ਸ਼ਮਸ਼ੇਰ ਸਿੰਘ ਦੂਲੋ ਵਲੋਂ ਟਿਕਟਾਂ ਵੇਚਣ ਦੇ ਲਾਏ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਵੇ ਕਾਂਗਰਸ : ਹਰਪਾਲ ਸਿੰਘ ਚੀਮਾ
Published : Mar 7, 2022, 11:49 pm IST
Updated : Mar 7, 2022, 11:49 pm IST
SHARE ARTICLE
image
image

ਸ਼ਮਸ਼ੇਰ ਸਿੰਘ ਦੂਲੋ ਵਲੋਂ ਟਿਕਟਾਂ ਵੇਚਣ ਦੇ ਲਾਏ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਵੇ ਕਾਂਗਰਸ : ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 7 ਮਾਰਚ (ਨਰਿੰਦਰ ਸਿੰਘ ਝਾਮਪੁਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਨੂੰ ਰਾਜ ਸਭਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਦੂਲੋ ਵਲੋਂ ਟਿਕਟਾਂ ਵੇਚਣ ਦੇ ਲਾਏ ਦੋਸ਼ਾਂ ਬਾਰੇ ਸਪਸ਼ਟੀਕਰਨ ਦੇਣ ਲਈ ਵੰਗਾਰਿਆ ਹੈ। 
ਚੀਮਾ ਨੇ ਸ਼ਮਸ਼ੇਰ ਸਿੰਘ ਦੂਲੋਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੀਆਂ ਟਿਕਟਾਂ ਖਰੀਦ ਕੇ ਚੋਣ ਲੜਨ ਵਾਲੇ ਆਗੂਆਂ ਦੇ ਨਾਂ ਲੋਕਾਂ ਦੀ ਕਚਿਹਰੀ ਵਿਚ ਰਖਣ, ਤਾਂ ਜੋ ਪੰਜਾਬ ਵਾਸੀਆਂ ਨੂੰ ਟਿਕਟਾਂ ਵੇਚਣ ਅਤੇ ਖਰੀਦਣ ਵਾਲਿਆਂ ਬਾਰੇ ਜਾਣਕਾਰੀ ਮਿਲ ਜਾਵੇ।
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਆਖ਼ਰ ਕਾਂਗਰਸ ਦਾ ਕਾਲਾ ਚਿੱਠਾ ਲੋਕਾਂ ਸਾਹਮਣੇ ਖੁਲ੍ਹ ਹੀ ਗਿਆ ਕਿ ਕਾਂਗਰਸ ਨੇ ਮਾਫ਼ੀਆ ਅਤੇ ਘੁਟਾਲੇਬਾਜ਼ਾਂ ਨੂੰ ਟਿਕਟਾਂ ਵੇਚੀਆਂ ਹਨ। ਇਹ ਚਿੱਠਾ ਕਿਸੇ ਹੋਰ ਨੇ ਨਹੀਂ, ਸਗੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਵਲੋਂ ਹੀ ਖੋਲ੍ਹਿਆ ਗਿਆ ਹੈ। ਦੂਲੋ ਦਾ ਦਾਅਵਾ ਕਿ ਹਰੀਸ਼ ਚੌਧਰੀ (ਕਾਂਗਰਸ ਦੇ ਪੰਜਾਬ ਪ੍ਰਭਾਰੀ) ਨੇ ਪੰਜਾਬ ’ਚ ਟਿਕਟਾਂ ਵੇਚਣ ਦੀ ਦੁਕਾਨ ਚਲਾਈ ਹੈ ਅਤੇ ਉਸ ਨੇ ਟਿਕਟਾਂ ਘੁਟਾਲੇਬਾਜ਼ਾਂ, ਮਾਫ਼ੀਆ ਅਤੇ ਕਰੋੜਪਤੀਆਂ ਨੂੰ ਵੇਚੀਆਂ ਹਨ।’’
ਚੀਮਾ ਨੇ ਕਿਹਾ ਕਿ ਕਾਂਗਰਸ ਨੇ ਟਿਕਟਾਂ ਵੇਚਣ ਦੀ ਰਵਾਇਤ ਨੂੰ ਕਾਇਮ ਰਖਿਆ ਅਤੇ ਅੱਗੇ ਵਧਾਇਆ ਹੈ। ਪੈਸੇ ਦੇ ਕੇ ਕਾਂਗਰਸ ਦੀਆਂ ਟਿਕਟਾਂ ’ਤੇ ਚੋਣ ਲੜਨ ਵਾਲੇ ਘੁਟਾਲੇਬਾਜ਼, ਮਾਫ਼ੀਆ ਸਰਗਣੇ ਅਪਣੇ ਖਰਚੇ ਪੈਸੇ ਵਸੂਲਣ ਦੀਆਂ ਤਰਕੀਬਾਂ ਲਾ ਰਹੇ ਹਨ, ਜਿਸ ਕਾਰਨ ਕਾਂਗਰਸ ਨੇ ਅਪਣੇ ਉਮੀਦਵਾਰਾਂ ਨੂੰ ਪੰਜਾਬ ਤੋਂ ਬਾਹਰ ਬਿਠਾ ਰਖਿਆ ਹੈ।
ਚੀਮਾ ਨੇ ਸ਼ਮਸ਼ੇਰ ਸਿੰਘ ਦੂਲੋ ਨੂੰ ਅਪੀਲ ਕੀਤੀ ਕਿ ਉਨ੍ਹਾਂ ਆਗੂਆਂ ਦੇ ਨਾਂਅ ਜਨਤਕ ਕਰਨ, ਜਿਨ੍ਹਾਂ ਨੂੰ ਕਾਂਗਰਸ ਨੇ ਟਿਕਟਾਂ ਵੇਚੀਆਂ ਹਨ, ਕਿਉਂਕਿ ਮੁੱਲ ਦੀਆਂ ਟਿਕਟਾਂ ਲੈ ਕੇ ਚੋਣ ਲੜਨ ਵਾਲੇ ਆਗੂ ਪੈਸੇ ਲੈ ਕੇ ਅਪਣਾ ਸਮਰਥਨ ਦੂਜੀ ਰਵਾਇਤੀ ਪਾਰਟੀ ਨੂੰ ਜ਼ਰੂਰ ਦੇਣਗੇ ਅਤੇ ਅਜਿਹੇ ਲੋਕਾਂ ਬਾਰੇ ਪੰਜਾਬ ਵਾਸੀਆਂ ਨੂੰ ਜਾਣਕਾਰੀ ਹੋਣੀ ਸਮੇਂ ਦੀ ਅਹਿਮ ਲੋੜ ਹੈ। 
ਉਨ੍ਹਾਂ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਨੇ ਘੁਟਾਲੇਬਾਜ਼ਾਂ, ਡਰੱਗ ਮਾਫ਼ੀਆ ਅਤੇ ਕਰੋੜਪਤੀਆਂ ਨਾਲ ਗਠਜੋੜ ਕੀਤੇ ਹੋਏ ਹਨ ਅਤੇ ਇਹ ਪਾਰਟੀਆਂ ਸੱਤਾ ਵਿਚ ਆ ਕੇ ਘੁਟਾਲੇਬਾਜ਼ਾਂ ਅਤੇ ਮਾਫ਼ੀਆ ਨੂੰ ਸਰਪ੍ਰਸਤੀ ਦਿੰਦੀਆਂ ਹਨ। ਜਿਸ ਦੀ ਉਦਾਹਰਨ ਅਕਾਲੀ ਦਲ ਬਾਦਲ ਨੇ 2017 ਦੀਆਂ ਚੋਣਾਂ ਵੇਲੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਪੇਸ਼ ਕੀਤੀ ਸੀ ਅਤੇ ਕਾਂਗਰਸ ਨੇ ਮਾਫ਼ੀਆ ਵਿਰੁਧ ਕਾਰਵਾਈ ਨਾ ਕਰ ਕੇ ਪੇਸ਼ ਕੀਤੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸਲ ਵਿਚ ਅਕਾਲੀ ਦਲ ਬਾਦਲ ਦੀ ਤਰ੍ਹਾਂ ਹੀ ਕਾਂਗਰਸ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਬੀ ਟੀਮ ਹੈ ਅਤੇ ਕਾਂਗਰਸ ਭਾਜਪਾ ਨਾਲ ਮਿਲ ਕੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣ ਲਈ ਯਤਨਸ਼ੀਲ ਹੈ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਬਾਦਲ ਦਾ ਉਦੇਸ਼ ਪੰਜਾਬ ਸਮੇਤ ਦੇਸ਼ ਵਿਚ ਸੱਤਾ ਤਬਦੀਲੀ ਦੀ ਲਹਿਰ ਨੂੰ ਖ਼ਤਮ ਕਰਨਾ ਹੈ। ਇਸ ਲਈ ਕਾਂਗਰਸ ਦੇ ਉਮੀਦਵਾਰ ਮੋਟੇ ਲਾਭ ਲੈ ਕੇ ਭਾਜਪਾ ਨਾਲ ਜਾਣ ਲਈ ਤਤਪਰ ਹਨ। 
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ, ਭਾਜਪਾ ਅਤੇ ਬਾਦਲਾਂ ਦੇ ਪੰਜਾਬ ਵਿਰੋਧੀ ਮਨਸੂਬਿਆਂ ’ਤੇ ਪਾਣੀ ਫੇਰ ਦਿਤਾ, ਜੋ ਸੱਤਾ ਤਬਦੀਲੀ ਦੀ ਲਹਿਰ ਨੂੰ ਰਲ-ਮਿਲ ਕੇ ਰੋਕਣਾ ਚਾਹੁੰਦੇ ਸਨ। ਪੰਜਾਬ ਦੇ ਲੋਕਾਂ ਨੇ ਇਕਤਰਫ਼ਾ ਵੋਟ ਪਾ ਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਫ਼ੈਸਲਾ ਦਿਤਾ ਹੈ ਅਤੇ ਇਸ ਦੀ ਪੁਸ਼ਟੀ ਸਾਰੇ ਚੋਣ ਸਰਵੇਖਣ ਕਰ ਰਹੇ ਹਨ। ਪਰ 10 ਮਾਰਚ ਨੂੰ ਆਉਣ ਵਾਲੇ ਨਤੀਜੇ ਹੋਰ ਵੀ ਹੈਰਾਨੀਜਨਕ ਹੋਣਗੇ, ਜੋ ‘ਆਪ’ ਦਾ ਝੰਡਾ ਬੁਲੰਦ ਕਰਨਗੇ।

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement