
ਚੰਡੀਗੜ੍ਹ : ਇਸ ਵਾਰ ਲੋਕ ਸਭਾ ਚੋਣਾਂ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੇ ਮੁਖੀਆਂ ਲਈ ਸਿਆਸੀ ਹੋਂਦ ਦਾ ਸਵਾਲ ਬਣ ਗਈਆਂ ਹਨ। ਇਸੇ ਲਈ ਬੇਸ਼ੱਕ ਚੋਣਾਂ...
ਚੰਡੀਗੜ੍ਹ : ਇਸ ਵਾਰ ਲੋਕ ਸਭਾ ਚੋਣਾਂ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੇ ਮੁਖੀਆਂ ਲਈ ਸਿਆਸੀ ਹੋਂਦ ਦਾ ਸਵਾਲ ਬਣ ਗਈਆਂ ਹਨ। ਇਸੇ ਲਈ ਬੇਸ਼ੱਕ ਚੋਣਾਂ ਦੇ ਐਲਾਨ ਵਿਚ 5-7 ਦਿਨ ਦਾ ਸਮਾਂ ਰਹਿ ਗਿਆ ਹੈ ਪ੍ਰੰਤੂ ਦੋਹਾਂ ਹੀ ਪਾਰਟੀਆਂ ਨੇ ਕਿਸੀ ਵੀ ਹਲਕੇ ਤੋਂ ਅਪਣਾ ਉਮੀਦਵਾਰ ਨਹੀਂ ਐਲਾਨਿਆ। ਸ਼੍ਰੋਮਣੀ ਅਕਾਲੀ ਦਲ ਦੇ ਹਲਕਿਆਂ ਤੋਂ ਮਿਲੀ ਸੂਚਨਾ ਅਨੁਸਾਰ ਸੁਖਬੀਰ ਸਿੰਘ ਬਾਦਲ ਵਲੋਂ ਵੱਖ-ਵੱਖ ਕੰਪਨੀਆਂ ਰਾਹੀਂ ਪਿਛਲੇ ਦੋ ਮਹੀਨਿਆਂ ਤੋਂ ਹਰ ਦਸ ਪੰਦਰਾਂ ਦਿਨਾਂ ਬਾਅਦ ਸਰਵੇਖਣ ਕਰਵਾਏ ਜਾ ਰਹੇ ਹਨ। ਕਿਸੀ ਹਲਕੇ ਵਿਚ ਅਕਾਲੀ ਦਲ ਅੱਗੇ ਅਤੇ ਕਿਸੀ ਵਿਚ ਕਾਂਗਰਸ ਦਾ ਹੱਥ ਉਪਰ ਦਸਿਆ ਜਾ ਰਿਹਾ ਹੈ।
SAD-BJPਤਾਜ਼ਾ ਸਰਵੇਖਣ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਭਾਜਪਾ ਗਠਜੋੜ ਕੁਲ 32 ਤੋਂ 35 ਫ਼ੀ ਸਦੀ ਵੋਟ ਮਿਲ ਰਹੇ ਹਨ। ਅਕਾਲੀ ਦਲ ਦੇ ਸੂਤਰਾਂ ਅਨੁਸਾਰ ਭਾਜਪਾ ਦੇ ਹਲਕਿਆਂ ਵਿਚ ਵੀ ਇਹ ਸਰਵੇਖਣ ਕਰਵਾਏ ਜਾ ਰਹੇ ਹਨ। ਕਿਹੜੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਹੋਵੇਗੀ, ਇਹ ਆਪ-ਟਕਸਾਲੀ ਗਠਜੋੜ, ਸੁਖਪਾਲ ਸਿੰਘ ਖਹਿਰੇ ਦਾ ਗਠਜੋੜ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਲਈਆਂ ਵੋਟਾਂ 'ਤੇ ਵੀ ਕਾਫ਼ੀ ਨਿਰਭਰ ਹੋਵੇਗਾ। ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਉਪਰੋਕਤ ਪਾਰਟੀਆਂ ਦੇ ਉਮੀਦਵਾਰ ਕਿਸ ਪਾਰਟੀ ਦੇ ਉਮੀਦਵਾਰ ਨੂੰ ਖੋਰਾ ਲਗਾਉਂਦੇ ਹਨ।
Sukhbir Singh Badalਸਰਵੇਖਣਾਂ ਵਿਚ ਇਹ ਵੀ ਦਸਿਆ ਗਿਆ ਹੈ ਕਿ ਅਕਾਲੀ ਦਲ ਵਲੋਂ ਹਲਕਾ ਪੱਧਰ 'ਤੇ ਕੀਤੀਆਂ ਜਾ ਰਹੀਆਂ ਵਰਕਰਾਂ ਨਾਲ ਮੀਟਿੰਗਾਂ ਦਾ ਨਤੀਜਾ ਬੇਹਤਰ ਨਿਕਲ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਤਕ 75 ਅਸੈਂਬਲੀ ਹਲਕਿਆਂ ਵਿਚ ਵਰਕਰਾਂ ਨਾਲ ਮੀਟਿੰਗਾ ਕਰ ਚੁਕੇ ਹਨ ਅਤੇ ਇਨ੍ਹਾਂ ਮੀਟਿੰਗਾਂ ਵਿਚ ਵਰਕਰਾਂ ਨੂੰ ਖ਼ੁਸ਼ ਰਖਣ ਲਈ ਉਨ੍ਹਾਂ ਨਾਲ ਖੁਲ੍ਹ ਕੇ ਤਸਵੀਰਾਂ ਵੀ ਖਿੱਚੀਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਪਿਛਲੇ ਦੋ ਮਹੀਨਿਆਂ ਵਿਚ ਅਕਾਲੀ ਦਲ ਨੇ ਪੰਜਾਬ 'ਚ ਕਿਤੇ ਵੀ ਰੈਲੀ ਨਹੀਂ ਕੀਤੀ ਅਤੇ ਪੂਰਾ ਜ਼ੋਰ ਵਰਕਰਾਂ ਨਾਲ ਮੀਟਿੰਗਾਂ ਉਪਰ ਦਿਤਾ ਜਾ ਰਿਹਾ ਹੈ। ਇਸੀ ਤਰ੍ਹਾਂ ਕਾਂਗਰਸ ਨੇ ਵੀ ਅੱਜ ਰਾਜ ਪਧਰੀ ਰੈਲੀ ਮੋਗਾ ਵਿਖੇ ਕੀਤੀ ਜਿਸ ਵਿਚ ਰਾਹੁਲ ਗਾਂਧੀ ਨੇ ਸ਼ਮੂਲੀਅਤ ਕੀਤੀ। ਕਾਂਗਰਸ ਵਲੋਂ ਅੱਜ ਦੀ ਮੋਗਾ ਰੈਲੀ ਨੂੰ ਚੋਣਾਂ ਦਾ ਬਿਗਲ ਕਿਹਾ ਜਾ ਰਿਹਾ ਹੈ।
ਸਰਵੇਖਣਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੀ ਦੋਹਾਂ ਮੁੱਖ ਪਾਰਟੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਨੇ ਕਿਸੀ ਵੀ ਹਲਕੇ ਲਈ ਅਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਦੋਹਾਂ ਪਾਰਟੀਆਂ ਇਹ ਵੇਖ ਰਹੀਆਂ ਹਨ ਕਿ ਦੂਜੀ ਧਿਰ ਵਲੋਂ ਸਬੰਧਤ ਹਲਕੇ ਵਿਚ ਕਿਹੜਾ ਉਮੀਦਵਾਰ ਉਤਾਰਿਆ ਜਾਂਦਾ ਹੈ। ਇਕ ਦੂਜੇ ਦੇ ਉਮੀਦਵਾਰ ਨੂੰ ਵੇਖ ਕੇ ਹੀ ਦੋਹਾਂ ਪਾਰਟੀਆਂ ਅਪਣੇ ਉਮੀਦਵਾਰ ਉਤਾਰਨਾ ਚਾਹੁੰਦੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਦੋਹਾਂ ਹੀ ਪਾਰਟੀਆਂ ਚੋਣਾਂ ਦਾ ਐਲਾਨ ਤੋਂ ਬਾਅਦ ਵੀ ਅੰਤਮ ਸਮੇਂ ਤਕ ਅਪਣੇ ਉਮੀਦਵਾਰਾਂ ਦਾ ਨਾਮ ਜਨਤਕ ਕਰਨ ਦੇ ਰੌਂਅ ਵਿਚ ਨਹੀਂ ਹਨ। ਅੰਤਮ ਸਮੇਂ ਤਕ ਦੋਹਾਂ ਪਾਰਟੀਆਂ ਅੰਦਰਖਾਤੇ ਤਹਿ ਕੀਤੇ ਉਮੀਦਵਾਰਾਂ 'ਚ ਤਬਦੀਲੀ ਵੀ ਕਰ ਸਕਦੀਆਂ। ਜੇਕਰ ਉਨ੍ਹਾਂ ਨੂੰ ਲੱਗੇ ਕਿ ਦੂਜੀ ਧਿਰ ਦਾ ਉਮੀਦਵਾਰ ਜ਼ਿਆਦਾ ਤਕੜਾ ਹੈ।