
ਪੰਜਾਬ ਦੇ ਜੇਲ੍ਹ ਮੰਤਰੀ ਦੇ ਸਾਲੇ ਦੇ ਬੇਟੇ ਦੀ ਗੋਲੀ ਲੱਗਣ ਨਾਲ ਮੌਤ
ਪੰਜਾਬ ਦੇ ਸਹਿਕਾਰੀ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਲੇ ਦੇ ਬੇਟੇ ਐਰਨ ਬਰਾਡ਼ (13) ਦੀ ਨੈਨੀਤਾਲ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ। ਦੱਸ ਦਈਏ ਕੇ ਗੋਲੀ ਉਸਦੇ ਪਿਤਾ ਦੇ ਰਿਵਾਲਵਰ ਤੋਂ ਹੀ ਲੱਗੀ ਹੈ। ਇਹ ਸਾਫ਼ ਨਹੀਂ ਹੋ ਸਕਿਆ ਕਿ ਐਰਨ ਨੇ ਗੋਲੀ ਅਪਣੇ ਆਪ ਨੂੰ ਮਾਰੀ ਜਾਂ ਫਿਰ ਅਚਾਨਕ ਚੱਲੀ ਹੈ। ਇਸ ਮਾਮਲੇ ਵਿਚ ਪਰਿਵਾਰਕ ਮੈਂਬਰ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹਨ। ਐਰਨ ਦੀ ਲਾਸ਼ ਨੂੰ ਉਸਦੇ ਘਰ ਪਿੰਡ ਅਬੁਲ ਖੁਰਾਨਾ ਲਿਆਂਦਾ ਗਿਆ ਹੈ। ਰੰਧਾਵਾ ਦੇ ਨਜ਼ਦੀਕੀ ਸਾਥੀ ਬਾਬਾ ਚਰਣਦਾਸ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਇਕ ਦਰਦਨਾਕ ਹਾਦਸਾ ਹੈ।
Son of Punjab minister's relative killed by a gunshotਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਲੇ ਰਵਿੰਦਰ ਸਿੰਘ ਬੱਬੀ ਦਾ ਪੁੱਤਰ ਐਰਨ ਬਰਾਡ਼ ਨੈਨੀਤਾਲ ਦੇ ਸ਼ੇਰਵੁਡ ਸਕੂਲ ਵਿਚ ਸੱਤਵੀਂ ਜਮਾਤ ਵਿਚ ਪੜ੍ਹਦਾ ਸੀ। ਸਕੂਲ ਵਿਚ ਗਰਮੀ ਦੀਆਂ ਛੁੱਟੀਆਂ ਖਤਮ ਹੋ ਚੁੱਕੀਆਂ ਸਨ ਅਤੇ ਪਰਿਵਾਰ ਦੇ ਮੈਂਬਰ ਐਰਨ ਨੂੰ ਛੱਡਣ ਲਈ ਨੈਨੀਤਾਲ ਗਏ ਹੋਏ ਸਨ। ਦੱਸ ਦਈਏ ਕੇ ਨੈਨੀਤਾਲ ਦੇ ਨੇੜੇ ਹੀ ਰਵਿੰਦਰ ਬੱਬੀ ਦੀ ਕੋਠੀ ਹੈ ਜਿਸ ਉੱਤੇ ਪਰਿਵਾਰ ਠਹਿਰਿਆ ਹੋਇਆ ਸੀ। ਸ਼ੁੱਕਰਵਾਰ ਨੂੰ ਨੈਨੀਤਾਲ ਵਿਚ ਹੀ ਕੋਠੀ ਵਿਚ ਬੱਬੀ ਨਹਾਉਣ ਲਈ ਬਾਥਰੂਮ ਗਿਆ ਅਤੇ ਅਪਣਾ ਰਿਵਾਲਵਰ ਬਾਹਰ ਬੈਡ ਉੱਤੇ ਹੀ ਰੱਖ ਗਿਆ।
