ਬੱਚਿਆਂ ਨੂੰ ਚੀਕਣੀ ਮਿੱਟੀ ਦੀ ਮਦਦ ਨਾਲ ਕੁਝ ਬਣਾਉਣਾ ਸਿਖਾਓ 
Published : Jun 21, 2018, 4:21 pm IST
Updated : Jun 21, 2018, 4:21 pm IST
SHARE ARTICLE
peacock
peacock

ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਚਲ ਰਹੀਆਂ ਹਨ। ਇਨ੍ਹਾਂ ਛੁੱਟੀਆਂ ਵਿਚ ਬੱਚਿਆਂ ਨੂੰ ਕੁਝ ਨਵੀਆਂ ਚੀਜ਼ਾਂ ਬਣਾਉਣੀਆਂ ਸਿਖਾਓ, ਜਿਵੇਂ ਕਿ ਤੁਸੀਂ ...

ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਚਲ ਰਹੀਆਂ ਹਨ। ਇਨ੍ਹਾਂ ਛੁੱਟੀਆਂ ਵਿਚ ਬੱਚਿਆਂ ਨੂੰ ਕੁਝ ਨਵੀਆਂ ਚੀਜ਼ਾਂ ਬਣਾਉਣੀਆਂ ਸਿਖਾਓ, ਜਿਵੇਂ ਕਿ ਤੁਸੀਂ ਉਹਨਾਂ ਨੂੰ ਕਲੇ ਦੀ ਮਦਦ ਨਾਲ ਕੁਝ ਕਲਾਤਮਿਕ ਚੀਜ਼ਾਂ ਬਣਾਉਣਾ ਸਿਖਾ ਸਕਦੇ ਹੋ। ਸਕੂਲ ਵਿਚ ਵੀ ਬੱਚਿਆਂ ਨੂੰ ਕਲੇ ਦੀ ਮਦਦ ਨਾਲ ਨਵੀਆਂ - ਨਵੀਆਂ ਚੀਜ਼ਾਂ ਬਣਾਉਣਾ ਸਿਖਾਇਆ ਜਾਂਦਾ ਹੈ। ਜੇਕਰ ਤੁਹਾਡਾ ਬੱਚਾ ਵੀ ਕਲੇ ਦੇ ਨਾਲ ਖੇਡਣਾ ਪਸੰਦ ਕਰਦਾ ਹੈ ਤਾਂ ਉਸ ਨੂੰ ਕੁੱਝ ਨਵਾਂ ਬਣਾਉਣ ਦੀ ਪ੍ਰੇਰਨਾ ਦਿਓ, ਜਿਸ ਵਿਚ ਤੁਸੀਂ ਉਨ੍ਹਾਂ ਦੀ ਮਦਦ ਵੀ ਕਰ ਸਕਦੇ ਹੋ।

peacockpeacock

ਇਸ ਨਾਲ ਬੱਚੇ ਦਾ ਦਿਲ ਵੀ ਲਗਿਆ ਰਹੇਗਾ ਅਤੇ ਉਨ੍ਹਾਂ ਨੂੰ ਕੁੱਝ ਨਵਾਂ ਸਿਖਣ ਨੂੰ ਮਿਲੇਗਾ, ਤਾਂ ਦੇਰ ਕਿਸ ਗੱਲ ਦੀ, ਅੱਜ ਅਸੀਂ ਤੁਹਾਨੂੰ ਕਲੇ ਤੋਂ ਮੋਰ ਬਣਾਉਣਾ ਸਿਖਾਵਾਂਗੇ, ਜੋ ਨਾ ਕੇਵਲ ਘਰ ਦੀ ਡੈਕੋਰੇਸ਼ਨ ਦਾ ਹਿੱਸਾ ਬਣੇਗਾ ਸਗੋਂ ਬੱਚੇ ਦੀ ਸਿੱਖਣ ਦੀ ਕਲਾ ਵਿਚ ਸੁਧਾਰ ਲਿਆਉਣ ਦਾ ਜਰੀਆ ਵੀ ਹੋਵੇਗਾ।  
ਸਮੱਗਰੀ :- ਮਿੱਟੀ ਦਾ ਪੋਟ, ਕਲੇ (ਪੀਲਾ, ਹਰਾ, ਲਾਲ, ਨੀਲਾ), ਯੈਲੋ ਜਾਂ ਪਸੰਦੀਦਾ ਸਪਾਰਕਲ ਪੇਪਰ, ਗਲੂ 

peacockpeacock

ਬਣਾਉਣ ਦਾ ਤਰੀਕਾ :- ਮੋਰ ਦੇ ਖੰਭ ਤਿਆਰ ਕਰਣ ਲਈ ਸਭ ਤੋਂ ਪਹਿਲਾਂ ਸਪਾਰਕਲ ਪੇਪਰ ਲਓ। ਫਿਰ ਹਰੀ ਮਿੱਟੀ  ਨੂੰ ਲੈ ਕੇ ਉਸ ਨੂੰ ਪੱਤੇ ਦੀ ਸ਼ੇਪ ਦਿਓ। ਇੰਜ ਹੀ ਕਈ ਪੱਤੇ ਤਿਆਰ ਕਰ ਲਓ। ਹੁਣ ਹਰੀ ਮਿੱਟੀ ਨੂੰ ਲੈ ਕੇ ਉਨ੍ਹਾਂ ਨੂੰ ਪਹਿਲਾਂ ਵਾਲੇ ਪੱਤਿਆਂ ਦੀ ਤੁਲਣਾ ਵਿਚ ਵੱਡੇ ਆਕਾਰ ਵਿਚ ਥੋੜ੍ਹਾ ਛੋਟਾ ਕੱਟ ਲਓ। ਇਸ ਪੱਤਿਆਂ ਦੀਆਂ ਸੱਖਾਂ ਪਹਿਲਾਂ ਤਿਆਰ ਕੀਤੇ ਪੱਤਿਆਂ ਦੇ ਬਰਾਬਰ ਰੱਖੋ। ਇਸ ਤੋਂ ਬਾਅਦ ਨੀਲੀ ਮਿੱਟੀ ਲੈ ਕੇ ਉਨ੍ਹਾਂ ਨੂੰ ਗੋਲ ਆਕਾਰ ਵਿਚ ਕੱਟ ਲਓ ਅਤੇ ਬਾਕੀ ਤਿਆਰ ਕੀਤੇ ਪੱਤਿਆਂ ਜਿੰਨੀਆਂ ਸੱਖਾਂ ਵਿਚ ਤਿਆਰ ਕਰੋ। ਹੁਣ ਇਨ੍ਹਾਂ ਨੂੰ ਇਕ ਦੇ ਉਤੇ ਇਕ-ਇਕ ਕਰਕੇ ਰੱਖੋ।

peacockpeacock

ਹੁਣ ਪੀਲਾ ਸਪਾਰਕਲ ਪੇਪਰ ਲੈ ਕੇ ਇਨ੍ਹਾਂ ਨੂੰ ਇੱਕ - ਇੱਕ ਕਰਕੇ ਪੇਪਰ  ਦੇ ਨਾਲ ਚਿਪਕੇ ਦੇ ਅਤੇ ਇੱਕ ਮਿੱਟੀ ਦਾ ਪਾਟ ਲਓ। ਇਸ ਪੋਟ ਦੇ ਇਕ ਭਾਗ ਨੂੰ ਨੀਲੇ ਰੰਗ ਦੀ ਮਿੱਟੀ ਦੀ ਮਦਦ ਨਾਲ ਮੋਰ ਦੀ ਬਾਡੀ ਅਤੇ ਚਿਹਰਾ ਬਣਾਓ। ਹੁਣ ਇਸ ਦੇ ਚਿਹਰੇ ਉਤੇ ਝੁੰਜ ਬਣਾਉਣ ਲਈ ਲਾਲ ਮਿੱਟੀ ਦਾ ਇਸਤੇਮਾਲ ਕਰੋ। ਫਿਰ ਪੇਂਟ ਦੀ ਮਦਦ ਨਾਲ ਮੋਰ ਦੀ ਅੱਖਾਂ ਬਣਾਓ। ਇਸ ਤੋਂ ਬਾਅਦ ਇਸ ਦੇ ਪਿਛਲੇ ਹਿਸੇ ਉਤੇ ਖੰਭ ਲਗਾਉਣ ਲਈ ਗੂੰਦ ਲਗਾ ਕੇ ਇਸ ਨੂੰ ਚਿਪਕਾ ਦਿਓ ਅਤੇ ਫਿਰ ਨੀਲੀ ਮਿੱਟੀ ਦੇ ਨਾਲ ਪੌਟ ਨੂੰ ਪੂਰਾ ਕਵਰ ਕਰੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement