
ਉੱਧਰ ਮਾਨਸਾ 'ਚ ਵੀ ਅੱਜ ਸਵੇਰੇ ਦੋ ਮਰੀਜ਼ ਪਾਜ਼ੀਟਿਵ ਪਾਏ ਗਏ ਹਨ।
ਚੰਡੀਗੜ੍ਹ - ਕੋਰੋਨਾ ਵਾਇਰਸ ਨੇ ਪੰਜਾਬ ਵਿਚ ਵੀ ਦਹਿਸ਼ਤ ਮਚਾਈ ਹੋਈ ਹੈ। ਪੰਜਾਬ ’ਚ ਮੰਗਲਵਾਰ ਯਾਨੀ ਅੱਜ 10 ਨਵੇਂ ਕੋਰੋਨਾ–ਪਾਜ਼ੀਟਿਵ ਕੇਸ ਸਾਹਮਣੇ ਆ ਆਏ ਹਨ। ਹੁਣ ਪੰਜਾਬ ’ਚ ਕੋਰੋਨਾ–ਮਰੀਜ਼ਾਂ ਦੀ ਗਿਣਤੀ ਵਧ ਕੇ 89 ਹੋ ਗਈ ਹੈ। ਅੱਜ ਸਵੇਰੇ ਹੀ ਮੋਹਾਲੀ ਜ਼ਿਲ੍ਹੇ ’ਚ ਡੇਰਾ ਬੱਸੀ ਦੇ ਨਜ਼ਦੀਕੀ ਪਿੰਡ ਜਵਾਰਪੁਰ ’ਚ ਸੱਤ ਨਵੇਂ ਕੇਸ ਸਾਹਮਣੇ ਆਏ ਹਨ।
Corona Virus
ਉੱਧਰ ਮਾਨਸਾ 'ਚ ਵੀ ਅੱਜ ਸਵੇਰੇ ਦੋ ਮਰੀਜ਼ ਪਾਜ਼ੀਟਿਵ ਪਾਏ ਗਏ ਹਨ। ਇੱਕ ਕੇਸ ਮੋਗਾ 'ਚ ਸਾਹਮਣੇ ਆਇਆ ਹੈ। ਹੁਣ ਇਕੱਲੇ ਮੋਹਾਲੀ ਜ਼ਿਲ੍ਹੇ ’ਚ ਕੋਰੋਨਾ–ਮਰੀਜ਼ਾਂ ਦੀ ਗਿਣਤੀ ਵਧ ਕੇ 26 ਹੋ ਗਈ ਹੈ। ਐਨੇ ਮਰੀਜ਼ ਪੰਜਾਬ ਦੇ ਕਿਸੇ ਵੀ ਹੋਰ ਜ਼ਿਲ੍ਹੇ ’ਚ ਨਹੀਂ ਹਨ ਜਿੰਨੇ ਮੋਹਾਲੀ 'ਚ ਹਨ। ਮਾਹਿਰ ਹੁਣ ਇਹ ਪਤਾ ਕਰਨ ’ਚ ਰੁੱਝੇ ਹੋਏ ਹਨ ਕਿ ਆਖ਼ਿਰ ਮੋਹਾਲੀ ’ਚ ਕੋਰੋਨਾ–ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਕਿਉਂ ਹੈ।
Corona Virus
ਅਸਲ ’ਚ ਇਹ ਛੱਤੀਸਗੜ੍ਹ ਦੇ ਹਨ ਪਰ ਇਸ ਵੇਲੇ ਇਹ ਬੁਢਲਾਡਾ ਦੀ ਮਸਜਿਦ ’ਚ ਰਹਿ ਰਹੇ ਹਨ। ਇਹ ਸਾਰੇ ਤਬਲੀਗ਼ੀ ਜਮਾਤ ਦੇ ਮੈਂਬਰ ਹਨ ਤੇ ਇਨ੍ਹਾਂ ’ਚੋਂ ਤਿੰਨ ਜਣੇ ਪਹਿਲਾਂ ਹੀ ਪਾਜ਼ੀਟਿਵ ਪਾਏ ਗਏ ਸਨ। ਇਹ ਸਾਰੇ ਪੰਜ ਵਿਅਕਤੀ ਇਸ ਵੇਲੇ ਮਾਨਸਾ ਦੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹਨ। ਇਹ ਸਾਰੇ ਤਬਲੀਗ਼ੀ ਜਮਾਤ ਦੇ ਸਮਾਰੋਹ ਵਿਚ ਭਾਗ ਲੈਣ ਲਈ ਨਵੀਂ ਦਿੱਲੀ ਗਏ ਸਨ। ਮੋਗਾ ਦਾ ਕੋਰੋਨਾ–ਪਾਜ਼ੀਟਿਵ ਵੀ ਤਬਲੀਗ਼ੀ ਜਮਾਤ ਦਾ ਹੀ ਮੈਂਬਰ ਹੈ। ਇਸ ਤੋਂ ਪਹਿਲਾਂ ਕੱਲ੍ਹ ਸੋਮਵਾਰ ਨੂੰ ਪੰਜਾਬ ’ਚ 11 ਨਵੇਂ ਕੋਰੋਨਾ–ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸਨ,
Corona Virus
ਜਿਨ੍ਹਾਂ ਵਿਚੋਂ ਤਬਲੀਗ਼ੀ ਜਮਾਤ ਦੇ ਚਾਰ ਮੈਂਬਰ ਵੀ ਸ਼ਾਮਲ ਹਨ। ਪੰਜਾਬ ’ਚ ਕੱਲ੍ਹ ਇਹ ਗਿਣਤੀ 79 ਸੀ ਤੇ ਅੱਜ ਸਵੇਰੇ ਹੀ ਇਹ ਵਧ ਕੇ 86 ਹੋ ਗਈ ਹੈ।
ਕੱਲ੍ਹ ਦੋ ਔਰਤਾਂ ਫ਼ਤਿਹਗੜ੍ਹ ਸਾਹਿਬ ਤੋਂ ਕੋਰੋਨਾ–ਪਾਜ਼ੀਟਿਵ ਪਾਈਆਂ ਗਈਆਂ ਸਨ। ਉਹ ਤਬਲੀਗ਼ੀ ਜਮਾਤ ਲਈ ਦਿੱਲੀ ਗਈਆਂ ਸਨ। ਇੰਝ ਹੀ ਲੁਧਿਆਣਾ ਤੇ ਕਪੂਰਥਲਾ ਜ਼ਿਲ੍ਹਿਆਂ ਦਾ ਇੱਕ–ਇੱਕ ਵਿਅਕਤੀ ਵੀ ਤਬਲੀਗ਼ੀ ਜਮਾਤ ’ਚ ਗਿਆ ਸੀ ਤੇ ਉਹ ਦੋਵੇਂ ਹੀ ਪਾਜ਼ੀਟਿਵ ਪਾਏ ਗਏ ਹਨ। ਕਪੂਰਥਲਾ ਜ਼ਿਲ੍ਹੇ ’ਚ ਕੋਰੋਨਾ ਦਾ ਇਹ ਪਹਿਲਾ ਕੇਸ ਹੈ। ਪਿਛਲੇ ਤਿੰਨ ਦਿਨਾਂ ਦੌਰਾਨ ਕੋਰੋਨਾ ਨੇ ਪੰਜਾਬ ਦੇ ਸੱਤ ਹੋਰ ਜ਼ਿਲ੍ਹਿਆਂ – ਮਾਨਸਾ, ਰੋਪੜ, ਫ਼ਤਿਹਗੜ੍ਹ ਸਾਹਿਬ, ਪਠਾਨਕੋਟ, ਬਰਨਾਲਾ, ਕਪੂਰਥਲਾ ਤੇ ਫ਼ਰੀਦਕੋਟ ’ਚ ਆਪਣੇ ਪੈਰ ਪਸਾਰੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।