
ਇਸ ਵਾਰ ਰਾਜਸਥਾਨੀ ਮਿੱਟੀ ਨਾਲ ਬਣੇ ਵਾਟਰ ਕੂਲਰ ਦੀ ਮੰਗ ਵੀ ਬਹੁਤ ਵਧ ਰਹੀ ਹੈ।
ਪੰਜਾਬ: ਵਧ ਰਹੀ ਗਰਮੀ ਵਿਚ ਪਿਆਸ ਬੁਝਾਉਣ ਲਈ ਹਰੇਕ ਵਿਅਕਤੀ ਠੰਡੇ ਪਾਣੀ ਦੀ ਵਰਤੋਂ ਕਰਦਾ ਹੈ। ਜਿੱਥੇ ਪਾਣੀ ਪੀਣ ਲਈ ਫਰਿੱਜ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਤਾਂ ਉਥੇ ਹੀ ਇਸ ਵਾਰ ਰਾਜਸਥਾਨੀ ਮਿੱਟੀ ਨਾਲ ਬਣੇ ਵਾਟਰ ਕੂਲਰ ਦੀ ਮੰਗ ਵੀ ਬਹੁਤ ਵਧ ਰਹੀ ਹੈ। ਕਿਹਾ ਜਾਂਦਾ ਹੈ ਕਿ ਜੋ ਪਿਆਸ ਮਿੱਟੀ ਦੇ ਵਾਟਰ ਕੂਲਰ ਵਾਲੇ ਪਾਣੀ ਨਾਲ ਬੁਝਦੀ ਹੈ ਉਹ ਪਿਆਸ ਫਰਿੱਜ ਦੇ ਪਾਣੀ ਨਾਲ ਨਹੀਂ ਬੁਝਦੀ। ਮਿੱਟੀ ਦੇ ਵਾਟਰ ਕੂਲਰ ਦਾ ਪਾਣੀ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ ਇਸੇ ਲਈ ਜ਼ਿਆਦਾਤਰ ਲੋਕ ਫਰਿੱਜ ਦੇ ਪਾਣੀ ਨੂੰ ਛੱਡ ਕੇ ਮਿੱਟੀ ਦੇ ਵਾਟਰ ਕੂਲਰ ਦਾ ਪਾਣੀ ਜ਼ਿਆਦਾ ਪਸੰਦ ਕਰਦੇ ਹਨ।
Earthen pot
ਜੇਕਰ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਹਰ ਘਰ ਵਿਚ ਮਿੱਟੀ ਦੇ ਘੜੇ ਰੱਖੇ ਹੁੰਦੇ ਸਨ। ਇਹਨਾਂ ਘੜਿਆਂ ਵਿਚ ਪੀਣ ਲਈ ਪਾਣੀ ਰੱਖਿਆ ਜਾਂਦਾ ਸੀ। ਪਰ ਅਧੁਨਿਕ ਯੁੱਗ ਨੇ ਮਿੱਟੀ ਦੇ ਘੜੇ ਅਤੇ ਮਿੱਟੀ ਦੇ ਘਰ ਅਲੋਪ ਕਰ ਦਿੱਤੇ ਹਨ। ਹੁਣ ਲੋਕ ਮਿੱਟੀ ਦੇ ਘੜਿਆਂ ਦੀ ਜਗ੍ਹਾ ਫਰਿੱਜਾਂ ਦੀ ਵਰਤੋਂ ਕਰਦੇ ਹਨ ਜਿਸ ਨਾਲ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪਰ ਹੁਣ ਪੰਜਾਬ ਵਿਚ ਫਿਰ ਤੋਂ ਰਾਜਸਥਾਨੀ ਮਿੱਟੀ ਨਾਲ ਬਣੇ ਵਾਟਕ ਕੂਲਰਾਂ ਨੇ ਘਰਾਂ ਵਿਚ ਅਪਣੀ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ।
Earthen pot
ਜੇਕਰ ਡਾਕਟਰਾਂ ਦੀ ਮੰਨੀਏ ਤਾਂ ਉਹਨਾਂ ਅਨੁਸਾਰ ਮਿੱਟੀ ਦੇ ਘੜੇ ਜਾਂ ਮਿੱਟੀ ਦੇ ਵਾਟਰ ਕੂਲਰ ਵਿਚ ਰੱਖੇ ਪਾਣੀ ‘ਚ ਕਈ ਗੁਣ ਹੁੰਦੇ ਹਨ ਅਤੇ ਮਿੱਟੀ ਦੇ ਕਣ ਪਾਣੀ ਨੂੰ ਫਿਲਟਰ ਕਰਦੇ ਹਨ ਜਿਸ ਨਾਲ ਪਾਣੀ ਸਾਫ ਹੁੰਦਾ ਰਹਿੰਦਾ ਹੈ। ਇਸਦੇ ਨਾਲ ਹੀ ਮਿੱਟੀ ਵਿਚ ਕਈ ਇਸ ਤਰ੍ਹਾਂ ਦੇ ਗੁਣ ਹੁੰਦੇ ਹਨ ਜੋ ਗੈਸਟ੍ਰਿਕ, ਤੇਜ਼ਾਬ ਅਤੇ ਪੇਟ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਦਿੰਦੇ ਹਨ। ਮਿੱਟੀ ਦੇ ਘੜੇ ਦਾ ਪਾਣੀ ਕਈ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਰੱਖਦਾ ਹੈ।
Earthen pot
ਘੁਮਿਆਰਾਂ ਦਾ ਕਹਿਣਾ ਹੈ ਕਿ ਇਹ ਮਿੱਟੀ ਦੇ ਵਾਟਰ ਕੂਲਰ ਪਹਿਲਾਂ ਦਿੱਲੀ ਅਤੇ ਰਾਜਸਥਾਨ ਵਿਚ ਹੀ ਜ਼ਿਆਦਾ ਵਿਕਦੇ ਸਨ ਪਰ ਹੁਣ ਪੰਜਾਬ ਵਿਚ ਇਸਦੀ ਮੰਗ ਵਧਣ ਤੋਂ ਬਾਅਦ ਪੰਜ ਤੋਂ ਵੀਹ ਲੀਟਰ ਤੱਕ ਦੇ ਵਾਟਰ ਕੂਲਰ ਪੰਜਾਬ ਵਿਚ ਬਣਨੇ ਅਤੇ ਵਿਕੜੇ ਸ਼ੁਰੂ ਹੋ ਗਏ ਹਨ ਅਤੇ ਇਸ ਦੀ ਕੀਮਤ ਵੀ ਕੁਝ ਜ਼ਿਆਦਾ ਨਹੀਂ ਹੈ। ਇਹਨਾਂ ਵਾਟਰ ਕੂਲਰਾਂ ‘ਤੇ ਕਈ ਤਰ੍ਹਾਂ ਦੇ ਡਿਜ਼ਾਇਨ ਮਿਲ ਰਹੇ ਹਨ। ਉਥੇ ਹੀ ਗਾਹਕਾਂ ਦਾ ਵੀ ਕਹਿਣਾ ਹੈ ਕਿ ਮਿੱਟੀ ਦੇ ਵਾਟਰ ਕੂਲਰ ਦਾ ਪਾਣੀ ਸਿਹਤ ਲਈ ਫਾਇਦੇਮੰਦ ਹੈ।