ਰਾਜ ਸਭਾ ਦੀਆਂ 13 ਸੀਟਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ, 31 ਨੂੰ ਵੋਟਿੰਗ
Published : Mar 7, 2022, 11:43 pm IST
Updated : Mar 7, 2022, 11:43 pm IST
SHARE ARTICLE
image
image

ਰਾਜ ਸਭਾ ਦੀਆਂ 13 ਸੀਟਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ, 31 ਨੂੰ ਵੋਟਿੰਗ

ਨਵੀਂ ਦਿੱਲੀ, 7 ਮਾਰਚ : ਦੇਸ਼ ਦੇ ਛੇ ਸੂਬਿਆਂ ਵਿਚ ਰਾਜ ਸਭਾ ਦੀਆਂ ਖ਼ਾਲੀ ਹੋਣ ਜਾ ਰਹੀਆਂ 13 ਸੀਟਾਂ ਲਈ ਆਗਾਮੀ 31 ਮਾਰਚ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਅਸਾਮ, ਹਿਮਾਚਲ ਪ੍ਰਦੇਸ਼, ਕੇਰਲ, ਨਾਗਾਲੈਂਡ ਅਤੇ ਤ੍ਰਿਪੁਰਾ ’ਚੋਂ ਰਾਜਸਭਾ ਦੇ ਅੱਠ ਮੈਂਬਰਾਂ ਦਾ ਕਾਰਜਕਾਲ ਦੋ ਅਪ੍ਰੈਲ ਨੂੰ ਅਤੇ ਪੰਜਾਬ ਦੇ ਪੰਜ ਮੈਂਬਰਾਂ ਦਾ ਕਾਰਜਕਾਲ 9 ਅਪ੍ਰੈਲ ਨੂੰ ਪੂਰਾ ਹੋਵੇਗਾ। ਇਸ ਕਾਰਨ ਇਹ ਸੀਟਾਂ ਖ਼ਾਲੀ ਹੋ ਰਹੀਆਂ ਹਨ। ਜਿਨ੍ਹਾਂ ਮੈਂਬਰਾਂ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ ਉਨ੍ਹਾਂ ਵਿਚ ਕਾਂਗਰਸ ਦੇ ਸੀਨੀਅਰ ਆਗੂ ਏ.ਕੇ. ਐਂਟਨੀ ਅਤੇ ਅਨੰਦ ਸ਼ਰਮਾ ਵੀ ਸ਼ਾਮਲ ਹਨ।
  ਚੋਣ ਕਮਿਸ਼ਨ ਨੇ ਇਕ ਬਿਆਨ ਵਿਚ ਕਿਹਾ,‘‘ਪੰਜਾਬ ਵਿਚ ਖ਼ਾਲੀ ਹੋ ਰਹੀਆਂ ਪੰਜ ਸੀਟਾਂ ਵਿਚੋਂ ਤਿੰਨ ਲਈ ਇਕ ਚੋਣ ਹੋਵੇਗੀ, ਜਦੋਂਕਿ ਦੋ ਸੀਟਾਂ ਲਈ ਵਖਰੀ ਚੋਣ ਹੋਵੇਗੀ, ਕਿਉਂਕਿ ਇਹ ਸੀਟਾਂ ਦੋ ਵੱਖ-ਵੱਖ ਦੋ ਸਾਲਾ ਚੱਕਰ ਨਾਲ ਸਬੰਧਤ ਹਨ।’’ ਰਾਜਸਭਾ ਦੀਆਂ ਇਨ੍ਹਾਂ ਸੀਟਾਂ ਲਈ ਹੋਣ ਵਾਲੀਆਂ ਚੋਣਾਂ ਦੀ ਸੂਚਨਾ 14 ਮਾਰਚ ਨੂੰ ਜਾਰੀ ਹੋਵੇਗੀ ਅਤੇ ਵੋਟਾਂ 31 ਮਾਰਚ ਨੂੰ ਪੈਣਗੀਆਂ। ਵੋਟਾਂ ਵਾਲੇ ਦਿਨ ਹੀ ਸ਼ਾਮ ਪੰਜ ਵਜੇ ਤੋਂ ਗਿਣਤੀ ਸ਼ੁਰੂ ਹੋਵੇਗੀ।
  ਉੱਚ ਸਦਨ ਵਿਚ ਕੇਰਲ ਤੋਂ ਐਂਟਨੀ, ਹਿਮਾਚਲ ਪ੍ਰਦੇਸ਼ ਤੋਂ ਅਨੰਦ ਸ਼ਰਮਾ, ਪੰਜਾਬ ਤੋਂ ਪ੍ਰਤਾਪ ਸਿੰਘ ਬਾਜਵਾ (ਕਾਂਗਰਸ) ਅਤੇ ਨਰੇਸ਼ ਗੁਜਰਾਲ (ਅਕਾਲੀ ਦਲ) ਦਾ ਕਾਰਜਕਾਲ ਪੂਰਾ ਹੋ ਰਿਹਾ ਹੈ। ਪੰਜਾਬ ’ਚੋਂ ਰਾਜਸਭਾ ਚੋਣਾਂ ਦਾ ਫ਼ੈਸਲਾ ਬੀਤੀ 20 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਨਿਰਭਰ ਕਰੇਗਾ, ਜਿਸ ਲਈ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਪੰਜਾਬ ਦੀਆਂ ਪੰਜ ਸੀਟਾਂ ਤੋਂ ਇਲਵਾ, ਕੇਰਲ ਤੋਂ ਰਾਜਸਭਾ ਦੇ ਤਿੰਨ, ਅਸਾਮ ਤੋਂ ਦੋ ਅਤੇ ਹਿਮਾਚਲ ਪ੍ਰਦੇਸ਼, ਨਾਗਾਲੈਂਡ ਅਤੇ ਤ੍ਰਿਪੁਰਾ ਤੋਂ ਇਕ-ਇਕ ਸੀਟ ਖ਼ਾਲੀ ਹੋ ਰਹੀ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement