ਸਾਹਿਤਕਾਰ ਅਧਿਆਪਕ ਆਪਣੇ ਸਕੂਲ ਵਿਚੋਂ ਬਾਲ ਸਾਹਿਤਕਾਰ ਨਿਖਾਰਨ ਦੇ ਸਫ਼ਲ ਉਪਰਾਲੇ ਕਰਨ-ਸਿੱਖਿਆ ਸਕੱਤਰ
Published : May 7, 2019, 6:22 pm IST
Updated : May 7, 2019, 6:22 pm IST
SHARE ARTICLE
PSEB Mohali meeting with teachers
PSEB Mohali meeting with teachers

ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਸਾਹਿਤਕਾਰ ਅਧਿਆਪਕਾਂ ਨਾਲ ਮਿਲਣੀ ਕਰਕੇ ਮਿਆਰੀ ਸਾਹਿਤ ਰਚਨ ਤੇ ਪੜ੍ਹਣ ਲਈ ਉਤਸ਼ਾਹਿਤ ਕੀਤਾ ਹੈ।

ਐਸਏਐਸ ਨਗਰ: ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਸਾਹਿਤਕਾਰ ਅਧਿਆਪਕਾਂ ਨਾਲ ਮਿਲਣੀ ਕਰਕੇ ਮਿਆਰੀ ਸਾਹਿਤ ਰਚਨ ਤੇ ਪੜ੍ਹਣ ਲਈ ਉਤਸ਼ਾਹਿਤ ਕੀਤਾ ਹੈ। ਮੀਟਿੰਗ ਵਿਚ ਹਾਜਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾ ਰਹੇ ਅਧਿਆਪਕ ਸਾਹਿਤਕ ਲੇਖਣੀ ਪੱਖੋਂ ਮਜਬੂਤ ਹਨ। ਜਿੰਨੇ ਅਧਿਆਪਕ ਇਸ ਸਮੇਂ ਮੀਟਿੰਗ ਵਿਚ ਬੈਠੇ ਹਨ ਇਸ ਤੋਂ ਕਈ ਗੁਣਾ ਜ਼ਿਆਦਾ ਸਕੂਲਾਂ ਵਿਚ ਹਨ ਜਿਨ੍ਹਾਂ ਨਾਲ ਸਿੱਖਿਆ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਅਜਿਹੀਆਂ ਹੀ ਮੀਟਿੰਗਾਂ ਕਰਨੀਆਂ ਹਨ।

Writer teachers must try to successfully groom ten writer studentsWriter teachers must try to successfully groom ten writer students

ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਈ ਪੋਰਟਲ 'ਤੇ ਸਾਹਿਤਕ ਰੁਚੀ ਨਾਲ ਸਬੰਧਤ ਲਿੰਕ ਦਿੱਤਾ ਜਾਵੇਗਾ ਜਿਸ ਨਾਲ ਸਾਹਿਤਕਾਰ ਅਧਿਆਪਕ ਆਪਣੀ ਲਿਖਤਾਂ ਅਨੁਸਾਰ ਇੰਦਰਾਜ ਕਰ ਸਕਣਗੇ। ਸਾਹਿਤਕ ਮਿਲਣੀ ਵਿਚ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਅਧਿਆਪਕ ਲੇਖਕਾਂ ਨੂੰ ਕਲਮ ਰਾਹੀਂ ਬੱਚਿਆਂ ਦੇ ਦਾਖ਼ਲੇ ਵਧਾਉਣ, ਸਮਾਰਟ ਸਕੂਲਾਂ ਬਾਰੇ ਵਿਸ਼ੇਸ਼ ਪਰਚੇ ਲਿਖਣ, ਮਾਂ ਬੋਲੀ ਦੀ ਸੇਵਾ ਕਰਨ ਬਾਰੇ ਉਤਸ਼ਾਹਿਤ ਕੀਤਾ। ਉਹਨਾਂ ਸਾਹਿਤ ਰਾਹੀਂ ਵਿਦਿਆਰਥੀਆਂ ਨੂੰ ਸ਼ੁੱਧ ਲਿਖਣ, ਸ਼ੁੱਧ ਬੋਲਣ ਅਤੇ ਸ਼ੁੱਧ ਸੋਚਣ ਬਾਰੇ ਪ੍ਰੇਰਿਤ ਕਰਨ ਲਈ ਕਿਹਾ।

PSEB Mohali meeting with teachersPSEB Mohali meeting with teachers

ਸਿਹਤਮੰਦ ਤੇ ਉਸਾਰੂ ਸਮਾਜ ਸਿਰਜਣ ਬਾਰੇ, ਬੱਚਿਆਂ ਨੂੰ ਲਿਖਣ ਲਈ ਬਾਲ ਸਭਾ ਤੇ ਸਵੇਰ ਦੀ ਸਭਾ ਵਿਚ ਪ੍ਰੇਰਿਤ ਕਰਨ ਬਾਰੇ, ਸੁੰਦਰ ਲਿਖਾਈ ਤੇ ਕੰਮ ਕਰਨ, ਬੋਰਡ ਮੁਕਾਬਲਿਆਂ ਵਿਚ ਵਧੀਆ ਉਪਰਾਲਿਆਂ ਬਾਰੇ, ਪਾਠ ਨੂੰ ਨਾਟਕੀ ਤਰੀਕੇ ਨਾਲ ਪੜ੍ਹਾ ਕੇ ਰੌਚਿਕ ਬਣਾਉਣ, ਆਪਣੇ ਨੇੜੇ ਦੇ ਸਕੂਲਾਂ ਲਈ ਮੈਗਜ਼ੀਨ ਤੇ ਰਸਾਲੇ ਦੀ ਤਿਆਰੀ ਵਿਚ ਸਹਾਇਤਾ ਕਰਨ, ਕੰਧ-ਪੱਤ੍ਰਿਕਾ ਨੂੰ ਸਕੂਲਾਂ ਵਿਚ ਅਮਲੀ ਜਾਮਾ ਪਹਿਨਾਉਣ, ਲੇਖਣੀ ਦੇ ਨਾਲ ਸਿੱਖਿਆ ਜਗਤ ਬਾਰੇ ਲਿਖਣਾ ਆਦਿ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ।

PSEB MohaliPSEB Mohali

ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਸਾਹਿਤਕਾਰ ਅਧਿਆਪਕਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਜ਼ਿਲ੍ਹੇ ਦੇ ਨੋਡਲ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਡੀ.ਪੀ.ਆਈ. ਐਲੀਮੈਂਟਰੀ ਸਿੱਖਿਆ ਪੰਜਾਬ ਇੰਦਰਜੀਤ ਸਿੰਘ ਨੇ ਪੰਜਾਬੀਅਤ ਲਈ ਨਰੋਏ ਸਾਹਿਤ, ਨਰੋਈ ਸੋਚ ਤੇ ਨੈਤਿਕ ਕਦਰਾਂ ਕੀਮਤਾਂ ਵਿਕਸਿਤ ਕਰਨ ਹਿੱਤ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ। ਮੀਟਿੰਗ ਦੌਰਾਨ ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਕੀਤਾ ਗਿਆ ਇਹ ਇਕ ਇਤਿਹਾਸਿਕ ਉਪਰਾਲਾ ਹੈ ਜਿਸ ਵਿਚ ਪੰਜਾਬ ਦੇ ਨਾਮਵਰ ਅਧਿਆਪਕ ਸਾਹਿਤਕਾਰਾਂ ਨੇ ਆਪਣੇ ਵਿਚਾਰ ਇਕ ਮੰਚ ਤੋਂ ਸਾਂਝੇਂ ਕੀਤੇ ਹਨ| ਇਸ ਨਾਲ ਭਵਿੱਖ ਵਿਚ ਸਿੱਖਿਆ ਦੇ ਖੇਤਰ ਲਈ ਨਵੇਂ ਦਿਸਹੱਦੇ ਕਾਇਮ ਹੋਣਗੇ।

PSEB Mohali meeting with teachersPSEB Mohali meeting with teachers

ਸਾਹਿਤਕਾਰ ਅਮਰਜੀਤ ਕਾਉਂਕੇ ਤੇ ਬਲਜਿੰਦਰ ਮਾਨ ਨੇ ਬਾਲ ਮੈਗਜ਼ੀਨਾਂ ਵੱਲ ਜਿਆਦਾ ਧਿਆਨ ਦੇਣ ਲਈ ਅਪੀਲ ਕੀਤੀ। ਸਾਹਿਤਕਾਰ ਮਦਨ ਵੀਰਾ ਨੇ ਅਧਿਆਪਕ ਦੇ ਸਾਹਿਤਕਾਰ ਵੱਜੋਂ ਸਮਾਜ ਵਿਚ ਵਿਚਰਣ ਨੂੰ ਮਹੱਤਵ ਦਿੰਦਿਆਂ ਕਿਹਾ ਕਿ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਾਹਿਤ ਦੀਆਂ ਪ੍ਰਾਪਤੀਆਂ ਸਬੰਧੀ ਵਿਸ਼ੇਸ਼ ਤਵੱਜੋਂ ਦਿੱਤੀ ਜਾਣੀ ਬਣਦੀ ਹੈ ਤਾਂ ਜੋ ਭਵਿੱਖ ਵਿਚ ਅਧਿਆਪਕ ਉਤਸ਼ਾਹਿਤ ਹੋ ਕੇ ਹੋਰ ਵੀ ਮਿਆਰੀ ਬਾਲ ਸਾਹਿਤ ਸਿਰਜ ਸਕਣ।

ਸੁਖਵਿੰਦਰ ਕੌਰ ਸਿੱਧੂ ਬਾਲ ਸਾਹਿਤਕਾਰ ਨੇ ਕਿਹਾ ਕਿ ਇਹ ਉਪਰਾਲਾ ਅਧਿਆਪਕਾਂ ਦੇ ਸ਼ੌਂਕ ਨੂੰ ਜਿੰਮੇਵਾਰੀ ਵੱਲ ਲੈ ਕੇ ਜਾਣ ਲਈ ਹੈ ਜੋ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਲਈ ਫ਼ਾਇਦੇਮੰਦ ਹੋਵੇਗਾ। ਕਰਮਜੀਤ ਗਰੇਵਾਲ ਨੇ 'ਹਰ ਮੋੜ ਤੇ ਸਲੀਬਾਂ' ਨੂੰ ਤਰੱਨੂੰਮ ਵਿਚ ਗਾ ਕੇ ਮੀਟਿੰਗ ਦੇ ਮਹੌਲ ਨੂੰ ਵਧੀਆ ਬਣਾਇਆ। ਇਸ ਮੀਟਿੰਗ ਦੌਰਾਨ ਅਧਿਆਪਕ ਸਾਹਿਤਕਾਰਾਂ ਨੇ ਆਪਣੀਆਂ ਲਿਖੀਆਂ ਪੁਸਤਕਾਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੂੰ ਭੇਂਟ ਕੀਤੀਆਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement