
ਦੋ ਟਿੱਪਰਾਂ ਸਮੇਤ ਪੰਜ ਗੱਡੀਆਂ ਸੜ ਕੇ ਸੁਆਹ
ਅਨੰਦਪੁਰ: ਸ਼੍ਰੀ ਅਨੰਦਪੁਰ ਸਾਹਿਬ ਵਿਚ ਭਿਆਨਕ ਅੱਗ ਲੱਗਣ ਕਾਰਨ ਲਗਭਗ 40 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਇਹ ਹਾਦਸਾ ਸਵੇਰੇ ਤਕਰੀਬਨ 3 ਵੱਜ ਤੇ 10 ਮਿੰਟ ਤੇ ਵਾਪਰਿਆ। ਇਹ ਹਾਦਸਾ ਸ਼੍ਰੀ ਕੇਸਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਸਪਾਰਕਿੰਗ ਦਸਿਆ ਜਾ ਰਿਹਾ ਹੈ। ਸਿਲੰਡਰ ਫੱਟਣ ਦੇ ਧਮਾਕੇ ਕਾਰਨ ਅੱਗ ਲੱਗੀ ਸੀ।
Fire Brigade
ਅੱਗ ਬਝਾਉਣ ਵਾਲੀਆਂ ਗੱਡੀਆਂ ਵੀ ਦੇਰੀ ਨਾਲ ਪਹੁੰਚੀਆਂ ਜਿਸ ਕਾਰਨ ਲਗਭਗ ਡੇਢ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਦੋ ਟਿੱਪਰਾਂ ਸਮੇਤ ਪੰਜ ਗੱਡੀਆਂ ਸੜ ਸੁਆਹ ਹੋ ਗਈਆਂ। ਸਿਲੰਡਰ ਫੱਟਣ ਤੋਂ ਬਾਅਦ ਵਪਾਰੀ ਭੱਜ ਕੇ ਨਿਕਲੇ ਅਤੇ ਅਪਣੀ ਜਾਨ ਬਚਾਉਣ ਵਿਚ ਸਫ਼ਲ ਹੋਏ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਬਹੁਤ ਹੋਇਆ ਹੈ। ਦੁਕਾਨਾਂ ਅੰਦਰਲਾ ਸਾਰਾ ਸਮਾਨ ਸੜ ਚੁੱਕਿਆ ਹੈ।
ਅੱਗ ਬਹੁਤ ਤੇਜ਼ੀ ਨਾਲ ਫੈਲ ਗਈ ਸੀ ਕਿ ਉਸ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਕਰੀਬਨ ਡੇਢ ਘੰਟੇ ਬਾਅਦ ਪਹੁੰਚੀਆਂ ਸਨ। ਉਸ ਸਮੇਂ ਤਕ ਦੁਕਾਨਾਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਸੀ।