ਚਿੱਠੀ-ਪੱਤਰ ਰਾਹੀਂ ਨਹੀਂ ਦਿ੍ਰੜ ਇਰਾਦੇ ਨਾਲ ਨਸ਼ਾ ਤਸਕਰਾਂ ਦੀ ਸਪਲਾਈ ਚੇਨ ਤੋੜੇ ਕੈਪਟਨ : ਬੁੱਧਰਾਮ
Published : Jun 7, 2019, 6:06 pm IST
Updated : Jun 7, 2019, 6:06 pm IST
SHARE ARTICLE
Drugs
Drugs

ਮੋਦੀ ਨੂੰ ਚਿੱਠੀ ਲਿਖ ਮੁੱਖ ਮੰਤਰੀ ਨੇ ਸਵੀਕਾਰੀ ਆਪਣੀ ਢਾਈ ਸਾਲ ਦੀ ਨਾਕਾਮੀ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪਿ੍ਰੰਸੀਪਲ ਬੁੱਧਰਾਮ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਨਸ਼ੇ ਦੀ ਦਲਦਲ 'ਚ ਫਸੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਆਪਣਾ ਸਿਆਸੀ ਇਰਾਦਾ ਦਿ੍ਰੜ ਕਰਨ ਅਤੇ ਨਸ਼ਾ ਮਾਫ਼ੀਆ ਦੀ ਸਪਲਾਈ ਲਾਇਨ ਹੇਠਾਂ ਤੋਂ ਲੈ ਕੇ ਉੱਪਰ ਤਕ ਬਿਨਾਂ ਪੱਖਪਾਤ ਕੁਚਲ ਦੇਣ। 

Principal BudhramPrincipal Budhram

'ਆਪ' ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਪਿ੍ਰੰਸੀਪਲ ਬੁੱਧਰਾਮ ਨੇ ਕਿਹਾ ਕਿ ਨਸ਼ਿਆਂ ਅਤੇ ਨਸ਼ਾ ਤਸਕਰਾਂ ਨੂੰ 4 ਹਫ਼ਤਿਆਂ 'ਚ ਪੰਜਾਬ 'ਚੋਂ ਖ਼ਤਮ ਕਰਨ ਦੇ ਵਾਅਦੇ ਨਾਲ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਢਾਈ ਸਾਲਾਂ ਦੌਰਾਨ ਬਹੁਤ ਹੀ ਕਮਜ਼ੋਰ ਅਤੇ ਨਿਕੰਮੇ ਮੁੱਖ ਮੰਤਰੀ ਸਾਬਤ ਹੋਏ ਹਨ। ਨਸ਼ਿਆਂ ਦਾ ਪ੍ਰਕੋਪ ਪਿਛਲੀ ਬਾਦਲ ਸਰਕਾਰ ਵਾਂਗ ਜਿਓ ਦਾ ਤਿਉਂ ਹੈ। ਸਿਆਸੀ ਸਰਪ੍ਰਸਤੀ ਥੱਲੇ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਨਸ਼ਿਆਂ ਖ਼ਾਸ ਕਰਕੇ ਚਿੱਟੇ ਅਤੇ ਸਮੈਕ ਦੀ ਧੜੱਲੇ ਨਾਲ 'ਹੋਮ ਡਿਲਿਵਰੀ' ਹੋ ਰਹੀ ਹੈ। ਸਿਆਸੀ ਦਬਾਅ ਅਤੇ ਉੱਚ ਪਧਰੀ ਮਿਲੀਭੁਗਤ ਕਾਰਨ ਪੁਲਿਸ ਪ੍ਰਸ਼ਾਸਨ ਅਤੇ ਸਰਕਾਰੀ ਖ਼ੁਫ਼ੀਆ ਤੰਤਰ ਮੂਕ ਦਰਸ਼ਕ ਬਣ ਡਰਾਮਾ ਦੇਖ ਰਿਹਾ ਹੈ। 

DrugsDrugs

ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਦੀ ਸਮੱਸਿਆ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਪਿ੍ਰੰਸੀਪਲ ਬੁੱਧਰਾਮ ਨੇ ਕਿਹਾ ਕਿ ਇਸ ਪੱਤਰ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੇ ਇਕਬਾਲ ਕੀਤਾ ਹੈ ਕਿ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਗੰਭੀਰ ਹੈ, ਪਰ ਸਵਾਲ ਇਹ ਹੈ ਕਿ ਇਸ ਗੰਭੀਰ ਸੰਕਟ ਨਾਲ ਨਿਪਟਣ ਲਈ ਪਿਛਲੇ ਢਾਈ ਸਾਲਾਂ 'ਚ ਕੈਪਟਨ ਸਰਕਾਰ ਨੇ ਖ਼ੁਦ ਕਿਹੜੇ ਕਦਮ ਉਠਾਏ ਹਨ? ਨਸ਼ਾ ਤਸਕਰਾਂ ਦੀ ਸਪਲਾਈ ਲਾਈਨ ਤੋੜਨ 'ਚ ਕੈਪਟਨ ਸਰਕਾਰ ਕਿਉਂ ਬੁਰੀ ਤਰਾਂ ਫ਼ੇਲ ਹੋਈ ਹੈ? ਇਸ ਦਾ ਇਕਲੌਤਾ ਕਾਰਨ ਕੈਪਟਨ ਅਮਰਿੰਦਰ ਸਿੰਘ ਦਾ ਕਮਜ਼ੋਰ ਸਿਆਸੀ ਇਰਾਦਾ ਅਤੇ ਇਸ ਕਾਲੇ ਕਾਰੋਬਾਰ 'ਚ ਸਿਆਸੀ ਅਤੇ ਪੁਲਸ ਤੰਤਰ ਦੀ ਹਿੱਸੇਦਾਰੀ ਹੋਣਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement