
ਵਿਸ਼ਵ ਭਰ ਦੇ ਲੋਕ ਸਿੱਖ ਕੌਮ ਦੀ ਸਿਰਮੌਰ ਸੰਸਥਾ ‘ਖਾਲਸਾ ਏਡ’ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਤੋਂ ਭਲੀ ਭਾਂਤ ਜਾਣੂ ਹਨ।
ਪਟਿਆਲਾ: ਵਿਸ਼ਵ ਭਰ ਦੇ ਲੋਕ ਸਿੱਖ ਕੌਮ ਦੀ ਸਿਰਮੌਰ ਸੰਸਥਾ ‘ਖਾਲਸਾ ਏਡ’ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਤੋਂ ਭਲੀ ਭਾਂਤ ਜਾਣੂ ਹਨ। ਇਹ ਸੰਸਥਾ ਵੱਖ ਵੱਖ ਮੌਕਿਆਂ ਅਤੇ ਲੋੜ ਪੈਣ ‘ਤੇ ਸਮਾਜ ਸੇਵੀ ਕੰਮਾਂ ਵਿਚ ਅਪਣਾ ਯੋਗਦਾਨ ਪਾ ਰਹੀ ਹੈ। ਇਹ ਸੰਸਥਾ ਦੁਨੀਆ ਭਰ ਵਿਚ ਬੇਆਸਰਿਆਂ ਦਾ ਸਹਾਰਾ ਬਣ ਕੇ ਉਭਰੀ ਹੈ। ਕਿਸੇ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਨਾਲ ਪੀੜਤ ਲੋਕਾਂ ਦੀ ਮਦਦ ਲਈ ਇਹ ਸੰਸਥਾ ਅਪਣੀ ਅਹਿਮ ਭੂਮਿਕਾ ਨਿਭਾਅ ਰਹੀ ਹੈ।
Khalsa Aid Free Tution Centre
ਇਸੇ ਤਰ੍ਹਾਂ ਦੀ ਇਕ ਹੋਰ ਭੂਮਿਕਾ ਨਿਭਾਉਣ ਲਈ ਖਾਲਸਾ ਏਡ ਵੱਲੋਂ ਇਕ ਹੋਰ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਖਾਲਸਾ ਏਡ ਵੱਲੋਂ ਪੰਜਾਬ ਵਿਚ ਮੁਫ਼ਤ ਟਿਊਸ਼ਨ ਸੈਂਟਰ ਖੋਲੇ ਜਾ ਰਹੇ ਹਨ। ਪਟਿਆਲਾ ਵਿਖੇ ਹਲਕਾ ਸਨੌਰ ਦੇ ਪਿੰਡ ਅਕੌਤ ਵਿਖੇ ਵਿਸ਼ਵ ਪ੍ਰਸਿੱਧ ਸੰਸਥਾਂ ਖਾਲਸਾ ਏਡ ਵੱਲੋਂ ਮੁਫ਼ਤ ਟਿਊਸ਼ਨ ਸੈਂਟਰ ਖੋਲਿਆ ਗਿਆ, ਜਿਸ ਦਾ ਉਦਘਾਟਨ ਜਗਜੀਤ ਸਿੰਘ ਕੌਹਲੀ ਸਿਆਸੀ ਸਕੱਤਰ (ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ), ਰਵਿੰਦਰ ਸਿੰਘ ਐਸ.ਡੀ.ਐਮ., (ਪਟਿਆਲਾ) , ਪੁਨੀਤ ਸਰਮਾਂ ਬੀ.ਡੀ.ਪੀ.ਓ ., (ਪਟਿਆਲਾ), ਅਮਰਪ੍ਰੀਤ ਸਿੰਘ ਡਾਇਰੈਕਟਰ ਖਾਲਸਾ ਏਡ (india) ਨੇ ਸਾਝੇਂ ਤੋਰ ਤੇ ਕੀਤਾ।
Khalsa Aid Free Tution Centre
ਇਸ ਤੋਂ ਪਹਿਲਾਂ ਵੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਖਾਲਸਾ ਏਡ ਵੱਲੋਂ ਕਮਜ਼ੋਰ ਵਰਗ ਦੇ ਬੱਚਿਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਖੋਲਿਆ ਗਿਆ ਹੈ। ਇਸ ਵਿਚ ਬੱਚਿਆਂ ਨੂੰ ਮੁਫ਼ਤ ਟਿਊਸ਼ਨ, ਗੁਰਮਤਿ ਕਲਾਸਾਂ ਅਤੇ ਸੰਗੀਤ ਦੀ ਸਿਖਲਾਈ ਦਿੱਤੀ ਜਾਂਦੀ ਹੈ। ਖ਼ਾਲਸਾ ਏਡ ਇਹ ਉਪਰਾਲਾ ਪੰਜਾਬ ਦੇ ਪੇਂਡੂ ਖੇਤਰਾਂ ਦੇ ਬੱਚਿਆਂ ਦੇ ਵਿਕਾਸ ਲਈ ਕਰ ਰਹੀ ਹੈ। ਜ਼ਿਕਰਯੋਗ ਹੈ ਕਿ 'ਖ਼ਾਲਸਾ ਏਡ' ਦੀ ਸਥਾਪਨਾ ਸਾਲ 1999 ਵਿਚ ਇੰਗਲੈਂਡ ਵਿਚ ਰਵਿੰਦਰ ਸਿੰਘ ਰਵੀ ਵਲੋਂ ਕੀਤੀ ਗਈ ਸੀ। ਹੋਂਦ ਵਿਚ ਆਉਣ ਮਗਰੋਂ ਹੀ 'ਖ਼ਾਲਸਾ ਏਡ' ਨੇ ਸਾਲ 2000 ਤੋਂ ਹੁਣ ਤੱਕ ਅਣਗਿਣਤ ਸਮਾਜ ਭਲਾਈ ਕੰਮ ਕੀਤੇ ਹਨ।
‘ਖਾਲਸਾ ਏਡ’ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਹੋਰ ਜਾਣਕਾਰੀ https://www.khalsaaid.org/projects ‘ਤੇ ਦੇਖੀ ਜਾ ਸਕਦੀ ਹੈ।