
ਮੱਧ ਪ੍ਰਦੇਸ਼ ਦੇ ਛਤਰਪੁਰ ਜਿਲ੍ਹੇ ਵਿਚ ਇਕ ਲੜਕੀ ਟੀਵੀ ਸ਼ੋਅ ਦੇਖਦੇ - ਦੇਖਦੇ ਫ਼ਾਂਸੀ ਦੇ ਫੰਦੇ ਨਾਲ ਲਟਕ ਗਈ।
ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਛਤਰਪੁਰ ਜਿਲ੍ਹੇ ਵਿਚ ਇਕ ਲੜਕੀ ਟੀਵੀ ਸ਼ੋਅ ਦੇਖਦੇ - ਦੇਖਦੇ ਫ਼ਾਂਸੀ ਦੇ ਫੰਦੇ ਨਾਲ ਲਟਕ ਗਈ।ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਈਸਾਨਗਰ ਦੇ ਥਾਣਾ ਇੰਚਾਰਜ ਮਨੀਸ਼ ਮਿਸ਼ਰਾ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ, ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੇ ਬਿਆਨ ਲਏ ਜਾ ਰਹੇ ਹਨ। ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਘਟਨਾ ਕਿਵੇਂ ਵਾਪਰੀ।
12-year-old girl hanged after watching TV Serial
ਸੂਤਰਾਂ ਦਾ ਕਹਿਣਾ ਹੈ ਕਿ ਪਨੌਟਾ ਪਿੰਡ ਵਿਚ ਐਤਵਾਰ ਦੇਰ ਸ਼ਾਮ ਭਾਗੀਰਥ ਅਹਿਰਵਾਰ ਆਪਣੀ ਪਤਨੀ ਦੇ ਨਾਲ ਬਾਜ਼ਾਰ ਗਿਆ ਸੀ। ਉਦੋਂ ਉਸਦੀ 12 ਸਾਲਾਂ ਦੀ ਬੇਟੀ ਅੰਜਲੀ ਆਪਣੀ ਭੈਣਾਂ ਅਤੇ ਹੋਰ ਸਹੇਲੀਆਂ ਨਾਲ ਖੇਡ ਰਹੀ ਸੀ। ਉਸਨੇ ਇਕ ਉੱਚੇ ਹਿੱਸੇ 'ਤੇ ਡੋਰੀ ਬੰਨ੍ਹੀ ਅਤੇ ਹੇਠਾਂ ਫ਼ਾਂਸੀ ਦਾ ਫੰਦਾ ਬਣਾਇਆ, ਫ਼ਾਂਸੀ ਦੇ ਫੰਦੇ ਤੱਕ ਪਹੁੰਚਣ ਲਈ ਅੰਜਲੀ ਨੇ ਬਾਲਟੀ ਦਾ ਸਹਾਰਾ ਲਿਆ।
12-year-old girl hanged after watching TV Serial
ਸੂਤਰਾਂ ਨੇ ਦੱਸਿਆ ਕਿ ਬਾਲਟੀ ਨੂੰ ਉਲਟਾ ਰੱਖਕੇ ਉਸਨੇ ਗਰਦਨ ਨੂੰ ਫ਼ਾਂਸੀ ਦੇ ਫੰਦੇ ਵਿਚ ਫਸਾਇਆ ਅਤੇ ਉਸਦੇ ਨਾਲ ਹੀ ਬਾਲਟੀ ਖਿਸਕ ਗਈ, ਜਿਸਦੇ ਨਾਲ ਉਹ ਫੰਦੇ 'ਤੇ ਲਟਕ ਗਈ ਅਤੇ ਉਸਦੀ ਮੌਤ ਹੋ ਗਈ। ਪਿੰਡ ਵਾਸੀਆਂ ਕਹਿਣਾ ਹੈ ਕਿ ਜਦੋਂ ਅੰਜਲੀ ਨੇ ਇਹ ਸਭ ਕੀਤਾ, ਉਸ ਸਮੇਂ ਟੀਵੀ 'ਤੇ ਕਿਸੇ ਪ੍ਰੋਗਰਾਮ ਵਿਚ ਫ਼ਾਂਸੀ ਦੇ ਫੰਦੇ 'ਤੇ ਲਟਕਣ ਦਾ ਦ੍ਰਿਸ਼ ਚੱਲ ਰਿਹਾ ਸੀ। ਜਿਸਨੂੰ ਉਸਨੇ ਅਪਣਾਇਆ ਅਤੇ ਉਸ ਵਿਚ ਉਸਦੀ ਜਾਨ ਚਲੀ ਗਈ।