Son of Punjab minister's relative killed by a gunshotਇੰਨੇ ਸਮੇਂ ਵਿਚ ਅਚਾਨਕ ਗੋਲੀ ਚਲਣ ਦੀ ਅਵਾਜ਼ ਆਈ ਤਾਂ ਬੱਬੀ ਬਾਥਰੂਮ ਤੋਂ ਨਿਕਲਿਆ। ਘਟਨਾ ਵਾਲੀ ਜਗ੍ਹਾ ਤੇ ਜਾਕੇ ਦੇਖਿਆ ਕਿ ਐਰਨ ਖੂਨ ਨਾਲ ਲਥਪਥ ਪਿਆ ਹੋਇਆ ਸੀ ਅਤੇ ਉਸਦੀ ਛਾਤੀ ਉੱਤੇ ਗੋਲੀ ਲੱਗੀ ਹੋਈ ਸੀ। ਹਸਪਤਾਲ ਦੇ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ। ਸੁਖਜਿੰਦਰ ਰੰਧਾਵਾ ਨੂੰ ਜਿਵੇਂ ਹੀ ਖਬਰ ਮਿਲੀ, ਉਹ ਵੀ ਚੰਡੀਗੜ ਤੋਂ ਮੁਕਤਸਰ ਸਾਹਿਬ ਲਈ ਨਿਕਲ ਗਏ। ਇਸ ਮਾਮਲੇ ਵਿਚ ਪਰਿਵਾਰ ਦੇ ਮੈਂਬਰ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹਨ, ਪਰ ਸੂਤਰਾਂ ਦੇ ਮੁਤਾਬਕ ਐਰਨ ਕਾਫ਼ੀ ਪਰੇਸ਼ਾਨ ਸੀ।
Nainital Sherwood Collegeਅਸਪਸ਼ਟ ਸਰੋਤ ਗੋਲੀ ਲੱਗਣ ਦੀ ਜਗ੍ਹਾ ਵੱਖ - ਵੱਖ ਦੱਸ ਰਹੇ ਹਨ। ਕੁੱਝ ਸੂਤਰਾਂ ਦੇ ਅਨੁਸਾਰ ਗੋਲੀ ਪੰਜਾਬ ਤੋਂ ਆਉਂਦੇ ਵਕਤ ਬਾਜਪੁਰ ਵਿਚ ਗੱਡੀ ਵਿਚ ਹੀ ਲੱਗੀ ਤਾਂ ਕੁੱਝ ਨੈਨੀਤਾਲ ਦੇ ਕੋਲ ਅਪਣੀ ਕੋਠੀ ਵਿਚ ਹੀ ਵਿਦਿਆਰਥੀ ਨੂੰ ਗੋਲੀ ਲੱਗਣ ਦੀ ਗੱਲ ਕਹਿ ਰਹੇ ਹਨ। ਸੂਤਰਾਂ ਦੇ ਅਨੁਸਾਰ ਐਰਨ ਨੇ ਕਈ ਦਿਨ ਪਹਿਲਾਂ ਵਾਪਸ ਨੈਨੀਤਾਲ ਆ ਜਾਣਾ ਸੀ, ਪਰ ਪਰਿਵਾਰਕ ਮੈਂਬਰਾਂ ਨੇ ਸਕੂਲ ਤੋਂ ਆਗਿਆ ਲੈ ਕੇ ਛੁੱਟੀਆਂ ਵਧਵਾਈਆਂ ਸਨ।
Nainitalਇਸ ਸਬੰਧ ਵਿਚ ਪੁੱਛੇ ਜਾਣ ਉੱਤੇ ਨੈਨੀਤਾਲ ਦੇ ਐਸਐਸਪੀ ਜਨਮੇਜੈ ਖੰਡੂਰੀ ਅਤੇ ਊਧਮ ਸਿੰਘ ਨਗਰ ਦੇ ਐਸਐਸਪੀ ਡਾ. ਸਦਾਨੰਦ ਦਾਤੇ ਨੇ ਦੱਸਿਆ ਕਿ ਉਨ੍ਹਾਂ ਨੂੰ ਮੀਡੀਆ ਤੋਂ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ। ਅਜਿਹੀ ਕਿਸੇ ਘਟਨਾ ਦੀ ਜਾਣਕਾਰੀ ਉਨ੍ਹਾਂ ਦੇ ਕੋਲ ਨਹੀਂ ਹੈ। ਸ਼ੇਰਵੁਡ ਕਾਲਜ ਦੀ ਮੈਨੇਜਮੈਂਟ ਨੇ ਜ਼ਰੂਰ ਐਰਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕਾਲਜ ਦੇ ਮੁਖੀ ਦੀ ਪੀ ਏ ਲਲਿਤਾ ਅਤੇ ਅਕਾਊਂਟਸ ਅਫ਼ਸਰ ਬਾਸੂ ਸਾਹ ਨੇ ਕਿਹਾ ਕਿ ਵਿਦਿਆਰਥੀ ਦੇ ਦੋਸਤ ਦੇ ਪਿਤਾ ਤੋਂ ਇਸ ਦੁਖਦਾਈ ਘਟਨਾ ਦੀ ਜਾਣਕਾਰੀ ਮਿਲਣ ਉੱਤੇ ਕਾਲਜ ਵਿਚ ਅਫ਼ਸੋਸ ਦੀ ਲਹਿਰ ਪਾਈ ਜਾ ਰਹੀ ਹੈ।