76 ਸਾਲਾਂ ਬਜ਼ੁਰਗ ਬਣਿਆ ਨੌਜਵਾਨਾਂ ਲਈ ਪ੍ਰੇਰਨਾ ਸਰੋਤ, 64 ਦੌੜਾਂ ‘ਚੋਂ ਜਿੱਤੇ 57 ਗੋਲਡ ਮੈਡਲ
Published : Feb 7, 2019, 6:06 pm IST
Updated : Feb 7, 2019, 6:06 pm IST
SHARE ARTICLE
Amar Singh Chauhan
Amar Singh Chauhan

ਜੇਕਰ ਦਿਲ ਵਿਚ ਜਜ਼ਬਾ ਅਤੇ ਜਨੂੰਨ ਹੋਵੇ ਤਾਂ ਇਨਸਾਨ ਲਈ ਕੋਈ ਵੀ ਮੁਕਾਮ ਹਾਸਲ ਕਰਨਾ ਔਖਾ ਨਹੀਂ ਹੁੰਦਾ, ਇਸ ਦੇ ਲਈ ਉਮਰ ਚਾਹੇ...

ਚੰਡੀਗੜ੍ਹ : ਜੇਕਰ ਦਿਲ ਵਿਚ ਜਜ਼ਬਾ ਅਤੇ ਜਨੂੰਨ ਹੋਵੇ ਤਾਂ ਇਨਸਾਨ ਲਈ ਕੋਈ ਵੀ ਮੁਕਾਮ ਹਾਸਲ ਕਰਨਾ ਔਖਾ ਨਹੀਂ ਹੁੰਦਾ, ਇਸ ਦੇ ਲਈ ਉਮਰ ਚਾਹੇ ਜਿੰਨੀ ਮਰਜ਼ੀ ਹੋਵੇ। ਅਜਿਹੇ ਹੀ ਇਕ ਵਿਅਕਤੀ ਅਮਰ ਸਿੰਘ ਚੌਹਾਨ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ ਜਿੰਨ੍ਹਾਂ ਨੇ 70 ਸਾਲ ਦੀ ਉਮਰ ਤੋਂ ਬਾਅਦ ਨਾ ਸਿਰਫ਼ 64 ਮੈਰਥਨ ਦੌੜਾਂ ਵਿਚ ਹਿੱਸਾ ਲਿਆ ਸਗੋਂ 57 ਗੋਲਡ ਮੈਡਲ ਵੀ ਜਿੱਤੇ।

Amar Singh Chauhan on Spokesman tvAmar Singh Chauhan on Spokesman tv

ਸਪੋਕਸਮੈਨ ਟੀਵੀ ‘ਤੇ ਇੰਟਰਵਿਊ ਦੌਰਾਨ ਉਨ੍ਹਾਂ ਨੇ ਅਪਣੇ ਇਸ ਸਫ਼ਰ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਉਹ ਸਿਵਲ ਸੈਕਟਰੀਏਟ ਦੀ ਨੌਕਰੀ ਤੋਂ ਰਿਟਾਇਰ ਹਨ। ਨੌਕਰੀ ਕਰਦੇ ਸਮੇਂ ਇੰਨਾ ਸਮਾਂ ਨਹੀਂ ਹੁੰਦਾ ਸੀ ਕਿ ਮੈਂ ਅਪਣੀ ਸਿਹਤ ਵੱਲ ਪੂਰਾ ਧਿਆਨ ਦੇ ਸਕਦਾ। 2001 ਵਿਚ ਰਿਟਾਇਰ ਹੋਣ ਤੋਂ ਬਾਅਦ ਉਮਰ ਦੇ ਨਾਲ-ਨਾਲ ਮੈਨੂੰ ਕੁਝ ਆਮ ਬਿਮਾਰੀਆਂ ਨੇ ਘੇਰਨਾ ਸ਼ੁਰੂ ਕਰ ਦਿਤਾ ਜਿਵੇਂ ਕਿ ਬਲੱਡ ਪ੍ਰੈਸ਼ਰ ਅਤੇ ਸ਼ੂਗਰ।

ਉਨ੍ਹਾਂ ਦੱਸਿਆ ਕਿ 2001 ਵਿਚ ਰਿਟਾਇਰਮੈਂਟ ਤੋਂ ਬਾਅਦ ਮੇਰੇ ਕੋਲ ਸਮਾਂ ਵੀ ਸੀ ਅਤੇ ਦਿਲ ਵਿਚ ਕੁਝ ਕਰਨ ਦਾ ਜਜ਼ਬਾ ਵੀ ਸੀ। ਬੱਚੇ ਵੀ ਵਿਦੇਸ਼ ਵਿਚ ਸੈਟਲ ਹੋ ਚੁੱਕੇ ਸੀ ਅਤੇ ਮੈਂ ਇੱਥੇ ਇਕੱਲਾ ਰਹਿੰਦਾ ਸੀ। ਮੈਂ ਬਿਮਾਰ ਨਹੀਂ ਹੋਣਾ ਚਾਹੁੰਦਾ ਸੀ ਇਸ ਲਈ ਮੈਂ ਰੋਜ਼ਾਨਾ ਸ਼ਾਮ ਦੇ ਸਮੇਂ ਸੈਰ-ਸਪਾਟਾ ਸ਼ੁਰੂ ਕੀਤਾ। ਇਸ ਤਰ੍ਹਾਂ ਹੀ 10 ਸਾਲ ਮੇਰਾ ਸਫ਼ਰ ਚੱਲਦਾ ਰਿਹਾ। 2010 ਵਿਚ ਜਦੋਂ ਮੈਂ ਅਪਣੇ ਬੇਟੇ ਕੋਲ ਵਿਦੇਸ਼ ਗਿਆ ਤਾਂ ਉੱਥੇ ਘਰ ਦੇ ਪਿਛੇ ਇਕ ਬਹੁਤ ਵਧੀਆ ਸਟੇਡੀਅਮ ਸੀ।

ਉੱਥੇ ਦਾ ਮਾਹੌਲ ਵੇਖ ਕੇ ਮੈਂ ਦੌੜਨਾ ਸ਼ੁਰੂ ਕੀਤਾ ਅਤੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਦੌੜ ਵੀ ਸਕਦਾ ਹਾਂ। ਇਸ ਤੋਂ ਬਾਅਦ 2012 ਵਿਚ ਪਹਿਲੀ ਮੈਰਥਨ ਖੇਡ ਵਿਚ ਹਿੱਸਾ ਲੈਂਦੇ ਹੋਏ 21 ਕਿਲੋਮੀਟਰ 1 ਘੰਟਾ 57 ਮਿੰਟ ਵਿਚ ਤੈਅ ਕਰਕੇ ਬਹੁਤ ਵਧੀਆ ਪੁਜ਼ੀਸ਼ਨ ਹਾਸਲ ਕੀਤੀ। ਇਸ ਦੌੜ ਨੇ ਮੈਨੂੰ ਇਕ ਤਰ੍ਹਾਂ ਨਾਲ ਰਨਰ ਬਣਾ ਦਿਤਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਫਿਰ ਮੈਂ 4 ਵਾਰ ਅਮਰੀਕਾ, 22 ਵਾਰ ਕੈਨੇਡਾ ਅਤੇ 38 ਵਾਰ ਭਾਰਤ ਵਿਚ ਦੌੜਾਂ ਵਿਚ ਹਿੱਸਾ ਲੈ ਚੁੱਕਾ ਹਾਂ।

Amar Singh ChauhanAmar Singh Chauhan

ਕੁੱਲ 64 ਦੌੜਾਂ ਵਿਚ 57 ਵਿਚ ਪਹਿਲੇ ਦਰਜੇ ‘ਤੇ ਰਿਹਾ ਅਤੇ ਬਾਕੀ ਦੀਆਂ ਦੌੜਾਂ ਵਿਚ ਦੂਜੇ ਜਾਂ ਤੀਜੇ ਨੰਬਰ ‘ਤੇ ਰਿਹਾ। ਮੇਰੇ ਇਸ ਜਜ਼ਬੇ ਤੋਂ ਕਈ ਨੌਜਵਾਨ ਮੇਰੇ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਮੈਨੂੰ ਮਾਣ ਦਿੰਦੇ ਹਨ ਜੋ ਮੇਰੇ ਲਈ ਬਹੁਤ ਵੱਡੀ ਗੱਲ ਹੈ। ਉਨ੍ਹਾਂ ਨੇ ਅਪਣੇ ਰੋਜ਼ਾਨਾ ਸ਼ੈਡਿਊਲ ਬਾਰੇ ਦੱਸਦੇ ਹੋਏ ਕਿਹਾ ਕਿ ਮੈਂ ਰੋਜ਼ਾਨਾ ਸਵੇਰੇ 7 ਵਜੇ ਘਰ ਤੋਂ ਦੌੜਨ ਲਈ ਨਿਕਲਦਾ ਹਾਂ। ਇਕ ਦਿਨ ਦੌੜਨਾ ਅਤੇ ਦੂਜੇ ਦਿਨ ਨਾਰਮਲ ਸੈਰ ਅਤੇ ਤੀਜੇ ਦਿਨ ਸਪੀਡ ਵੌਕ ਅਤੇ ਇਕ ਦਿਨ ਲੰਮੀ ਛਾਲ ਹੁੰਦੀ ਹੈ।

ਰੋਜ਼ਾਨਾ 1 ਘੰਟਾ ਮੈਂ ਕਸਰਤ ਕਰਦਾ ਹਾਂ। ਖ਼ੁਰਾਕ ਵਿਚ ਮੈਂ ਕਿਸੇ ਤਰ੍ਹਾਂ ਦੇ ਸਪਲੀਮੈਂਟ ਜਾਂ ਪ੍ਰੋਟੀਨ ਦੀ ਵਰਤੋਂ ਨਹੀਂ ਕਰਦਾ। ਮੈਂ ਅਪਣੀ ਖ਼ੁਰਾਕ ਖ਼ੁਦ ਤਿਆਰ ਕਰਦਾ ਹਾਂ ਜਿਸ ਵਿਚ ਫ਼ਲ, ਖਜੂਰਾਂ, ਡ੍ਰਾਈ ਫਰੂਟ, 2 ਅੰਡੇ ਅਤੇ ਦੁੱਧ ਰੋਜ਼ਾਨਾ ਖ਼ੁਰਾਕ ਦੇ ਤੌਰ ‘ਤੇ ਲੈਂਦਾ ਹਾਂ। ਉਨ੍ਹਾਂ ਨੇ ਦੱਸਿਆ ਕਿ ਮੈਂ ਮਾਸਾਹਾਰੀ ਹਾਂ ਪਰ ਬਹੁਤ ਘੱਟ ਮਾਸਾਹਾਰੀ ਭੋਜਨ ਖਾਂਦਾ ਹਾਂ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਮੈਨੂੰ ਲਿਖਣ ਦਾ ਵੀ ਬਹੁਤ ਸ਼ੌਕ ਹੈ ਅਤੇ ਇਸ ਸਮੇਂ ਮੇਰੀਆਂ 8-10 ਕਿਤਾਬਾਂ ਤਿਆਰ ਹਨ।

ਆਖ਼ੀਰ ‘ਤੇ ਉਨ੍ਹਾਂ ਨੇ ਇਕ ਸੁਨੇਹਾ ਪੰਜਾਬ ਦੇ ਨੌਜਵਾਨਾਂ ਨੂੰ ਦਿੰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿਚ ਪੰਜਾਬ ਨਸ਼ਿਆਂ ਕਰਕੇ ਬਹੁਤ ਬਦਨਾਮ ਹੈ। ਇਸ ਲਈ ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਨਸ਼ੇ ਛੱਡ ਕੇ ਖੇਡਾਂ ਨਾਲ ਜੁੜਨ ਅਤੇ ਅਪਣੇ ਮਾਤਾ-ਪਿਤਾ ਨਾਲ ਘਰ ਦੇ ਕੰਮਾਂ ਵਿਚ ਹੱਥ ਵਟਾਉਣ। ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਖੇਡਾਂ ਵੱਲ ਧਿਆਨ ਦਿਤਾ ਜਾਵੇ ਅਤੇ ਮਹਿਕਮਿਆਂ ਵਿਚ ਵੀ ਖੇਡਾਂ ਕਰਵਾਈਆਂ ਜਾਣ, ਜਿਸ ਨਾਲ ਮੁਲਾਜ਼ਮ ਤੰਦਰੁਸਤ ਰਹਿ ਸਕਣ ਅਤੇ ਪੰਜਾਬ ਨਸ਼ਿਆਂ ਤੋ ਦੂਰ ਹੱਟ ਕੇ ਵੱਧ ਤੋਂ ਵੱਧ ਤਰੱਕੀ ਕਰੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement