ਲੋਕ ਸਭਾ ਚੋਣਾਂ 'ਚ ਪਰਖੀਆਂ ਪਾਰਟੀਆਂ ਵਿਰੁਧ ਤੀਸਰੀ ਧਿਰ ਦਾ ਬਣਨਾ ਅਜੇ ਮੁਸ਼ਕਲ
Published : Mar 3, 2019, 9:24 pm IST
Updated : Mar 3, 2019, 9:24 pm IST
SHARE ARTICLE
Lok Sabha
Lok Sabha

ਅੰਮ੍ਰਿਤਸਰ : ਲੋਕ ਸਭਾ ਦੀਆਂ ਚੋਣਾਂ 'ਚ ਪੰਜਾਬ 'ਚ ਤੀਸਰੀ ਧਿਰ ਦਾ ਬਣਨਾ ਬੜਾ ਮੁਸ਼ਕਲ ਜਾਪ ਰਿਹਾ ਹੈ। ਚੋਣਾਂ ਸਿਰ 'ਤੇ ਆ ਰਹੀਆਂ ਹਨ...

ਅੰਮ੍ਰਿਤਸਰ : ਲੋਕ ਸਭਾ ਦੀਆਂ ਚੋਣਾਂ 'ਚ ਪੰਜਾਬ 'ਚ ਤੀਸਰੀ ਧਿਰ ਦਾ ਬਣਨਾ ਬੜਾ ਮੁਸ਼ਕਲ ਜਾਪ ਰਿਹਾ ਹੈ। ਚੋਣਾਂ ਸਿਰ 'ਤੇ ਆ ਰਹੀਆਂ ਹਨ ਪਰ ਮਹਾਂਗਠਜੋੜ ਬਣਾਉਣ ਵਾਲੇ ਪਾਟੋ-ਧਾੜ ਹੋ ਰਹੇ ਹਨ। ਪੰਜਾਬ ਦੇ ਲੋਕ ਪਰਖੀਆਂ ਪਾਰਟੀਆਂ ਥਾਂ ਤੀਸਰਾ ਬਦਲ ਬੜੇ ਲੰਬੇ ਸਮੇਂ ਤੋਂ ਚਾਹੁੰਦੇ ਆ ਰਹੇ ਹਨ ਪਰ ਜਨਤਾ ਦੀ ਇਹ ਖਾਹਸ਼ ਪੂਰੀ ਨਹੀਂ ਹੋ ਰਹੀ। 
ਰਣਜੀਤ ਸਿੰਘ ਬ੍ਰਹਮਪੁਰਾ ਐਮਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਗਠਜੋੜ ਕਰਨ ਸਬੰਧੀ ਗੱਲਬਾਤ ਚਲ ਰਹੀ ਹੈ, ਜੋ ਆਉਂਦੇ ਇਕ ਦੋ ਦਿਨਾਂ ਵਿਚ ਹੀ ਗੱਲਬਾਤ ਮੁਕੰਮਲ ਹੋ ਜਾਵੇਗੀ। ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਹਰਾਉਣ ਲਈ ਅਸੀਂ ਹਮ ਖ਼ਿਆਲੀ ਪਾਰਟੀਆਂ ਦਾ ਸਾਂਝਾ ਗਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਕੁੱਝ ਕਾਰਨਾਂ ਕਰ ਕੇ ਬਹੁਜਨ ਸਮਾਜ ਪਾਰਟੀ ਅਤੇ ਖਹਿਰਾ ਧੜੇ ਇਹ ਗਠਜੋੜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬ੍ਰਹਮਪੁਰਾ ਮੁਤਾਬਕ ਬੀਤੇ ਦਿਨ ਭਗਵੰਤ ਮਾਨ ਪ੍ਰਧਾਨ ਆਮ ਆਦਮੀ ਪਾਰਟੀ ਤੇ ਉਨ੍ਹਾਂ ਦੇ ਆਗੂਆਂ ਨਾਲ ਬੜੇ ਵਿਸਥਾਰ ਨਾਲ ਗੱਲਬਾਤ ਹੋਈ ਹੈ, ਇਕ-ਦੋ ਦਿਨਾਂ ਤਕ ਬੈਠਕ ਕਰ ਕੇ ਗੱਲਬਾਤ ਸਿਰੇ ਚਾੜੀ ਜਾਵੇਗੀ। ਬ੍ਰਹਮਪੁਰਾ ਨੇ ਮੰਨਿਆਂ ਕਿ ਆਪੋ-ਅਪਣੀਆਂ ਰੰਜਿਸ਼ਾਂ ਕਾਰਨ ਮਹਾਂਗਠਜੋੜ ਸਿਰੇ ਨਹੀਂ ਚੜ੍ਹ ਸਕਿਆ। ਅਸੀਂ ਪੰਥਕ ਸੀਟ ਆਨੰਦਪੁਰ ਸਾਹਿਬ ਤੋਂ ਬੀਰ ਦਵਿੰਦਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ, ਇਥੇ ਬਸਪਾ ਵਾਲੇ ਦਾਅਵਾ ਕਰਦੇ ਸਨ। ਪਰ ਅਸਲੀਅਤ ਇਹ ਹੈ ਇਥੋਂ ਕਾਂਗਰਸ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜਿੱਤਦਾ ਰਿਹਾ ਹੈ। ਆਨੰਦਪੁਰ ਸਾਹਿਬ ਦੀ ਸੀਟ ਤੋਂ ਬਸਪਾ ਦਾ ਦਾਅਵਾ ਕਰਨਾ ਠੀਕ ਨਹੀਂ। 
ਸੁਖਪਾਲ ਸਿੰਘ ਖਹਿਰਾ ਬਾਰੇ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੇ ਗਠਜੋੜ ਦੇ ਸਮਝੌਤੇ ਖ਼ੁਦ ਬੰਦ ਕੀਤੇ ਹਨ। ਆਪ ਦੇ ਹਰਪਾਲ ਸਿੰਘ ਚੀਮਾ ਨੇ ਵੀ ਪੁਸ਼ਟੀ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨਾਲ ਜਦਲੀ ਹੋ ਰਹੀ ਬੈਠਕ ਵਿਚ ਸੀਟਾਂ ਅਡਜਸਟਮੈਂਟ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਟ) ਖਡੂਰ ਸਾਹਿਬ ਤੋਂ ਸਾਬਕਾ ਜਰਨੈਲ ਜੇਜੇ ਸਿੰਘ ਆਨੰਦਪੁਰ ਸਾਹਿਬ ਤੋਂ ਬੀਰ ਦਵਿੰਦਰ ਸਿੰਘ ਅਤੇ ਬਠਿੰਡਾ ਤੇ ਫ਼ਿਰੋਜ਼ਪੁਰ ਅਤੇ ਇਕ ਹੋਰ ਸੀਟ 'ਤੇ ਚੋਣ ਲੜਨ ਦਾ ਇਛੁਕ ਹੈ। ਦਸਣਯੋਗ ਹੈ ਕਿ ਖਡੂਰ ਸਾਹਿਬ ਤੋਂ ਸੁਖਪਾਲ ਸਿੰਘ ਖਹਿਰਾ, ਖਾਲੜਾ ਮਿਸ਼ਨ ਦੀ ਸਰਪ੍ਰਸਤ ਬੀਬੀ ਪ੍ਰਮਜੀਤ ਕੌਰ ਖਾਲੜਾ ਨੂੰ ਚੋਣ ਲੜਾਉਣਾ ਚਾਹੁੰਦੇ ਹਨ ਅਤੇ ਖਡੂਰ ਸਾਹਿਬ ਤੋਂ ਹੀ ਚੋਣ ਲੜਨਾ ਚਾਹੁੰਦੇ ਹਨ। ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਖ਼ੁਦ ਚੋਣ ਲੜਨਾ ਚਾਹੁੰਦੇ ਹਨ ਅਤੇ ਇਸ ਪਾਰਟੀ ਦੇ ਸੀਨੀਅਰ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ ਤੋਂ ਚੋਣ ਲੜਨੀ ਚਾਹੁੰਦੇ ਹਨ। ਸੁਖਪਾਲ ਸਿੰਘ ਖਹਿਰਾ ਵੀ ਬਠਿੰਡਾ ਤੋਂ ਚੋਣ ਲੜਨ ਦਾ ਐਲਾਨ ਕਰ ਚੁਕੇ ਹਨ। ਅਜਿਹੀ ਬਣੀ ਸਥਿਤੀ 'ਚ ਤੀਸਰੇ ਬਦਲ ਦਾ ਬਣਨਾ ਬੇਹੱਦ ਮੁਸ਼ਕਲ ਜਾਪ ਰਿਹਾ ਹੈ। ਚੋਣਾਂ 'ਚ ਸਮਾਂ ਥੋੜਾ ਰਹਿ ਗਿਆ ਹੈ। ਜੇਕਰ ਵਿਰੋਧੀ ਧਿਰ ਦੀ ਵੋਟ ਵੰਡੀ ਗਈ ਤਾਂ ਇਸ ਦਾ ਲਾਭ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਹੋ ਸਕਦਾ ਹੈ। ਖੱਬੇ ਪੱਖੀ ਦਲ ਵੀ ਅਜੇ ਖਾਮੋਸ਼ ਹਨ ਪਰ ਅੰਦਰਖਾਤੇ ਸਰਗਰਮ ਹਨ।  
 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement