ਲਓ ਜੀ ਕਰ ਲਓ ਘਿਓ ਨੂੰ ਭਾਂਡਾ, ਅਧਿਆਪਕ ਹੀ ਬਣਾ ਰਿਹਾ ਸੀ ਪਰਚੀਆਂ
Published : Mar 7, 2020, 1:27 pm IST
Updated : Mar 7, 2020, 2:43 pm IST
SHARE ARTICLE
Punjab School Education Students Exam
Punjab School Education Students Exam

ਇਸ ਤੋਂ ਇਲਾਵਾ ਸ਼ਾਮ ਦੇ ਸੈਸ਼ਨ ਵਿਚ 12ਵੀਂ ਕਲਾਸ ਦੀ ਪ੍ਰੀਖਿਆ ਦੌਰਾਨ...

ਲੁਧਿਆਣਾ: ਪੰਜਾਬ ਵਿਚ ਜਾਰੀ ਸਾਲਾਨਾ ਬੋਰਡ ਦੀ ਪ੍ਰੀਖਿਆ ਦੌਰਾਨ 8ਵੀਂ ਅਤੇ 12ਵੀਂ ਜਮਾਤ ਦੇ ਵਿਸ਼ੇ ਅੰਗਰੇਜ਼ੀ ਦੀ ਪ੍ਰੀਖਿਆ ਕਰਵਾਈ ਗਈ ਜਿਸ ਦੌਰਾਨ ਸੈਕਟਰੀ ਸਕੂਲ ਸਿੱਖਿਆ ਵਿਭਾਗ ਕ੍ਰਿਸ਼ਣ ਕੁਮਾਰ ਨੇ ਧਾਰ ਕਲਾਂ ਬਲਾਕ ਦੇ ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਸੈਂਕੰਡਰੀ ਸਕੂਲ ਮਲਕਪੁਰ ਵਿਚ ਇਕ ਪ੍ਰਾਈਵੇਟ ਸਕੂਲ ਦੇ ਅਧਿਆਪਕ ਨੂੰ 8ਵੀਂ ਕਲਾਸ ਦੇ ਪੇਪਰ ਦੀ ਪਰਚੀ ਬਣਾਉਂਦੇ ਫੜਿਆ ਗਿਆ ਅਤੇ ਸੁਜਾਨਪੁਰ ਵਿਚ ਪੁਲਿਸ ਨੂੰ ਕੇਸ ਦਰਜ ਕਰਵਾਇਆ।

PhotoPhoto

ਇਸ ਤੋਂ ਇਲਾਵਾ ਸ਼ਾਮ ਦੇ ਸੈਸ਼ਨ ਵਿਚ 12ਵੀਂ ਕਲਾਸ ਦੀ ਪ੍ਰੀਖਿਆ ਦੌਰਾਨ ਨਕਲ ਦੇ 4 ਮਾਮਲੇ ਜ਼ਿਲ੍ਹਾ ਸੰਗਰੂਰ ਅਤੇ ਇਕ ਜ਼ਿਲ੍ਹਾ ਮੁਕਤਸਰ ਸਾਹਿਬ ਵਿਚ ਫੜਿਆ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਕੋਲ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰ ਦੇ ਸੈਸ਼ਨ ਵਿਚ ਕਰਵਾਈ ਗਈ 8ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਵੱਲੋਂ ਨਕਲ ਕੀਤੇ ਜਾਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

PhotoPhoto

 ਪਰੰਤੂ ਪਠਾਨਕੋਟ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੁਆਰਾ ਭੇਜੀ ਗਈ ਰਿਪੋਰਟ ਅਨੁਸਾਰ ਪਿੰਡ ਡੇਅਰੀਵਾਲ ਦੀ ਇਕ ਪ੍ਰਾਈਵੇਟ ਸੰਸਥਾ ਦਾ ਅਧਿਆਪਕ ਅਮਿਤ ਕੁਮਾਰ ਮਲਕਪੁਰ ਦੇ ਸਰਕਾਰੀ ਸਕੂਲ ਵਿਚ ਬਣਾਏ ਗਏ ਪ੍ਰੀਖਿਆ ਕੇਂਦਰ ਦੀ ਕੰਪਿਊਟਰ ਲੈਬ ਵਿਚ ਵਿਦਿਆਰਥੀਆਂ ਲਈ ਪਰਚੀ ਤਿਆਰ ਕਰਵਾਉਂਦਾ ਫੜਿਆ ਗਿਆ। ਇਹ ਕਾਰਵਾਈ ਸਿੱਖਿਆ ਸਕੱਤਰ ਅਤੇ ਬੋਰਡ ਦੇ ਚੇਅਰਮੈਨ ਕ੍ਰਿਸ਼ਣ ਕੁਮਾਰਾ ਦੁਆਰਾ ਖੁਦ ਮੌਕੇ ਤੇ ਕੀਤੀ ਗਈ।

