
ਅਕਾਲੀ ਦਲ ਵੱਲੋਂ ਅਪਣੇ ਕੀਤੇ ਕੰਮਾਂ ਦੀ ਸਰਾਹਨਾ ਕੀਤੇ ਜਾਣਾ, ਇਹ ਕੋਈ ਨਵੀਂ ਗੱਲ ਨਹੀਂ ਹੈ
ਬਠਿੰਡਾ, ਅਕਾਲੀ ਦਲ ਵੱਲੋਂ ਅਪਣੇ ਕੀਤੇ ਕੰਮਾਂ ਦੀ ਸਰਾਹਨਾ ਕੀਤੇ ਜਾਣਾ, ਇਹ ਕੋਈ ਨਵੀਂ ਗੱਲ ਨਹੀਂ ਹੈ। ਕੋਈ ਵੀ ਕੰਮ ਅਕਾਲੀ ਸਰਕਾਰ ਦਾ ਕੀਤਾ ਦੇਖਿਆ ਜਾਵੇ ਤਾਂ ਕੰਮ ਘੱਟ ਪਰ ਵਾਹ ਵਾਹ ਜ਼ਿਆਦਾ। ਅਜਿਹੇ ਹੀ ਇਕ ਮਾਮਲੇ 'ਤੇ ਬੋਲਦਿਆਂ ਜੈਜੀਤ ਜੌਹਲ ਨੇ ਅਕਾਲੀ ਦਲ ਵੱਲੋਂ ਕੀਤੇ ਕੰਮ ਦੀ ਵਧਾ ਚੜ੍ਹਾ ਕੇ ਕੀਤੀ ਸਰਾਹਨਾ 'ਤੇ ਟਿੱਪਣੀ ਕੀਤੀ ਹੈ। ਅਕਾਲੀ ਦਲ ਦੀ ਸਰਕਾਰ ਸਮੇਂ ਬਣਾਈਆਂ ਗਈਆਂ ਸੜਕਾਂ ਦੀ ਮਜ਼ਬੂਤੀ 'ਤੇ ਦਾਅਵਾ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਸੀ ਕੇ "ਇਨ੍ਹਾਂ ਸੜਕਾਂ 'ਤੇ ਚਾਹੇ ਬੰਬ ਫਟ ਜਾਣ ਪਰ ਸੜਕ ਟੱਸ ਤੋਂ ਮੱਸ ਨਹੀਂ ਹੋਵੇਗੀ ਭਾਵ ਬਿਲਕੁਲ ਵੀ ਨਹੀਂ ਟੁੱਟੇਗੀ
Bathinda - Amritsar Highway road broken badlyਪਰ ਇਸ ਸੜਕ ਦੀ ਮੌਜੂਦਾ ਹਾਲਾਤ ਦੇਖ ਕੇ ਲੱਗਦਾ ਕੇ ਓਥੇ ਬੰਬ ਨਹੀਂ ਤੋਪਾਂ ਚੱਲੀਆਂ ਨੇ। ਅਕਾਲੀ ਦਲ ਵਲੋ ਪਿਛਲੇ ਦਸ ਸਾਲਾ ਚ’ ਕੀਤੀ ਲੁੱਟ ਦਾ ਕੱਚਾ ਚਿੱਠਾ ਮਾਨਸੂਨ ਦੀ ਪਹਿਲੀ ਬਰਸਾਤ ਨੇ ਖੋਲ੍ਹ ਕੇ ਰੱਖ ਦਿੱਤਾ ਹੈ। ਬਠਿੰਡਾ - ਅੰਮ੍ਰਿਤਸਰ ਹਾਈਵੇ 'ਤੇ ਦਿਨ ਵੀਰਵਾਰ ਨੂੰ ਬਠਿੰਡਾ ਦੀਆ ਝੀਲਾਂ ਨੇੜੇ ਇਕ ਕਾਰ ਸੜਕ ਤੇ ਪਏ ਟੋਇਆਂ ਦੇ ਵਿਚ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋ ਗਈ| ਸੁਖਬੀਰ ਬਾਦਲ ਅਪਣੀ ਸਰਕਾਰ ਦੌਰਾਨ ਇਹਨਾਂ ਟੋਲ ਦੀਆ ਸੜਕਾਂ ਦਾ ਦਾਅਵਾ ਕਰਦੇ ਸਨ
Bathinda - Amritsar Highway road broken badlyਕੇ ਇਹ ਸੜਕਾਂ ਬੰਬ ਸੁੱਟਣ ਨਾਲ ਵੀ ਨਹੀਂ ਟੁੱਟਣ ਗਈਆਂ, ਪਰ ਜਿਸ ਜਗ੍ਹਾ 'ਤੇ ਇਹ ਦੁਰਘਟਨਾ ਹੋਈ ਓਥੇ ਤਾਂ ਕੋਈ ਬੰਬ ਡਿਗਿਆ ਵੀ ਨਹੀਂ ਜਾਪਦਾ| ਦੱਸ ਦਈਏ ਕੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਕੀਤਾ| ਜਿਕਰਯੋਗ ਹੈ ਕੇ ਪਿਛਲੇ ਮਹੀਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਸੜਕ ਦਾ ਉਦਘਾਟਨ ਕਰਨ ਆਉਣਾ ਸੀ ਤੇ ਉਨ੍ਹਾਂ ਨਾਲ ਅਕਾਲੀ ਦਲ ਵਲੋਂ ਰੱਖੀ ਰੈਲੀ ਵਿਚ ਇਸੇ ਹੀ ਰਾਹ ਤੋਂ ਰੈਲੀ ਵਿਚ ਸ਼ਾਮੂਲਿਅਤ ਕਰਨੀ ਸੀ ਪਰ ਉਹ ਨਹੀਂ ਆਏ ਅਤੇ ਅਪਣਾ ਪ੍ਰੋਗਰਾਮ ਰੱਦ ਕਰ ਦਿਤਾ, ਪਰ ਸੁਖਬੀਰ ਅਤੇ ਹਰਸਿਮਰਤ ਬਾਦਲ ਨੇ ਇਸ ਦਿਨ ਰੈਲੀ ਵਿਚ ਬੰਬਾਂ ਵਾਲੀ ਸੜਕ ਦੀ ਝੂਠੀ ਵਾਹ ਵਾਹ ਖੱਟੀ|
Bathinda - Amritsar Highway road broken badlyਜੈਜੀਤ ਜੌਹਲ ਨੇ ਸਰਕਾਰ ਤੋਂ ਮੰਗ ਕੀਤੀ ਕੇ ਇਹਨਾਂ ਟੋਲ ਸੜਕਾਂ ਦੀ ਉੱਚ ਪੱਧਰੀ ਜਾਂਚ ਹੋਵੇ। ਜੈਜੀਤ ਜੌਹਲ ਦਾ ਕਹਿਣਾ ਹੈ ਕਿ ਹੁਣ ਤਾਂ ਸੜਕ 'ਤੇ ਬੰਬ ਨਹੀਂ ਚੱਲੇ ਫਿਰ ਇਨ੍ਹਾਂ ਦੀ ਹਾਲਤ ਇੰਨੀ ਬੁਰੀ ਕਿਵੇਂ ਹੋ ਗਈ। ਇਨ੍ਹਾਂ ਟੋਇਆਂ ਵਿਚ ਮੀਂਹ ਦਾ ਪਾਣੀ ਇਕ ਚੰਗੇ ਛੱਪੜ ਵਾਂਗ ਭਰ ਕੇ ਜਮਾਂ ਹੋ ਜਾਂਦਾ ਹੈ ਜਿਸ ਕਾਰਨ ਉਸਦੀ ਡੂੰਘਾਈ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਜੋ ਰਾਹਗੀਰਾਂ ਲਈ ਅਕਸਰ ਹੀ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ।
Bathinda - Amritsar Highway road broken badlyਸੜਕ ਇੰਨੀ ਬੁਰੀ ਤਰ੍ਹਾਂ ਟੁੱਟ ਜਾਣ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਬੰਬ ਰੋਧਕ ਸੜਕ ਬਣਾਉਣ ਲਈ ਕਿੰਨੀ ਕੁ ਵਧੀਆ ਸਮੱਗਰੀ ਵਰਤੀ ਗਈ ਹੋਵੇਗੀ। ਅਕਾਲੀ ਸਰਕਾਰ ਦੇ ਫ਼ੋਕੇ ਦਾਅਵਿਆਂ ਦੀ ਇਹ ਟੁੱਟੀ ਹੋਈ ਸੜਕ ਮੂੰਹ ਬੋਲਦੀ ਤਸਵੀਰ ਹੈ।