Fitness ਦੇ ਮਾਮਲੇ ’ਚ ਨੌਜਵਾਨਾਂ ਨੂੰ ਵੀ ਪਿੱਛੇ ਛੱਡ ਰਿਹਾ 98 ਸਾਲਾ ਬਜ਼ੁਰਗ, ਜਾਣੋ ਸਿਹਤ ਦਾ ਰਾਜ਼
Published : Jun 7, 2021, 1:57 pm IST
Updated : Jun 7, 2021, 1:57 pm IST
SHARE ARTICLE
Jagtar Singh
Jagtar Singh

ਨੌਜਵਾਨ ਸਰੀਰ ਨੂੰ ਫਿੱਟ ਰੱਖਣ ਲਈ ਇੰਨੇ ਉਤਾਵਲੇ ਹੁੰਦੇ ਹਨ ਕਿ ਉਹ ਜਿੰਮ ’ਤੇ ਹਜ਼ਾਰਾਂ ਰੁਪਏ ਖਰਚ ਕਰ ਦਿੰਦੇ ਹਨ ਅਤੇ ਮਹਿੰਗੇ ਪ੍ਰੋਟੀਨ ਦਾ ਸੇਵਨ ਕਰਦੇ ਹਨ

ਫਿਰੋਜ਼ਪੁਰ: ਸਰੀਰ ਨੂੰ ਤੰਦਰੁਸਤ ਰੱਖਣ ਲਈ ਲੋਕ ਵੱਖ-ਵੱਖ ਤਰੀਕੇ ਅਪਣਾਉਂਦੇ ਹਨ। ਨੌਜਵਾਨ ਸਰੀਰ ਨੂੰ ਫਿੱਟ ਰੱਖਣ ਲਈ ਇੰਨੇ ਉਤਾਵਲੇ ਹੁੰਦੇ ਹਨ ਕਿ ਉਹ ਜਿੰਮ ’ਤੇ ਹਜ਼ਾਰਾਂ ਰੁਪਏ ਖਰਚ ਕਰ ਦਿੰਦੇ ਹਨ ਅਤੇ ਮਹਿੰਗੇ ਪ੍ਰੋਟੀਨ ਦਾ ਸੇਵਨ ਕਰਦੇ ਹਨ ਜੋ ਕਿ ਸਿਹਤ ਲਈ ਹਾਨੀਕਾਰਨ ਹੁੰਦਾ ਹੈ। ਇਸ ਦੌਰਾਨ ਫਿਰੋਜ਼ਪੁਰ ਦੇ ਰਹਿਣ ਵਾਲੇ 98 ਸਾਲਾ ਬਜ਼ੁਰਗ ਨੇ ਮਿਸਾਲ ਪੈਦਾ ਕੀਤੀ ਹੈ। ਇਹ ਬਜ਼ੁਰਗ ਫਿਟਨੈੱਸ (Fitness) ਦੇ ਮਾਮਲੇ ਵਿਚ ਨੌਜਵਾਨਾਂ ਨੂੰ ਵੀ ਪਿੱਛੇ ਛੱਡ ਰਿਹਾ ਹੈ।

Jagtar SinghJagtar Singh

ਇਹ ਵੀ ਪੜ੍ਹੋ: ਦਿੱਲੀ ਵਿਚ ਟੀਕਾਕਰਨ ਦਾ ਵੱਡਾ ਅਭਿਆਨ, ''ਜਿਥੇ ਵੋਟ ਉਥੇ ਟੀਕਾਕਰਨ''

ਇਸ ਉਮਰ ਵਿਚ ਵੀ ਇਹ ਬਜ਼ੁਰਗ ਦੌੜ ਲਗਾ ਕੇ ਲੋਕਾਂ ਲਈ ਪ੍ਰੇਰਣਾ ਬਣ ਰਿਹਾ ਹੈ। ਜਗਤਾਰ ਸਿੰਘ (Jagtar Singh) ਪੇਸ਼ੇ ਵਜੋਂ ਕਿਸਾਨ ਹਨ, ਉਹਨਾਂ ਦਾ ਮੰਨਣਾ ਹੈ ਕਿ ਜੇ ਤੁਸੀਂ ਹਰ ਰੋਜ਼ ਕਸਰਤ (Exercise) ਕਰਦੇ ਹੋ ਤਾਂ ਤੁਸੀਂ ਤੰਦਰੁਸਤ ਰਹੋਗੇ। 98 ਸਾਲਾ ਬਜ਼ੁਰਗ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਿਛਲੇ 50 ਸਾਲ ਤੋਂ ਕੋਈ ਦਵਾਈ ਲੈਣ ਦੀ ਲੋੜ ਨਹੀਂ ਪਈ ਕਿਉਂਕਿ ਉਹ ਲਗਾਤਾਰ ਕਸਰਤ ਕਰਦੇ ਹਨ। ਉਹਨਾਂ ਨੇ  ਰਾਸ਼ਟਰੀ ਪੱਧਰ 'ਤੇ ਵੈਟਰਨ ਅਥਲੈਟਿਕਸ ਪ੍ਰਤੀਯੋਗਤਾਵਾਂ (Veteran athletics competitions)  ਵਿਚ 6 ਗੋਲਡ ਮੈਡਲ ਜਿੱਤੇ ਹਨ।  ਹੁਣ ਉਹ ਆਪਣਾ 100 ਵਾਂ ਜਨਮਦਿਨ ਦੌੜ ਲਗਾ ਕੇ ਮਨਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਸ਼ਾਹੀ ਪਰਿਵਾਰ ’ਚ ਖੁਸ਼ਖਬਰੀ: ਦੂਜੀ ਵਾਰ ਪਿਤਾ ਬਣੇ ਪ੍ਰਿੰਸ ਹੈਰਿਸ, ਮੇਘਨ ਨੇ ਧੀ ਨੂੰ ਦਿੱਤਾ ਜਨਮ

