ਲੜਕੇ ਲੜਕੀਆਂ ਜਿੰਨਾਂ ਦੀ ਉਮਰ 18 ਤੋਂ 45 ਸਾਲ ਦੇ ਵਿਚ ਹੋਵੇ ਅਤੇ ਜਿੰਨਾਂ ਦਾ ਅਪਣਾ ਘੱਟੋ ਘੱਟ 5 ਦੁਧਾਰੂ ਪਸੂਆਂ ਦਾ ਡੇਅਰੀ ਫਾਰਮ ਹੋਵੇ, ਇਹ ਸਿਖਲਾਈ ਹਾਸਲ ਕਰ ਸਕਦੇ ਹਨ। ਸਿਖਲਾਈ ਲਈ ਪ੍ਰਾਸਪੈਕਟਸ ਜਿਸ ਦੀ ਕੀਮਤ 100/- ਰੁਪਏ ਹੈ, ਸਬੰਧਤ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ/ਡੇਅਰੀ ਵਿਕਾਸ ਅਫਸਰ ਅਤੇ ਸਾਰੇ  ਸਿਖਲਾਈ ਕੇਦਰਾਂ ਉੱਪਰ ਉਪਲਬੱਧ ਹਨ।  

ਸਿਖਲਾਈ ਸਬੰਧੀ ਵਧੇਰੇ ਜਾਣਕਾਰੀ ਡੇਅਰੀ ਵਿਕਾਸ ਬੋਰਡ ਦੇ ਮੁੱਖ ਦਫਤਰ ਦੇ ਟੈਲੀਫੋਨ ਨੰ 0172-5027285 ਅਤੇ 2217020 ਜਾਂ ਵਿਭਾਗ ਦੀ ਵੈੱਬ ਸਾਈਟ ਉੱਤੇ ਹਾਸਲ ਕੀਤੀ ਜਾ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement