
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿਚ ਸੈਰ ਸਪਾਟੇ ਦੇ ਵਿਕਾਸ...........
ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿਚ ਸੈਰ ਸਪਾਟੇ ਦੇ ਵਿਕਾਸ ਲਈ ਹਾਂ-ਪੱਖੀ ਏਜੰਡਾ ਅਪਣਾਉਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਪ੍ਰਾਜੈਕਟਾਂ ਨੂੰ ਵਿਵਹਾਰਿਕਤਾ ਦੇ ਨਾਂ ਥੱਲੇ ਮਿਟਾਉਣ ਦੀ ਥਾਂ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਵਿਚ ਵਾਧਾ ਕਰੇ।
ਇਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦਾ ਬੰਦ ਕੀਤਾ ਗਿਆ ਜਲ ਬੱਸ ਵਾਲਾ ਪ੍ਰਾਜੈਕਟ ਮੇਰਾ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦਾ ਪ੍ਰਾਜੈਕਟ ਸੀ। ਇਹ ਸਿਰਫ 10 ਦਿਨ ਇਸ ਲਈ ਚੱਲਿਆ ਕਿਉਂ ਉਨ੍ਹ੍ਹਾਂ ਨੇ ਇਸ ਨੂੰ ਇਸ ਵਾਸਤੇ ਬੰਦ ਕਰਵਾ ਦਿਤਾ ਸੀ, ਕਿਉਂਕਿ ਇਸ ਨੂੰ ਮੈ ਸ਼ੁਰੂ ਕਰਵਾਇਆ ਸੀ।