ਜਗਤਾਰ ਸਿੰਘ ਦਾ ਜਨਮ 26 ਫਰਵਰੀ 1923 ਨੂੰ ਲਾਹੌਰ (Lahore) ਵਿਖੇ ਹੋਇਆ ਸੀ। ਭਾਰਤ-ਪਾਕਿਸਤਾਨ ਦੀ ਵੰਡ (India Pakistan partition) ਤੋਂ ਬਾਅਦ ਉਹ ਫਿਰੋਜ਼ਪੁਰ ਆ ਕੇ ਵਸ ਗਏ। 1979 ਵਿਚ ਉਹਨਾਂ ਨੇ ਖੇਤੀ ਦਾ ਕੰਮ ਛੱਡ ਕੇ ਕਸਰਤ ਕਰਨ ਬਾਰੇ ਸੋਚਿਆ ਅਤੇ ਖੇਤਾਂ ਵਿਚ ਹੀ ਦੌੜ ਲਗਾਉਣੀ ਸ਼ੁਰੂ ਕਰ ਦਿੱਤੀ। ਉਹਨਾਂ ਦਾ ਮੰਨਣਾ ਹੈ ਕਿ ਕਸਰਤ ਲੰਬੀ ਉਮਰ ਅਤੇ ਤੰਦਰੁਸਤ ਸਰੀਰ ਦਾ ਸਭ ਤੋਂ ਵੱਡਾ ਸਾਧਨ ਹੈ। 98 ਸਾਲ ਦੀ ਉਮਰ ਪਾਰ ਕਰ ਚੁੱਕੇ ਜਗਤਾਰ ਸਿੰਘ ਦਾ ਮੰਨਣਾ ਹੈ ਕਿ ਉਹਨਾਂ ਦਾ 100ਵਾਂ ਜਨਮ ਦਿਨ (100th Birthday) ਆਉਣ ਲਈ ਦੋ ਸਾਲ ਪਏ ਹਨ।

Jagtar SinghJagtar Singh

ਇਹ ਵੀ ਪੜ੍ਹੋ:  ਸੌਦਾ ਸਾਧ ਨੂੰ ਮਿਲਣ ਹਸਪਤਾਲ ਪਹੁੰਚੀ ਹਨੀਪ੍ਰੀਤ, ਮੁਲਾਕਾਤ ਲਈ ਬਣਵਾਇਆ Attendant Card

ਇਹਨਾਂ ਦੋ ਸਾਲਾਂ ਵਿਚ ਉਹ ਅਪਣੇ ਆਪ ਨੂੰ ਫਿਟ ਰੱਖਣ ਲਈ ਦੌੜ ਲਗਾਉਣਗੇ। 2010 ਤੋਂ ਬਾਅਦ ਉਹਨਾਂ ਨੇ ਵੈਟਰਨ ਅਥਲੈਟਿਕਸ ਮੁਕਾਬਲਿਆਂ ਵਿਚ 6 ਸੋਨ ਤਗਮੇ (Gold Medal) ਜਿੱਤੇ ਹਨ। ਇਹ ਸਾਰੇ ਮੈਡਲ 90 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਜਿੱਤੇ ਗਏ ਹਨ। ਜਗਤਾਰ ਸਿੰਘ ਨੇ ਕਿਹਾ ਕਿ ਕੋਰੋਨਾ ਕਾਲ (Corona Period) ਦੌਰਾਨ ਸਰੀਰਕ ਕਸਰਤ ਦੀ ਮਹੱਤਤਾ ਵਧੀ ਹੈ। ਇਸ ਲਈ ਹਰੇਕ ਨੂੰ ਸਮਾਂ ਕੱਢ ਕੇ ਕਸਰਤ ਕਰਨੀ ਚਾਹੀਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement