
ਕਿਸਾਨ ਅੰਦੋਲਨ ਕਿਵੇਂ ਸਮਾਪਤ ਹੋਏ, ਓਵੈਸੀ ਨੇ ਮੋਦੀ ਨੂੰ ਕਿਹਾ
ਅਪਣੀ ਰਿਹਾਇਸ਼ 'ਤੇ ਕਿਸਾਨਾਂ ਨੂੰ ਉਸੇ ਤਰ੍ਹਾਂ ਸੱਦਾ ਦੇਣ ਜਿਵੇਂ ਓਬਾਮਾ ਨੂੰ ਦਿਤਾ ਸੀ
ਭਰੂਚ, 7 ਫ਼ਰਵਰੀ : ਏਆਈਐਮਆਈਐਮ ਪ੍ਰਮੁੱਖ ਅਸਦੁਦੀਨ ਓਵੈਸੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਅਪਣੀ ਰਿਹਾਇਸ਼ 'ਤੇ ਉਸੇ ਤਰ੍ਹਾਂ ਸੱਦਾ ਦੇਣ ਜਿਸ ਤਰ੍ਹਾਂ ਉਨ੍ਹਾਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਮੇਜ਼ਬਾਨੀ ਕੀਤੀ ਸੀ | ਓਵੈਸੀ ਨੇ ਮੋਦੀ ਨੂੰ ਕਿਹਾ ਕਿ ਉਹ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ |
ਗੁਜਰਾਤ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਹੈਦਰਾਬਾਦ ਤੋਂ ਸਾਂਸਦ ਓਵੈਸੀ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ''ਵੱਡੇ ਦਿਲ'' ਵਾਲੇ ਬਣਨ ਅਤੇ ਉਨ੍ਹਾਂ ਕਿਸਾਨਾਂ ਦਾ 'ਦਰਦ ਸਮਝਣ' ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ |
ਓਵੈਸੀ ਨੇ ਕਿਹਾ, ''ਜਿਸ ਤਰ੍ਹਾਂ ਕਿਸਾਨਾਂ ਨਾਲ ਵਤੀਰਾ ਕੀਤਾ ਜਾ ਰਿਹਾ ਹੈ, ਉਹ ਸਹੀ ਨਹੀਂ | ਇਹ ਗ਼ਲਤ ਹੈ | ਪ੍ਰਧਾਨ ਮੰਤਰੀ ਨੂੰ ਕਿਸਾਨਾ ਨੂੰ ਅਪਣੀ ਰਿਹਾਇਸ਼ 'ਤੇ ਸੱਦਾ ਦੇਣਾ ਚਾਹੀਦਾ ਹੈ, ਜਿਵੇਂ ਉਨ੍ਹਾਂ ਨੇ ਓਬਾਮਾ ਨੂੰ ਅਪਣੇ ਹੱਥਾਂ ਨਾਲ ਚਾਹ ਪੇਸ਼ ਕੀਤੀ ਸੀ, ਜੋ ਕਿ ਸਹੀ ਸੀ ਕਿਉਂਕਿ ਉਹ ਸਾਡੇ ਮਹਿਮਾਨ ਸਨ | ਅਸੀਂ ਉਮੀਦ ਕਰਦੇ ਹਾਂ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਸੱਦਾ ਦੇਣਗੇ ਅਤੇ ਉਨ੍ਹਾਂ ਨੂੰ ਚਾਹ ਤੇ ਬਿਸਕੁਟ ਦੇਣਗੇ ਅਤੇ ਉਨ੍ਹਾਂ ਨੂੰ ਕਹਿਣਗੇ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਖ਼ੁਸ਼ ਹੋਣਾ ਚਾਹੀਦਾ ਹੈ | ਓਵੈਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਨੂੰ ਅੰਨ ਦੇਣ ਵਾਲੇ ਕਿਸਾਨਾਂ ਦੀ ਹਾਲਤ ਸਮਝਣੀ ਚਾਹੀਦੀ ਹੈ, ਜੇimageਕਰ ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਗ਼ਰੀਬੀ ਦੇਖੀ ਹੈ |
ਓਵੈਸੀ ਨੇ ਕਿਹਾ ਕਿ ਕਿਸਾਨਾਂ ਦੇ ਭਾਰੀ ਵਿਰੋਧ ਨੇ ਪ੍ਰਧਾਨ ਮੰਤਰੀ ਮੋਦੀ ਦੀ 'ਨੀਂਦ ਉਡਾ ਦਿਤੀ ਹੈ |' ਉਨ੍ਹਾਂ ਕਿਹਾ, ''ਉਹ ਹਜ਼ਾਰਾਂ ਦੀ ਗਿਣਤੀ 'ਚ ਬਾਹਰ ਆਏ, ਨਾਹਰੇ ਲਗਾਏ ਅਤੇ ਦਿੱਲੀ 'ਚ ਇਕ ਟਰੈਕਟਰ ਪਰੇਡ ਕੱਢੀ | 300 ਸਾਂਸਦਾਂ ਵਾਲੀ ਭਾਜਪਾ ਚਿੰਤਤ ਹੈ ਕਿ ਉਹ ਕਿਸਾਨਾਂ ਨਾਲ ਕਿਵੇਂ ਨਿਪਟੇ |'' (ਪੀਟੀਆਈ)