Punjab School Education Students ExamPunjab School Education Students Exam

ਇਸ ਦੌਰਾਨ ਸ਼ਾਮ ਦੇ ਸੈਸ਼ਨ ਵਿਚ 12ਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਦੌਰਾਨ ਸੁਨਾਮ ਦੇ ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਵਿਚ ਸਥਿਤ 2 ਪ੍ਰੀਖਿਆ ਕੇਂਦਰਾਂ ਵਿਚ 3 ਵਿਦਿਆਰਥੀਆਂ ਨੂੰ ਨਕਲ ਕਰਦੇ ਫੜਿਆ ਹੈ। ਇਹਨਾਂ ਵਿਚੋਂ ਇਕ ਵਿਦਿਆਰਥਣ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਂਕੰਡਰੀ ਕੰਨਿਆ ਸਕੂਲ ਸੁਨਾਮ ਵਿਚ ਵੀ ਇਕ ਵਿਦਿਆਰਥੀ ਨਕਲ ਕਰਦਾ ਫੜਿਆ ਗਿਆ।

StudentsStudents

ਨਕਲ ਦਾ 5ਵਾਂ ਕੇਸ ਮਲੋਟ ਸਥਿਤ ਐਮਆਰ ਓਸਵਿਨ ਹਾਈ ਸਕੂਲ ਪ੍ਰੀਖਿਆ ਕੇਂਦਰ ਵਿਚ ਸਾਹਮਣੇ ਆਇਆ। ਦਸ ਦਈਏ ਕਿ ਅੰਮ੍ਰਿਤਸਰ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਖਤੀ ਦੇ ਬਾਵਜੂਦ ਅੰਗਰੇਜ਼ੀ ਵਿਸ਼ੇ ਦਾ ਪੇਪਰ ਇਮਤਿਹਾਨ ਸ਼ੁਰੂ ਹੋਣ ਤੋਂ 1 ਘੰਟਾ ਪਹਿਲਾਂ ਲੀਕ ਹੋ ਗਿਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਪੇਪਰ ਦੀ ਫੋਟੋ ਵਿਦਿਆਰਥੀਆਂ ਸਣੇ ਅਧਿਆਪਕਾਂ ਦੇ ਮੋਬਾਈਲ ਦੀ ਸਕ੍ਰੀਨ ’ਤੇ ਵੀ ਪਹੁੰਚ ਗਈ।

StudentsStudents

ਮਾਮਲੇ ਦੀ ਜਾਣਕਾਰੀ ਮਿਲਦੇ ਹੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਫਿਰ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪੇਪਰ ਕਿਸੇ ਬਾਹਰਲੇ ਜ਼ਿਲੇ ਤੋਂ ਲੀਕ ਹੋਇਆ ਹੈ। ਜਾਣਕਾਰੀ ਮੁਤਾਬਕ 12ਵੀਂ ਕਲਾਸ ਦਾ ਕੱਲ 6 ਮਾਰਚ ਨੂੰ ਅੰਗਰੇਜ਼ੀ ਦਾ ਪੇਪਰ ਸੀ ਜੋ 2 ਵਜੇ ਸ਼ੁਰੂ ਹੋਣਾ ਸੀ ਪਰ ਸੋਸ਼ਲ ਮੀਡੀਆ ’ਤੇ ਗਰੁੱਪ ਏ ਦਾ ਪੇਪਰ 1 ਵਜੇ ਹੀ ਵਾਇਰਲ ਹੋ ਕੇ ਅਧਿਆਪਕਾਂ, ਵਿਦਿਆਰਥੀਆਂ ਸਣੇ ਮੀਡੀਆ ਕਰਮਚਾਰੀਆਂ ਦੇ ਮੋਬਾਈਲ ਸਕ੍ਰੀਨਾਂ ’ਤੇ ਪਹੁੰਚ ਗਿਆ।

ਸੂਤਰ ਦੱਸਦੇ ਹਨ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਪੇਪਰਾਂ ਦੀ ਨਿਗਰਾਨੀ ਕੰਟਰੋਲਰ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ 10 ਮਿੰਟ ਪਹਿਲਾਂ ਸੀਲ ਬੰਦ ਪ੍ਰਸ਼ਨ ਪੱਤਰਾਂ ਦੇ ਲਿਫਾਫੇ ਨੂੰ ਖੋਲ੍ਹਿਆ ਜਾਂਦਾ ਹੈ, ਫਿਰ ਵਿਦਿਆਰਥੀ ਦੀ ਗਿਣਤੀ ਮੁਤਾਬਕ 2 ਵਜੇ ਤੱਕ ਪ੍ਰੀਖਿਆ ਕੇਂਦਰ ’ਚ ਪਹੁੰਚਾ ਦਿੱਤਾ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement