
ਮਿਸ਼ਨ ਤੰਦਰੁਸਤ ਪੰਜਾਬ ਦੇ ਅਧੀਨ ਬਠਿੰਡਾ ਚ ਆਯੋਜਿਤ ਰਾਜ ਪੱਧਰੀ ਖੇਡਾਂ ‘ਚ ਹਲਕਾ ਦੀਨਾਨਗਰ ਦੇ ਪਿੰਡ ਅਵਾਂਖਾ ਦੇ ਸਰਕਾਰੀ ਹਾਈ ਸਕੂਲ ਚ 8 ਵੀਂ ਜਮਾਤ ‘ਚ ਪੜ੍ਹਨ...
ਚੰਡੀਗੜ੍ਹ : ਮਿਸ਼ਨ ਤੰਦਰੁਸਤ ਪੰਜਾਬ ਦੇ ਅਧੀਨ ਬਠਿੰਡਾ ਚ ਆਯੋਜਿਤ ਰਾਜ ਪੱਧਰੀ ਖੇਡਾਂ ‘ਚ ਹਲਕਾ ਦੀਨਾਨਗਰ ਦੇ ਪਿੰਡ ਅਵਾਂਖਾ ਦੇ ਸਰਕਾਰੀ ਹਾਈ ਸਕੂਲ ਚ 8 ਵੀਂ ਜਮਾਤ ‘ਚ ਪੜ੍ਹਨ ਵਾਲੀ ਵਿਦਿਆਰਥਣ ਮੁਸਕਾਨ (13 ) ਨੇ ਸਟੇਟ ਲੇਬਲ ਕੁਸ਼ਤੀ ਮੁਕਾਬਲੇ ‘ਚ ਸੋਨ ਤਗਮਾ ਜਿੱਤ ਕੇ ਆਪਣੇ ਪਿੰਡ ਅਤੇ ਦੀਨਾਨਗਰ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਜਿਸ ਨਾਲ ਉਸਦੇ ਪਰਵਾਰ ਦੇ ਨਾਲ ਨਾਲ ਦੀਨਾਨਗਰ ਸ਼ਹਿਰ ‘ਚ ਕਾਫੀ ਖੁਸ਼ੀ ਦੀ ਲਹਿਰ ਹੈ।
Gold Medal
ਮੁਸਕਾਨ ਨਾਮ ਦੀ ਇਸ ਕੁੜੀ ਨੇ ਸੱਚਮੁੱਚ ਆਪਣੇ ਪਰਵਾਰ ਨੂੰ ਇਕ ਤੋਹਫ਼ਾ ਦਿੱਤਾ ਹੈ। ਇਹ ਸਾਰਾ ਕੁਝ ਇਸ ਬੇਟੀ ਨੇ ਇਕ ਸਾਲ ਦੀ ਮਿਹਨਤ ‘ਚ ਪ੍ਰਾਪਤ ਕੀਤਾ ਹੈ। ਪਰਵਾਰ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆ ਧੀਆਂ ਹੋਰ ਲਈ ਵੀ ਪ੍ਰੇਰਣਾ ਦਾ ਸ੍ਰੋਤ ਬਣਦੀਆਂ ਹਨ। ਇਸ ਮੌਕੇ ਮੁਸਕਾਨ ਦੇ ਪਰਵਾਰ ਅਤੇ ਪਿੰਡ ਦੇ ਸਰਪੰਚ ਦੇ ਪਤੀ ਕਾਂਗਰਸ ਦੇ ਜੋਨ ਪ੍ਰਧਾਨ ਯਸ਼ਪਾਲ ਠਾਕੁਰ ਨੇ ਖੁਸ਼ੀ ਪ੍ਰਗਟ ਕਰਦਿਆਂ ਜਿੱਥੇ ਪਰਮਾਤਮਾ ਦਾ ਧੰਨਵਾਦ ਕੀਤਾ
Gold Medal
ਅਤੇ ਕਿਹਾ ਆਸ ਕਰਦੇ ਹਾਂ ਕਿ ਇਹ ਪੰਜਾਬ ਦੀ ਧੀ ਹੁਣ ਨੈਸ਼ਨਲ ਲੇਬਲ ਚ ਖੇਡ ਕੇ ਪੰਜਾਬ ਦਾ ਨਾਮ ਰੋਸ਼ਨ ਕਰੇਗੀ। ਉਹਨਾਂ ਨੇ ਕਿਹਾ ਕਿ ਧੀਆਂ ਨੂੰ ਬੋਝ ਨਾ ਸਮਝਿਆ ਜਾਵੇ ਇਹਨਾਂ ਦਾ ਵੱਧ ਤੋਂ ਵੱਧ ਮਾਨ ਤੇ ਸਤਿਕਾਰ ਕਰੋ।