ਪਿੰਡ ਬੂਰਵਾਲਾ ਵਿਖੇ ਵਿਅਕਤੀ ਵੱਲੋਂ ਕਹੀ ਨਾਲ ਵਾਰ ਕਰਕੇ ਮਾਂ-ਭੈਣ ਦਾ ਕੀਤਾ ਕਤਲ
Published : Jun 7, 2018, 6:10 pm IST
Updated : Jun 7, 2018, 6:10 pm IST
SHARE ARTICLE
Man killed his Mother and Sister
Man killed his Mother and Sister

ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਜਲਾਲਾਬਾਦ, 07 ਜੂਨ (ਕੁਲਦੀਪ ਸਿੰਘ ਬਰਾੜ੍ਹ) -ਬੀਤੇਂ ਕੱਲ ਦੀ ਦੁਪਹਿਰ 12 ਵਜੇ ਦੇ ਕਰੀਬ ਨਜ਼ਦੀਕ ਪਿੰਡ ਬੂਰ ਵਾਲਾ ਵਿਖੇ ਇੱਕ ਵਿਅਕਤੀ ਵੱਲੋਂ ਕਹੀ ਨਾਲ ਵਾਰ ਕਰਕੇ ਆਪਣੀ ਮਾਂ-ਭੈਣ ਦਾ ਕਤਲ ਕਰਨ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੂਰ ਵਾਲਾ ਦਾ ਨਿਵਾਸੀ ਮਨਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਉਸਦੀ ਭੈਣ ਸੀਮਾ ਰਾਣੀ ਘਰ ਵਿੱਚ ਕੰਮ ਕਰਕੇ ਮਿਲਦੇ ਪੈਸਿਆਂ ਦੇ ਨਾਲ ਬੜੀ ਹੀ ਮੁਸ਼ਕਿਲ ਦੇ ਨਾਲ ਪਾਲਣ-ਪੋਸ਼ਣ ਕਰਦੀ ਆ ਰਹੀ ਹੈ। ਮਨਜੀਤ ਸਿੰਘ ਆਪਣੀ ਭੈਣ ਸੀਮਾ ਰਾਣੀ ਕੋਲੋਂ ਅਕਸਰ ਹੀ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ।

Murder Murder ਜੇਕਰ ਸੀਮਾ ਰਾਣੀ ਪੈਸੇ ਨਹੀਂ ਦਿੰਦੀ ਸੀ ਤਾਂ ਉਹ ਉਸ ਨਾਲ ਝਗੜਾ ਕਰਦਾ ਰਹਿੰਦਾ ਸੀ। ਬੀਤੇਂ ਕੱਲ ਵੀ ਉਸਨੇ ਆਪਣੀ ਭੈਣ ਕੋਲੋਂ ਪੈਸੇ ਮੰਗੇ ਤਾਂ ਉਸਨੇ ਨਾ ਦਿੱਤੇ, ਜਿਸ ਤੋਂ ਬਾਅਦ ਉਸਨੇ ਦੁਪਹਿਰ 12 ਵਜੇ ਦੇ ਕਰੀਬ ਪਹਿਲਾਂ ਘਰ ਵਿੱਚ ਮੌਜੂਦ ਆਪਣੀ ਭੈਣ 'ਤੇ ਕਹੀ ਨਾਲ ਵਾਰ ਕਰਦੇ ਹੋਏ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਘਰ ਦੇ ਕਮਰੇ ਅੰਦਰ ਮੌਜੂਦ ਆਪਣੀ ਮਾਂ 'ਤੇ ਵੀ ਕਹੀ ਨਾਲ ਵਾਰ ਕਰਦੇ ਹੋਏ ਉਸਦਾ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਆਪਣੇ ਘਰ ਦੇ ਦਰਵਾਜ਼ੇ ਬੰਦ ਕਰਕੇ ਘਰ ਤੋਂ ਭੱਜ ਗਿਆ।

MurderMurderਜਦੋਂ ਰਾਤ ਨੂੰ ਕਰੀਬ 9 ਵਜੇ ਉਸਦਾ ਵੱਡਾ ਭਰਾ ਹਰਜੀਤ ਸਿੰਘ ਜੋ ਕਿ ਜਲਾਲਾਬਾਦ ਸ਼ਹਿਰ ਵਿਖੇ ਕਿਸੇ ਦੁਕਾਨ 'ਤੇ ਕੰਮ ਕਰਦਾ ਹੈ। ਆਪਣੀ ਡਿਊਟੀ ਖਤਮ ਕਰਕੇ ਘਰ ਵਾਪਿਸ ਪੁੱਜਿਆ ਤਾਂ ਉਸਨੇ ਘਰ ਦਾ ਦਰਵਾਜ਼ਾ ਖੋਲਿਆ ਤਾਂ ਦੇਖਿਆ ਕਿ ਅੰਦਰ ਉਸਦੀ ਮਾਂ-ਭੈਣ ਦੋਵੇਂ ਖੂਨ ਨਾਲ ਲੱਥਪੱਥ ਪਈਆਂ ਹਨ ਅਤੇ ਉਨਾਂ ਦੋਵਾਂ ਦੇ ਸਰੀਰ ਦੇ ਕਈ ਅੰਗ ਕੱਟੇ ਪਏ ਹਨ। ਹਰਜੀਤ ਸਿੰਘ ਨੇ ਇਸ ਘਟਨਾ ਸਬੰਧੀ ਸੂਚਨਾ ਪਿੰਡ ਦੇ ਪਤਵੰਤਿਆਂ ਨੂੰ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਦਿੱਤੀ।

MurderMurderਜਿਸ ਤੋਂ ਬਾਅਦ ਐਸ.ਪੀ.ਡੀ ਫਾਜ਼ਿਲਕਾ ਮੁਖਤਿਆਰ ਸਿੰਘ, ਡੀ.ਐਸ.ਪੀ ਜਲਾਲਾਬਾਦ ਅਮਰਜੀਤ ਸਿੰਘ, ਐਸ.ਐਚ.ਓ ਥਾਣਾ ਅਮੀਰ ਖਾਸ ਇਕਬਾਲ ਖਾਨ, ਐਸ.ਐਚ.ਓ ਥਾਣਾ ਸਿਟੀ ਜਲਾਲਾਬਾਦ ਲਵਮੀਤ ਸਿੰਘ,  ਥਾਣਾ ਸਦਰ ਐਸ.ਐਚ.ਓ ਸਦਰ ਭੋਲਾ ਸਿੰਘ ਵੱਡੀ ਗਿਣਤੀ ਪੁਲਿਸ ਕਰਮਚਾਰੀਆਂ ਨਾਲ ਮੌਕੇ 'ਤੇ ਪੁੱਜੇ ਅਤੇ ਸਾਰੀ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਮੁੱਕਦਮਾ ਦਰਜ ਕਰਕੇ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਊਧਰ ਦੂਸਰੇ ਪਾਸੇ ਪੁਲਿਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਟਮ ਲਈ ਫਾਜ਼ਿਲਕਾ ਵਿਖੇ ਭੇਜ ਦਿੱਤਾ ਗਿਆ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement