
ਜ਼ਿੰਦਗੀ ’ਚ ਚੁਨੌਤੀਆਂ ਦਾ ਡਟ ਕੇ ਮੁਕਾਬਲਾ ਕਰਨਾ ਹੀ ਸੱਚੀ ਜਿੱਤ: ਮੋਦੀ
ਨਵੀਂ ਦਿੱਲੀ, 6 ਜਨਵਰੀ: ਬੋਲਣ ਅਤੇ ਸੁਣਨ ਦੀ ਅਯੋਗਤਾ ਦਾ ਸ਼ਿਕਾਰ ਹੋਈ ਗੁਜਰਾਤ ਦੇ ਸੂਰਤ ਦੀ ਰਹਿਣ ਵਾਲੀ 23 ਸਾਲਾ ਵੰਦਨਾ ਨੇ ਦਿਵਾਲੀ ਉੱਤੇ ਰੰਗੋਲੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਲਾਕਿ੍ਰਤੀ ਬਣਾਈ ਅਤੇ ਉਸ ਦੀ ਤਸਵੀਰ ਉਨ੍ਹਾਂ ਨੂੰ ਭੇਜੀ। ਮੋਦੀ ਨੇ ਵੀ ਵੰਦਨਾ ਨੂੰ ਉਤਸ਼ਾਹਤ ਕਰਦਿਆਂ ਕਿਹਾ ਕਿ ਜ਼ਿੰਦਗੀ ਵਿਚ ਚੁਨੌਤੀਆਂ ਦਾ ਡਟ ਕੇ ਮੁਕਾਬਲਾ ਕਰਨਾ ਹੀ ਸੱਚੀ ਜਿੱਤ ਹੈ। ਵੰਦਨਾ ਦੇ ਭਰਾ ਕਿਸ਼ਨਭਾਈ ਪਟੇਲ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੇ ਇਕ ਚਿੱਠੀ ਰਾਹੀਂ ਉਨ੍ਹਾਂ ਦੀ ਤਸਵੀਰ ਦਾ ਜਵਾਬ ਭੇਜਿਆ ਤਾਂ ਉਨ੍ਹਾਂ ਦੀ ਖ਼ੁੁਸ਼ੀ ਦਾ ਟਿਕਾਣਾ ਨਹੀਂ ਰਿਹਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਸ ਨੂੰ ਬਹੁਤ ਪ੍ਰੇਰਨਾ ਮਿਲੀ। ਪਟੇਲ ਨੇ ਕਿਹਾ ਕਿ ਵੰਦਨਾ ਬਚਪਨ ਤੋਂ ਹੀ ਬੋਲਣ ਅਤੇ ਸੁਣਨ ਦੀ ਅਯੋਗਤਾ ਦਾ ਸ਼ਿਕਾਰ ਰਹੀ ਹੈ ਅਤੇ ਉਹ ਇਸ ਨਾਲ ਸਬੰਧਤ ਕਲਾ ਇਕ ਕੋਚਿੰਗ ਸੰਸਥਾ ਵਿਚ ਸਿੱਖ ਰਹੀ ਹੈ। ਵੰਦਨਾ ਨੂੰ ਭੇਜੇ ਇਕ ਪੱਤਰ ਵਿਚ ਪ੍ਰਧਾਨ ਮੰਤਰੀ ਨੇ ਉਸ ਨੂੰ ਹੌਸਲਾ ਦਿਤਾ ਅਤੇ ਲਿਖਿਆ ਕਿ ਜ਼ਿੰਦਗੀ ਵਿਚ ਰੁਕਾਵਟਾਂ ਅਤੇ ਚੁਨੌਤੀਆਂ ਹਨ, ਪਰ ਇਸ ਦੇ ਉਲਟ ਹਲਾਤਾਂ ਵਿਚ ਵੀ, ਜਦੋਂ ਅਸੀਂ ਇਸ ਨੂੰ ਗੁਆਏ ਬਿਨਾਂ ਇਸ ਦਾ ਸਾਹਮਣਾ ਕਰਦੇ ਹਾਂ, ਇਹ ਹੀ ਅਸਲ ਜਿੱਤ ਹੈ। ਉਨ੍ਹਾਂ ਨੇ ਵੰਦਨਾ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਉਮੀਦ ਕੀਤੀ ਕਿ ਉਹ ਕਲਾ ਅਤੇ ਸਿਖਿਆ ਦੇ ਖੇਤਰ ਵਿਚ ਨਵੀਂ ਉਚਾਈਆਂ ਪ੍ਰਾਪਤ ਕਰੇਗੀ।
ਤਸਵੀਰ ਨਾਲ ਪ੍ਰਧਾਨ ਮੰਤਰੀ ਨੂੰ ਭੇਜੇ ਪੱਤਰ ਵਿਚ ਵੰਦਨਾ ਨੇ ਉਨ੍ਹਾਂ ਨੂੰ ਅਪਣੀ ਪ੍ਰੇਰਣਾ ਦਸਿਆ ਸੀ। ਰੰਗੋਲੀ ਇਕ ਕਲਾ ਹੈ ਜਿਸ ਵਿਚ ਕਲਾਤਮਕ ਚੀਜਾਂ ਰੰਗੀਨ ਭੂਮੀ ਚਾਵਲ, ਰੇਤ ਜਾਂ ਫੁੱਲਾਂ ਨਾਲ ਬਣਾਈ ਜਾਂਦੀ ਹੈ। (ਪੀਟੀਆਈ)